ਫਰੀਡਮ ਫਾਈਟਰ ਐਸੋਸੀਏਸ਼ਨ ਦੇ ਵਫਦ ਨੇ ਕੀਤੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ

ਨਾਭਾ 15 ਅਪ੍ਰੈਲ ਅਸ਼ੋਕ ਸੋਫਤ 
ਫਰੀਡਮ ਫਾਈਟਰ ਐਸੋਸੀਏਸ਼ਨ ਦੇ ਵਫਦ ਵਲੋਂ ਸੰਸਥਾ ਦੇ  ਪੰਜਾਬ ਦੇ ਮੀਤ ਪ੍ਰਧਾਨ ਪ੍ਰੀਤਮ ਸਿੰਘ ਮਾਨ ਤੇ ਬਲਵਿੰਦਰ ਸਿੰਘ ਨਾਭਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕਰਦਿਆਂ ਕੁੱਝ ਮੰਗਾਂ ਰੱਖੀਆਂ ਗਈਆਂ ਜਿਸ ਵਿੱਚ ਉਨਾਂ ਕਿਹਾ ਕਿ ਫਰੀਡਮ ਫਾਇਟਰਾ ਦੇ ਪਰਿਵਾਰਾਂ ਨੂੰ ਪੈਨਸ਼ਨ ਲਗਾਈ ਜਾਵੇ ਅਤੇ ਫਰੀਡਮ ਫਾਈਟਰ ਦੀ ਚੋਥੀ ਪੀੜੀ ਨੂੰ ਮਾਨਤਾ ਦਿੱਤੀ ਜਾਵੇ ਜ਼ੋ ਕਿ ਤੀਜੀ ਪੀੜੀ ਤੱਕ ਹੀ ਸੀਮਿਤ ਹੈ ਜਿਸ ਵਿਚਾਰ ਕਰਕੇ ਇਨਾਂ ਮੰਗਾਂ ਨੂੰ ਲਾਗੂ ਕਰਨ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਭਰੋਸਾ ਦਿੱਤਾ ਗਿਆ ਹੈ ਜ਼ਿਕਰਯੋਗ ਹੈ ਕਿ ਕੁਲਤਾਰ ਸਿੰਘ ਸੰਧਵਾਂ ਖੁਦ ਇੱਕ ਫਰੀਡਮ ਫਾਈਟਰ ਪਰਿਵਾਰ ਚੋਂ ਹਨ