ਬਾਬਾ ਫੂਲ ਪਾਰਕ ਵਿਖੇ “ਮੇਰਾ ਪਿੰਡ ਫੂਲ ਟਾਊਨ” ਸੈਲਫੀ ਪੁਆਇੰਟ ਦਾ ਕੀਤਾ ਉਦਘਾਟਨ 

ਹਾਕਮ ਸਿੰਘ ਮਾਨ ਚੌਗਿਰਦਾ ਸੁੰਦਰੀਕਰਨ ਸੁਸਾਇਟੀ ਦੇ ਬਣੇ ਪ੍ਰਧਾਨ 
ਬਠਿੰਡਾ 24 ਫਰਵਰੀ (ਮੱਖਣ ਸਿੰਘ ਬੁੱਟਰ) : ਚੋਗਿੰਰਦਾ ਸੁੰਦਰੀਕਰਨ ਸੁਸਾਇਟੀ ਫੂਲ ਟਾਊਨ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਛੱਪੜ ਵਾਲੀ ਜਗਾਹ ‘ਤੇ ਬਾਬਾ ਫੂਲ ਪਾਰਕ ਅਤੇ ਬੀਬੀ ਪਾਰੋ ਝੀਲ ਦਾ ਨਿਰਮਾਣ ਕੀਤਾ ਗਿਆ ਸੀ।ਪਾਰਕ ਵਿੱਚ ਪਾਰਕ ਦੀ ਸੁੰਦਰਤਾ ਦਰਸਾਉਂਦੇ ਵੱਖ-ਵੱਖ ਕਿਸਮਾਂ ਦੇ ਖਿੜੇ ਹੋਏ ਫੁੱਲ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਆਪਣੀ ਖੁਸ਼ਬੂ ਨਾਲ ਅਕਰਸਿਤ ਕਰਦੇ ਹਨ ਅਤੇ ਸ਼ਾਮ ਸਵੇਰੇ ਲੋਕਾਂ ਲਈ ਬਣੀ ਸੈਰਗਾਹ ‘ਚ ਸੈਰ ਕਰਕੇ ਖੂਬ ਆਨੰਦ ਮਾਣਦੇ ਹਨ। ਇਸ ਕੜੀ ਨੂੰ ਅੱਗੇ ਵਧਾਉਂਦਿਆਂ ਅੱਜ ਚੋਗਿੰਰਦਾ ਸੁੰਦਰੀਕਰਨ ਸੁਸਾਇਟੀ ਫੂਲ ਟਾਊਨ ਵੱਲੋਂ ਬਾਬਾ ਫੂਲ ਪਾਰਕ ਵਿਖੇ “ਮੇਰਾ ਪਿੰਡ ਫੂਲ ਟਾਊਨ” ਸੈਲਫੀ ਪੁਆਇੰਟ ਤਿਆਰ ਕਰਕੇ ਲੋਕ ਅਰਪਣ ਕੀਤੀ ਗਈ। ਜਿਸ ਦਾ ਉਦਘਾਟਨ ਐੱਨ ਆਰ ਆਈ ਸੁਖਪਿਆਰ ਸਿੰਘ ਅਤੇ ਬਲਪਿਆਰ ਸਿੰਘ ਡੈਨਮਾਰਕ (ਸਪੁੱਤਰ ਮਾਸਟਰ ਜਗਰੂਪ ਸਿੰਘ), ਅਤੇ ਸੁਰਜੀਤ ਸਿੰਘ ਫੂਲ ਚੇਅਰਮੈਨ ਭਾਕਿਯੂ ਕ੍ਰਾਂਤੀਕਾਰੀ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸੁਰਜੀਤ ਸਿੰਘ ਫੂਲ ਨੇ ਦੱਸਿਆ ਕਿ ਇਹ ਸੁਸਾਇਟੀ ਦਾ ਸਲਾਘਾਯੋਗ ਉਪਰਾਲਾ ਹੈ।ਜਿੱਥੇ ਪਿੰਡ ਦੇ ਲੋਕ ਇਹ ਸੈਲਫੀ ਪੁਆਇੰਟ ਦਾ ਅਨੰਦ ਮਾਨਣਗੇ ਉੱਥੇ ਆਲੇ ਦੁਆਲੇ ਦੇ ਲੋਕਾਂ ਲਈ ਵੀ ਖਿੱਚ ਦਾ ਕੇਂਦਰ ਬਣੇਗਾ।
ਉਨਾਂ ਨੇ ਸੁਸਾਇਟੀ ਨੂੰ ਭਰੋਸਾ ਦਿਵਾਇਆ ਕਿ ਕ੍ਰਾਂਤੀਕਾਰੀ ਯੂਨੀਅਨ ਹਮੇਸ਼ਾਂ ਤੁਹਾਡੇ ਨਾਲ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਜੇ ਕੋਈ ਅੜਿਆ ਗੱਡਾ ਕੱਢਣਾ ਪਿਆ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ।ਅਗਲੀ ਜਾਣਕਾਰੀ ਦਿੰਦਿਆਂ ਸਤਨਾਮ ਸਿੰਘ ਮੱਲੀ ਨੇ ਦੱਸਿਆ ਕਿ ਇਸ ਕਾਰਜ ਨੂੰ ਨੇਪਰ ਚਾੜ੍ਹਨ ਲਈ ਡਾਕਟਰ ਗੁਰਚਰਨ ਸਿੰਘ ਬਰਾੜ, ਗੁਰਮੇਲ ਸਿੰਘ ਔਲਖ, ਅਸ਼ੋਕ ਸਿੰਘ, ਬਹਾਦਰ ਸ਼ਰਮਾਂ, ਬਲਵਿੰਦਰ ਸਿੰਘ ਚਹਿਲ, ਗੁਰਜੰਟ ਸਿੰਘ ਦੰਦੀਵਾਲ, ਕ੍ਰਿਸ਼ਨ ਸਿੰਘ ਫੌਜੀ, ਸਤਨਾਮ ਸਿੰਘ ਮੱਲ੍ਹੀ ਅਤੇ ਜੰਟਾ ਸਿੰਘ ਸੇਵਾਦਾਰ ਦਾ ਵਿਸ਼ੇਸ਼ ਯੋਗਦਾਨ ਰਿਹਾ।ਉਨਾਂ ਦੱਸਿਆ ਕਿ ਅੱਜ ਸਾਰਿਆਂ ਦੀ ਸਹਿਮਤੀ ਨਾਲ ਹਾਕਮ ਸਿੰਘ ਮਾਨ ਨੂੰ ਚੌਗਿਰਦਾ ਸੁੰਦਰੀਕਰਨ ਸੁਸਾਇਟੀ ਦਾ ਇੱਕ ਸਾਲ ਵਾਸਤੇ ਪ੍ਰਧਾਨ ਨਿਯੁਕਤ ਕੀਤਾ ਗਿਆ। ਹਾਕਮ ਸਿੰਘ ਮਾਨ ਨੇ ਬੋਲਦਿਆਂ ਭਰੋਸਾ ਦਿਵਾਇਆ ਕਿ ਉਹ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।ਇਸ ਮੌਕੇ ਕ੍ਰਾਂਤੀਕਾਰੀ ਯੂਨੀਅਨ ਦੇ ਆਗੂ ਅਤੇ ਬੀਬੀ ਪਾਰੋ ਮੰਦਰ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਕਰਨੈਲ ਸਿੰਘ ਮਾਨ ਕੌਸ਼ਲਰ, ਮਨਪ੍ਰੀਤ ਸਿੰਘ ਰੂਬੀ ਢਿੱਲੋਂ ਕੌਂਸਲਰ, ਜਗਦੀਪ ਸਿੰਘ, ਪਰਮਪਾਲ ਸਿੰਘ ਪਰੂ, ਕ੍ਰਿਸ਼ਨ ਸਿੰਘ ਫੌਜੀ, ਅਮਰੀਕ ਸਿੰਘ ਕਾਮਰੇਡ, ਡਾਕਟਰ ਇਕਬਾਲ ਸਿੰਘ ਮਾਨ, ਅਮਨਦੀਪ ਸਿੰਘ ਬਾਵਾ, ਭੁਪਿੰਦਰ ਸਿੰਘ ਜਟਾਣਾ, ਲਹਿੰਬਰ ਸਿੰਘ ਢਿੱਲੋਂ, ਦੀਪੀ ਪੰਡਿਤ, ਸੁਖਦੇਵ ਸਿੰਘ ਮਾਨ, ਸੀਰਾ ਬੁੱਟਰ ਤੋਂ ਇਲਾਵਾ ਸਮਾਜਸੇਵੀ ਕਲੱਬਾਂ ਦੇ ਆਗੂ ਅਤੇ ਨਗਰ ਨਿਵਾਸੀ ਹਾਜ਼ਰ ਸਨ।