ਸਮਾਜਸੇਵੀ ਭਾਈ ਗੁਰਭੇਜ ਸਿੱਘ ਪਿਛੇ 8 ਸਾਲਾਂ ਤੋਂ ਨਿਸ਼ਕਾਮ ਸੇਵਾ ਨਿਭਾਉਂਦੇ ਆ ਰਹੇ ਹਨ
ਭਿੱਖੀਵਿੰਡ 25 ਫਰਵਰੀ ( ਅਰਸ਼ ਉਧੋਕੇ ) ਧੰਨ ਧੰਨ ਬ੍ਰਹਮਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਪਵਿੱਤਰ ਅਸਥਾਨ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਸਮਾਜ ਸੇਵੀ ਭਾਈ ਗੁਰਭੇਜ ਸਿੰਘ ਅਤੇ ਉਹਨਾਂ ਦੀ ਪਤਨੀ ਬੀਬੀ ਬਲਵਿੰਦਰ ਕੌਰ ਨੂੰ ਮਨੇਜਰ ਹਰਦਿਆਲ ਸਿੰਘ ਮੀਤ ਸਕੱਤਰ ਹਰਜੀਤ ਸਿੰਘ ਮੀਤ ਮੈਨੇਜਰ ਗੁਰਜੀਤ ਸਿੰਘ ਸੁਪਰਵਾਈਜ਼ਰ ਪ੍ਰਿਥੀਪਾਲ ਸਿੰਘ ਅਕਾਊਂਟਰ ਅਮਰਬੀਰ ਸਿੰਘ ਖਜਾਨਚੀ ਜਗਜੀਤ ਸਿੰਘ ਗੁਰਜੀਤ ਸਿੰਘ ਪੰਜਵੜ ਰੀਕਾਰਰਡ ਕੀਪਰ ਜਸਪਾਲ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ ਮਨੇਜਰ ਹਰਦਿਆਲ ਸਿੰਘ ਨੇ ਆਖਿਆ ਕਿ ਭਾਈ ਗੁਰਭੇਜ ਸਿੰਘ ਰੱਬ ਧਾਰੀਵਾਲ ਬਹੁਤ ਪਿਆਰ ਵਾਲੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਦੁਖੀਆ ਲੋੜਵੰਦ ਪਰਿਵਾਰਾਂ ਦਰਦ ਰੱਖਣ ਵਾਲੇ ਇਨਸਾਨ ਹਨ
ਉਹਨਾਂ ਕਿਹਾ ਭਾਈ ਗੁਰਭੇਜ ਸਿੰਘ ਰੱਬ ਧਾਰੀਵਾਲ ਅਪਣੇ ਪਰਿਵਾਰ ਦੇ ਸਹਿਯੋਗ ਨਾਲ 2016 ਤੋਂ ਧਰਮ ਨਿਰਪੱਖ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਇਸ਼ਨਾਨ ਰਾਸ਼ਨ ਦੀ ਸੇਵਾ ਮੈਡੀਕਲ ਸਹਾਇਤਾ ਧੀਆਂ ਵਿਆਹ ਦੀ ਸੇਵਾ ਰੁੱਖ ਲਗਾਉਣ ਦੀ ਸੇਵਾ ਬੱਚਿਆਂ ਦੀ ਪੜ੍ਹਾਈ ਵਿੱਚ ਸਹਿਤਾ ਅਤੇ ਬਹੁਤ ਵੱਢੇ ਪੱਧਰ ਤੇ ਗੁਰਮਤਿ ਪ੍ਰਚਾਰ ਦੀ ਸੇਵਾ ਅਤੇ ਹੋਰ ਅਨੇਕਾਂ ਸੇਵਾਵਾਂ ਨਿਭੋਦੇ ਆ ਰਹੇ ਹਨ ਸਮਾਜਸੇਵੀ ਭਾਈ ਗੁਰਭੇਜ ਸਿੰਘ ਜੀ ਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨ ਧੰਨ ਬ੍ਰਹਮਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਅਤੇ ਮਨੇਜਰ ਹਰਦਿਆਲ ਸਿੰਘ ਮੀਤ ਸਕੱਤਰ ਹਰਜੀਤ ਸਿੰਘ ਸਾਰੇ ਸਿੰਘਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਦਾਸ ਏਨੇ ਜੋਗਾ ਨਹੀਂ ਜੋ ਵੀ ਸੇਵਾਵਾਂ ਚਲ ਰਹੀਆਂ ਹਨ
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਜੀ ਸੰਤ ਬਾਬਾ ਵਰਿਆਮ ਸਿੰਘ ਜੀ ਸੰਤ ਬਾਬਾ ਲਖਬੀਰ ਸਿੰਘ ਜੀ ਰਤਵਾੜਾ ਸਾਹਿਬ ਵਾਲਿਆਂ ਮਹਾਂਪੁਰਖਾ ਦੀ ਪ੍ਰੇਰਣਾ ਸਦਕਾ ਚੱਲ ਰਹੀਆਂ ਭਾਈ ਗੁਰਭੇਜ ਸਿੰਘ ਨੇ ਆਖਿਆ ਸਾਨੂੰ ਗੁਰੂ ਸਾਹਿਬ ਜੀ ਦੇ ਬਚਨਾ ਅਨੁਸਾਰ ਦਸਵੰਧ ਕੱਢਣਾ ਚਾਹੀਦਾ ਹੈ ਅਤੇ ਹਰ ਇੱਕ ਜੀਵ ਜੰਤੂ ਇਨਸਾਨ ਨੂੰ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਨੀ ਚਾਹੀਦੀ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਖੁਸ਼ੀ ਦੁਗਨੀਆ ਹੋ ਜਾਂਦੀਆ ਹਰ ਜੀਵ ਅਪਣਾ ਕਰਮਾਂ ਦਾ ਖਾਂਦਾ ਪਹਿਨਦਾ ਹੈ ਹਰ ਇੱਕ ਜੀਵ ਜੰਤੂ ਇਨਸਾਨ ਵਾਹਿਗੁਰੂ ਜੀ ਰੋਜ਼ੀ ਰੋਟੀ ਆਪ ਹੀ ਦੇਂਦੇ ਕਿਸੇ ਨਾਂ ਕਿਸੇ ਬਹਾਨੇ ਕਦੇ ਵੀ ਕੋਈ ਵੀ ਜੀਵ ਭੁੱਖਾ ਨਹੀਂ ਸੋਂਦਾ ਪਰ ਅਸੀਂ ਗੁਰੂ ਸਾਹਿਬ ਜੀ ਦੇ ਦੱਸੇ ਮਾਰਗ ਚਲਦੇ ਹੋਏ ਦਸਵੰਧ ਕੱਢ ਕੇ ਫ਼ਜ਼ੂਲ ਖਰਚੇ ਛੱਡ ਲੋੜਵੰਦ ਪਰਿਵਾਰਾਂ ਦੀ ਗੁਰੂ ਘਰ ਦੀਆਂ ਇਮਾਰਤਾਂ ਦੀ ਲੰਗਰਾਂ ਸੇਵਾ ਕਰਦੇ ਹਾ ਤਾ ਆਪਣੇ ਨੂੰ ਹੀ ਵਾਹਿਗੁਰੂ ਜੀ ਖੁਸ਼ੀਆਂ ਖੇੜੇ ਹੋਰ ਬਖਸ਼ਦਾ ਹੈ ਜੀਵਨ ਬਹੁਤ ਸੁਖਾਲਾ ਬਣ ਜਾਂਦਾ ਹੈ