ਨਾਭਾ 20 ਫਰਵਰੀ (ਅਸ਼ੋਕ ਸੋਫਤ )ਕਲਗੀਧਰ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਮੂੰਗੋ ਵਿਖੇ ਫਰੀ ਮੈਡੀਕਲ ਚੈੱਕਅੱਪ ਕੈਂਪ ਲਗਵਾਇਆ ਗਿਆ। ਅੱਖਾਂ ਦੇ ਚੈਕਅੱਪ ਲਈ ਡਾ. ਬਲਬੀਰ ਖ਼ਾਨ ਵਿਸ਼ੇਸ਼ ਤੌਰ ਤੇ ਆਪਣੀ ਟੀਮ ਨਾਲ ਪਹੁੰਚ ਕੇ। ਤਕਰੀਬਨ 400 ਲੋਕਾਂ ਦੀਆਂ ਅੱਖਾਂ ਚੈੱਕ ਕੀਤੀਆਂ ਗਈਆਂ ਅਤੇ ਲੋੜਵੰਦ ਮਰੀਜ਼ਾਂ ਦੇ ਫਰੀ ਆਪਰੇਸ਼ਨ ਕਰਵਾਏ ਗਏ। ਅਗਲੇ ਦਿਨ ਮਰੀਜ਼ਾਂ ਆਪਰੇਸ਼ਨ ਕਰਵਾਉਣ ਨੂੰ ਲਿਜਾਣ ਲਈ ਸਕੂਲ ਵੱਲੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਪੇਟ ਦੇ ਰੋਗਾਂ ਲਈ ਡਾ. ਆਰ. ਪੀ. ਐੱਸ. ਭੁੱਲਰ ਅਤੇ ਸਾਰੇ ਰੋਗਾਂ ਦੇ ਮਾਹਰ ਡਾਕਟਰ ਏ. ਐੱਸ. ਸਾਹਨੀ ਨੇ ਆਪਣੀਆਂ ਸੇਵਾਵਾਂ ਨਿਭਾਈਆਂ। ਲੋੜਵੰਦ ਮਰੀਜ਼ਾਂ ਨੂੰ ਮੌਕੇ ਤੇ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਪੰਜਾਬ ਦੇ ਪ੍ਰਿੰਸੀਪਲ ਚੀਫ ਕੰਜ਼ਰਵੇਟਰ ਜੰਗਲਾਤ ਧਰਮਿੰਦਰ ਸ਼ਰਮਾ (ਆਈ. ਐਫ. ਐਸ. ) ਨੇ ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਉਹਨਾਂ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ, ਸਥਾਨਕ ਆਗੂਆਂ, ਪਿੰਡਾਂ ਦੀਆਂ ਪੰਚਾਇਤਾਂ, ਸ਼ਹਿਰਾਂ ਦੀਆਂ ਲੋਕਲ ਬਾਡੀਜ਼ ਤੇ ਆਮ ਸ਼ਹਿਰੀਆਂ ਨੂੰ ਵਣ- ਉਤਸਵ ਵਿੱਚ ਸ਼ਾਮਿਲ ਕਰਨ ਲਈ ਵਿਭਾਗ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਉਲੀਕਣ ਦਾ ਭਰੋਸਾ ਦਵਾਇਆ। ਇਸ ਦੇ ਨਾਲ ਹੀ ਸਾਡੀ ਹੋਣਹਾਰ ਵਿਦਿਆਰਥਣ ਨਵਦੀਪ ਕੌਰ ਪਾਲੀਆ ਦੀ ਨਿੱਘੀ ਯਾਦ ਨੂੰ ਸਮਰਪਿਤ ਵਿਸ਼ੇਸ਼ ਖੂਨਦਾਨ ਕੈਂਪ ਲਗਵਾਇਆ ਗਿਆ। ਇਸ ਕੈਂਪ ਦਾ ਆਯੋਜਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਸੋਹਾਣਾ ਵੱਲੋਂ ਕੀਤਾ ਗਿਆ। ਲੋਕਾਂ ਨੇ ਵੱਧ ਚੜ ਕੇ ਖੂਨਦਾਨ ਕੈਂਪ ਵਿੱਚ ਹਿੱਸਾ ਲਿਆ। ਇਸ ਕੈਂਪ ਦੌਰਾਨ ਅਮਰਜੀਤ ਸਿੰਘ ਚੌਹਾਨ (ਜਨਰਲ ਸਕੱਤਰ ਤੇ ਮੀਤ ਪ੍ਰਧਾਨ ਵਾਤਾਵਰਨ ਪਾਰਕ ਪਟਿਆਲਾ) ਨੇ ਸਪੈਸ਼ਲ ਮਹਿਮਾਨ ਵਜੋਂ ਹਾਜ਼ਰੀ ਲਗਵਾਈ। ਇਸ ਮੌਕੇ ਸਕੂਲ ਦੇ ਸਟਾਫ ਨੇ ਵਧ ਚੜ ਕੇ ਆਪਣੀਆਂ ਸੇਵਾਵਾਂ ਨਿਭਾਈਆਂ। ਮਰੀਜਾਂ ਦੀ ਰਜਿਸਟਰੇਸ਼ਨ ਅਤੇ ਹੋਰ ਪ੍ਰਬੰਧਾਂ ਦੀ ਦੇਖਰੇਖ ਵੀ ਸਕੂਲ ਦੇ ਸਟਾਫ ਵੱਲੋਂ ਕੀਤੀ ਗਈ।
ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਗੁਰਦੀਪ ਕੌਰ ਅਤੇ ਚੇਅਰਮੈਨ ਸਰਦਾਰ ਰਵਿੰਦਰ ਸਿੰਘ ਮੂੰਗੋ ਵੱਲੋਂ ਮੁੱਖ ਮਹਿਮਾਨ ਸ਼੍ਰੀ ਧਰਮਿੰਦਰ ਸ਼ਰਮਾ, ਸ਼੍ਰੀ ਅਮਰਜੀਤ ਸਿੰਘ ਚੌਹਾਨ, ਡਾ. ਬਲਬੀਰ ਖ਼ਾਨ, ਡਾ. ਏ. ਐੱਸ. ਸਾਹਨੀ, ਡਾ. ਆਰ. ਪੀ. ਐੱਸ. ਭੁੱਲਰ, ਡਾ. ਪਰਮਿੰਦਰ ਸਿੰਘ ਤੇ ਕੈਂਪ ਸਹਿਯੋਗੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸ. ਚਮਕੌਰ ਸਿੰਘ, ਅਮਰਜੀਤ ਸਿੰਘ ਚੌਹਾਨ, ਪਰਮਜੀਤ ਸਿੰਘ ਖਟੜਾ, ਚੇਅਰਮੈਨ ਇਛਿਆਮਨ ਸਿੰਘ ਭੋਜੋਮਾਜਰੀ, ਸਵਰਨਕਾਰ ਆਗੂ ਬੱਬੀ ਰੰਘੇੜੀ, ਹਰਮਨ ਸਿੰਘ ਆਸਟਰੇਲੀਆ, ਸੰਦੀਪ ਸਿੰਘ ਸੁਪਰਡੈਂਟ, ਪਰਮਵੀਰ ਸਿੰਘ ਇੰਚਾਰਜ ਜੀਵ ਸੈਂਚੁਰੀ ਭਾਦਸੋਂ, ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼੍ਰੋਮਣੀ ਕਮੇਟੀ, ਜਗਜੀਤ ਸਿੰਘ, ਮਨਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਸੰਦੀਪ ਸਿੰਘ, ਆਰਿਫ ਮਾਲੇਰਕੋਟਲਾ ਸਮੂਹ ਸਟਾਫ ਮੈਂਬਰ ਜੰਗਲਾਤ ਤੇ ਮੈਡੀਕਲ ਵਿਭਾਗ ਦੇ ਅਧਿਕਾਰੀ ਮੌਜੂਦ ਸਨ।