ਮਾਛੀਵਾੜਾ ਸਾਹਿਬ: 20 ਫਰਵਰੀ (ਡਾ.ਜਤਿੰਦਰ ਕੁਮਾਰ ਝੜੌਦੀ) ਪ੍ਰਿੰਸੀਪਲ ਪ੍ਰੋ. ਦੀਪਕ ਚੋਪੜਾ ਦੀ ਯੋਗ ਅਗਵਾਈ ਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਕਮਲਜੀਤ ਕੌਰ ਬਾਂਗਾ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਡਾ. ਰਾਮ ਸਿੰਘ ਤੇ ਰਿਸੋਰਸ ਪਰਸਨ ਮਨਪ੍ਰੀਤ ਕੌਰ ਦੇ ਸਹਿਯੋਗ ਨਾਲ ਸਰਕਾਰੀ ਕਾਲਜ ਮਾਛੀਵਾੜਾ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਮੀਡੀਆ ਇੰਚਾਰਜ ਡਾ. ਕਮਲਜੀਤ ਕੌਰ ਬਾਂਗਾ ਨੇ ਦੱਸਿਆ ਕਿ ਪੰਜਾਬੀ ਮਾਂ ਬੋਲੀ ਦਿਵਸ ਮੌਕੇ ਪੰਜਾਬੀ ਮਾਂ ਬੋਲੀ ਇਤਿਹਾਸਕ ਤੇ ਨੈਤਿਕ ਚਿੰਤਨ ਵਿਸ਼ੇ ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਤੇ ਵਿਦਿਆਰਥੀਆਂ ਦੇ ਪੋਸਟਰ, ਸਲੋਗਨ , ਸੁੱਧ ਉਚਾਰਨ ਤੇ ਕਾਵਿ ਉਚਾਰਨ ਮੁਕਾਬਲੇ ਕਰਵਾਏ ਗਏ।
ਡਾ. ਬਾਂਗਾ ਨੇ ਵਿਸ਼ੇਸ਼ ਬੁਲਾਰੇ ਡਾ. ਗੁਰਮੀਤ ਸਿੰਘ ਸੇਵਾ ਮੁਕਤ ਪ੍ਰੋਫੈਸਰ ਏ ਐਸ ਕਾਲਜ ਖੰਨਾ ਨੂੰ ਜੀ ਆਇਆਂ ਆਖਦੇ ਹੋਏ ਕਿ ਪੰਜਾਬੀ ਬੋਲੀ ਇੱਕ ਕਿੱਤਾਮੁੱਖੀ ਭਾਸ਼ਾ ਹੈ ਬਾਰੇ ਗੱਲ ਕਰਦਿਆਂ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਵਿਚਲੀਆਂ ਰੁਜ਼ਗਾਰ ਸੰਭਾਵਨਾਵਾਂ ਤੇ ਰੋਸ਼ਨੀ ਪਾਈ ਜਦੋ ਕਿ ਵਿਸ਼ੇਸ਼ ਬੁਲਾਰੇ ਡਾ ਗੁਰਮੀਤ ਸਿੰਘ ਨੇ ਵਿਦਿਆਰਥੀਆਂ ਨਾਲ ਖੁੱਲੀ ਗੱਲ ਬਾਤ ਕਰਦੇ ਹੋਏ ਅੰਤਰਰਾਸ਼ਟਰੀ ਮਾ ਬੋਲੀ ਦਿਵਸ ਨੂੰ ਮਨਾਉਣ ਦੇ ਇਤਿਹਾਸ ਬਾਰੇ ਚਾਨਣਾ ਪਾਉਦੇ ਹੋਏ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਡਾ ਗੁਰਮੀਤ ਸਿੰਘ ਨੇ ਆਪਣੀ ਗੱਲਬਾਤ ਦੌਰਾਨ ਇਹ ਵੀ ਕਿਹਾ ਕਿ ਵਿਦਿਆਰਥੀਆਂ ਭਾਵੇ ਜਿੰਨੀਆਂ ਮਰਜ਼ੀ ਭਾਸ਼ਾਵਾਂ ਸਿੱਖਣ ਪਰ ਮਾਂ ਬੋਲੀ ਨੂੰ ਕਦੇ ਨਾ ਵਿਸਾਰਨ। ਵਿਭਾਗ ਤੇ ਸਟਾਫ਼ ਵੱਲੋ ਡਾ ਗੁਰਮੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਡਾ ਕਮਲਜੀਤ ਕੌਰ ਬਾਂਗਾ ਨੇ ਵਿਸ਼ੇਸ਼ ਬੁਲਾਰੇ, ਸਟਾਫ ਮੈਂਬਰ ਸਹਾਇਕ ਪ੍ਰੋਫੈਸਰ ਰਮਨਜੀਤ ਕੌਰ, ਅਮਰੀਸ਼ ਖੁੱਲਰ, ਅਜੈ ਬੱਤਾ, ਪਰਦੀਪ ਸਿੰਘ ਤੇ ਚੰਦਨ ਕੁਮਾਰ ਤੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਮਾਂ ਬੋਲੀ ਪੰਜਾਬੀ ਨਾਲ ਜੁੜਨ ਦੀ ਅਪੀਲ ਕੀਤੀ।