5 ਮਾਰਚ ਤੋਂ ਚੰਡੀਗੜ ਵਿਖੇ ਬੀ ਕੇ ਯੂ ਏਕਤਾ ਉਗਰਾਹਾਂ ਵੱਲੋਂ ਲਾਇਆ ਜਾਵੇਗਾ ਪੱਕਾ ਮੋਰਚਾ: ਰਿੰਕੂ ਮੂਣਕ

ਮੂਨਕ 23 ਫਰਵਰੀ (ਬਲਦੇਵ ਸਿੰਘ ਸਰਾਓ ਸੁਰਜਣਭੈਣੀ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਣਕ ਦੀ ਮੀਟਿੰਗ ਅੱਜ ਬਲਾਕ ਜਨਰਲ ਸਕੱਤਰ ਰਿੰਕੂ ਮੂਣਕ ਦੀ ਅਗਵਾਈ ਹੇਠ ਪਿੰਡ ਮਕੋਰੜ ਸਾਹਬ ਵਿਖੇ ਹੋਈ ਜਿਸ ਵਿੱਚ ਬਲਾਕ ਦੇ ਆਗੂਆਂ ਸਮੇਤ ਸਾਰਿਆਂ ਪਿੰਡ ਇਕਾਈਆਂ ਦੇ ਕਿਸਾਨ ਆਗੂਆਂ ਨੇ ਸ਼ਮੂਲੀਅਤ ਕੀਤੀ ਅੱਜ ਦੀ ਇਸ ਮੀਟਿੰਗ ਕਰਵਾਉਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਿਲ੍ਹਾ ਸੰਗਰੂਰ ਦੇ ਆਗੂ ਦਰਸ਼ਨ ਸਿੰਘ ਚੰਗਾਲੀ ਵਾਲਾ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨਵਾ ਖੇਤੀ ਨੀਤੀ ਖਰੜਾ ਲੈ ਕੇ ਆਈ ਹੈ ਜੋ ਦੇਸ਼ ਦੀਆਂ ਸਾਰੀਆਂ ਸੂਬਾ ਸਰਕਾਰਾਂ ਤੋਂ ਲਾਗੂ ਕਰਵਾਉਣਾ ਚਾਹੁੰਦੀ ਹੈ ਤਾਂ ਕਿ ਉਹਨਾਂ ਪਹਿਲਾਂ ਵਾਲੇ ਖੇਤੀ ਕਾਲੇ ਕਾਨੂੰਨਾਂ ਨੂੰ ਚੋਰ ਮੋਰੀ ਰਾਸਤੇ ਦਵਾਰ ਤੋਂ ਲਾਗੂ ਕਰਵਾਇਆ ਜਾ ਸਕੇ ਇਹ ਖੇਤੀ ਖਰੜਾ ਸਰਕਾਰੀ ਮੰਡੀਆਂ ਨੂੰ ਖਤਮ ਕਰਕੇ ਨਿੱਜੀ ਮੰਡੀਆਂ ਨੂੰ ਕਾਮਯਾਬ ਬੜਾਵਾ ਦੇਣ ਵਾਲਾ ਹੈ ਸਰਕਾਰੀ ਖ਼ਰੀਦ ਏਜੰਸੀਆਂ ਨੂੰ ਖਤਮ ਕਰਕੇ ਪ੍ਰਾਈਵੇਟ ਮੰਡੀਆਂ ਰਾਹੀਂ ਕਿਸਾਨਾਂ ਦੀ ਲੁੱਟ ਕਰਨ ਦਾ ਰਾਹ ਪੱਧਰਾ ਕਰਦਾ ਹੈ ਜਿਸ ਨੂੰ ਕਿਸਾਨ ਜਥੇਬੰਦੀਆਂ ਕਦੇ ਵੀ ਬਰਦਾਸ਼ਤ ਨਹੀ ਕਰਨਗੀਆਂ ਇਹ ਪੱਕਾ ਮੋਰਚਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਦੇਸ਼ ਦੇ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਚ ਲਾਇਆ ਜਾਵੇਗਾ ਨਾਲ ਹੀ ਪੰਜਾਬ ਸਰਕਾਰ ਵੱਲੋਂ ਚੋਣਾਂ ਸਮੇਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ ਪੰਜਾਬ ਸਰਕਾਰ ਤੇ ਦਬਾਅ ਬਣਾਇਆ ਜਾਵੇਗਾ ਇਸ ਮੌਕੇ ਬਲਾਕ ਆਗੂ ਰੋਸਨ ਮੂਣਕ ਬਲਵਿੰਦਰ ਮਨਿਆਣਾ ਬੰਟੀ ਢੀਂਡਸਾ ਬੱਬੂ ਚੱਠਾ ਤੇ ਕੁਲਦੀਪ ਗੁਲਾੜੀ ਵੀ ਹਾਜ਼ਰ ਹੋਏ