ਸਿਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਗੁਰਮੀਤ ਗਿਆਨ ਦੇ ਇਮਤਿਹਾਨਾ ਵਿਚ ਉੱਚੇ ਸਥਾਨ ਹਾਸਿਲ

ਭਿੱਖੀਵਿੰਡ 23 ਫਰਵਰੀ ( ਅਰਸ਼ ਉਧੋਕੇ ) ਸਿਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਗੁਰਮੀਤ ਗਿਆਨ ਦੇ ਇਮਤਿਹਾਨਾ ਵਿਚ ਆਈ ਟੀ ਕਾਲਜ ਦੀਆਂ ਵਿਦਿਆਰਥਣਾਂ ਨੇ ਉੱਚੇ ਸਥਾਨ ਹਾਸਿਲ ਕੀਤੇ ਹਨ।
ਉਪਰੋਕਤ ਵਿਦਿਆਰਥਣਾਂ ਨੂੰ ਸਤਿਕਾਰਯੋਗ ਸੰਤ ਬਾਬਾ ਅਵਤਾਰ ਸਿੰਘ ਸਿੰਘ ਜੀ ਘੜਿਆਲੇ ਵਾਲੇ, ਗੁਰਮਤਿ ਗਿਆਨ ਦੇ ਪ੍ਰਚਾਰਕ ਭਾਈ ਗੁਰਲਾਲ ਸਿੰਘ ਜੀ ਅਤੇ ਗਿਆਨੀ ਗੁਰਬਚਨ ਸਿੰਘ ਜੀ ਕਲਸੀਆਂ ਕਲਾਂ, ਪ੍ਰਚਾਰਕ ਸਿਰੋਮਣੀ ਗੁਰਦੁਆਰਾ ਕਮੇਟੀ, ਅੰਮ੍ਰਿਤਸਰ ਜੀ ਵੱਲੋਂ ਇਮਤਿਹਾਨਾਂ ਚ ਅਵਲ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਰਾਸ਼ੀ ਵਜੋਂ ਰੁਪਏ 2,100/- ਪ੍ਰਤੀ ਦੇ ਕੇ ਨਿਵਾਜਿਆ।

ਅਸੀਂ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਕਿ ਵਿਦਿਆਰਥੀਆਂ ਵੱਲੋਂ ਜਿੱਥੇ ਵਿਦਿਆ ਦੇ ਖੇਤਰ ਚ ਮੱਲਾਂ ਮਾਰੀਆਂ ਹਨ, ਉਸਦੇ ਨਾਲ ਨਾਲ ਧਾਰਮਿਕ ਖੇਤਰ ਚ ਵੀ ਚੰਗੇ ਸਥਾਨ ਪ੍ਰਾਪਤ ਕਰਕੇ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਮ ਉੱਚਾ ਕੀਤਾ ਹੈ।
ਇਸ ਮੌਕਾ ਕਾਲਜ ਦੇ ਚੇਅਰਮੈਨ ਸ੍ਰ ਇੰਦਰਜੀਤ ਸਿੰਘ, ਪ੍ਰਿੰਸੀਪਲ ਸ੍ਰੀਮਤੀ ਰਣਜੀਤ ਕੌਰ ਅਤੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ।