1 ਮਾਰਚ ਤੋਂ ਲਾਗੂ ਹੋਵੇਗਾ ਨਵਾਂ ਕਿਰਾਇਆ : ਸਰਪੰਚ ਰਾਜਵਿੰਦਰ ਸਿੰਘ
ਸ਼ੇਰਪੁਰ, 23 ਫਰਵਰੀ ( ਹਰਜੀਤ ਸਿੰਘ ਕਾਤਿਲ )-ਆਮ ਆਦਮੀ ਪਾਰਟੀ ਬਲਾਕ ਸ਼ੇਰਪੁਰ ਦੇ ਪ੍ਰਧਾਨ ਅਤੇ ਸਰਪੰਚ
ਰਾਜਵਿੰਦਰ ਸਿੰਘ ਰਾਜ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਸ਼ਹਿਰ ਨੁਮਾ ਕਸਬੇ ਦੇ ਵੱਡੀ ਗਿਣਤੀ ਵੋਟਰਾਂ ਨੇ ਸਾਨੂੰ ਪੰਚੀਂ -ਸਰਪੰਚੀਂ ਦਾ ਮਾਣ ਬਖ਼ਸਿਆ ਹੈ ਅਸੀਂ ਆਪਣੇ ਨਗਰ ਦੇ ਲੋਕਾਂ ਦੇ ਚੰਗੇ ਭਵਿੱਖ ਲਈ ਹਰ ਮੁਸ਼ਕਿਲ ਆਪਣੇ ਸਿਰ ਲੈਣ ਲਈ ਤਿਆਰ ਹੋਕੇ ਮੈਦਾਨ ‘ਚ ਉੱਤਰੇ ਹਾਂ । ਉਨ੍ਹਾਂ ਕਿਹਾ ਸਾਡੀ ਪੰਚਾਇਤ ਵੱਲੋਂ ਪਾਏ ਮਤੇ ਅਨੁਸਾਰ ਵਿਭਾਗ ਵੱਲੋਂ ਲੱਗਭਗ ਤਿੰਨ ਦਹਾਕਿਆਂ ਬਾਅਦ ਗ੍ਰਾਮ ਪੰਚਾਇਤ ਸ਼ੇਰਪੁਰ ਦੀਆਂ 70 ਦੁਕਾਨਾਂ ਦੇ ਕਿਰਾਏ ਵਿੱਚ ਵਿਭਾਗ ਦੇ ਉੱਚ ਅਧਿਕਾਰੀਆਂ /ਕਨੂੰਨੀ ਸਲਾਹਕਾਰਾਂ ਨਾਲ ਗੱਲਬਾਤ ਉਪਰੰਤ ਵਾਧਾ ਕੀਤਾ ਗਿਆ ਹੈ । ਹੋਰ ਜਾਣਕਾਰੀ ਦਿੰਦੇ ਹੋਏ ਸਰਪੰਚ ਰਾਜਵਿੰਦਰ ਸਿੰਘ ਰਾਜ ਨੇ ਦੱਸਿਆ ਕਿ ਗ੍ਰਾਮ ਸਭਾ ਦੇ ਇਜਲਾਸ ਦੌਰਾਨ ਪੰਚਾਇਤੀ ਦੁਕਾਨਾਂ ਦੇ ਕਿਰਾਏ ਵਿੱਚ ਵਾਧਾ ਕਰਨ ਸਬੰਧੀ ਮੁੱਦਾ ਉੱਠਿਆ ਸੀ ਜਿਸਨੂੰ ਇਜ਼ਲਾਸ ਦੇ ਮਤੇ ਵਿੱਚ ਪਾਸ ਕਰਕੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸ਼ੇਰਪੁਰ ਨੂੰ ਅਗਲੀ ਕਾਰਵਾਈ ਲਈ ਭੇਜਿਆ ਸੀ। ਅੱਜ ਦਫਤਰ ਕਾਰਜਕਾਰੀ ਇਜੀਨੀਅਰ ਪੰਚਾਇਤੀ ਰਾਜ ਲੋਕ ਨਿਰਮਾਣ ਵਿਭਾਗ ਮੰਡਲ ਸੰਗਰੂਰ ਵੱਲੋਂ ਦੁਕਾਨਾਂ ਦਾ ਕਿਰਾਇਆ ਅਸੈਸ ਕਰਕੇ ਵਾਧਾ ਕਰਨ ਦੀ ਪ੍ਰਵਾਨਗੀ ਵਾਲਾ ਪੱਤਰ ਪ੍ਰਾਪਤ ਹੋ ਗਿਆ ਹੈ ।ਸਰਪੰਚ ਰਾਜਵਿੰਦਰ ਸਿੰਘ ਰਾਜ ਨੇ ਸ਼ੇਰਪੁਰ ਦੇ ਸਾਰੇ ਦੁਕਾਨਦਾਰਾਂ ਨੂੰ 1 ਮਾਰਚ ਤੋਂ ਨਵੀਂ ਰਾਸ਼ੀ ਅਨੁਸਾਰ ਕਿਰਾਇਆ ਭਰਨ ਅਤੇ ਗ੍ਰਾਮ ਪੰਚਾਇਤ ਸ਼ੇਰਪੁਰ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ । ਇਸ ਮੌਕੇ ਨਗਰ ਦੇ ਚੁਣੇ ਪੰਚ , ਚੌਕੀਂਦਾਰ ਬਹਾਦਰ ਸਿੰਘ , ਹਰਜਿੰਦਰ ਸਿੰਘ ਬਿੱਲੂ ਬੜੀ ਤੋਂ ਇਲਾਵਾ ਹੋਰ ਵੀ ਪਤਵੰਤੇ ਮੌਜੂਦ ਸਨ ।