ਫ਼ਿਲਮੀ ਪੱਤਰਕਾਰ ਜਿੰਦ ਜਵੰਦਾ ਅਤੇ ਅਦਾਕਾਰ ਸੋਨੂੰ ਪ੍ਰਧਾਨ ‘ਵਿਰਸਾ ਪੰਜਾਬ ਪ੍ਰਾਈਡ ਐਵਾਰਡ 2025’ ਨਾਲ ਸਨਮਾਨਿਤ

ਚੰਡੀਗੜ੍ਹ 23 ਫਰਵਰੀ (ਪੱਤਰ ਪ੍ਰੇਰਕ) ਪੰਜਾਬੀ ਸੱਭਿਆਚਾਰ, ਪੰਜਾਬ ਦੀ ਵਿਰਾਸਤ ਅਤੇ ਮਨੋਰੰਜਨ ਇੰਡਸਟਰੀ ਦਾ ‘ਵਿਰਸਾ ਪੰਜਾਬ ਪ੍ਰਾਈਡ ਐਵਾਰਡ 2025′ ਸੋਵੀਅਤ ਕਾਲਜ ਰਾਜਪੁਰਾ ਵਿਖੇ ਹਰਦੀਪ ਫਿਲਮਜ਼ ਐਂਟਰਟੇਨਮੈਂਟ ਯੂ.ਕੇ. ਪ੍ਰਾਈਵੇਟ ਲਿਮਟਿਡ  ਅਤੇ ਐਮ.ਜੀ ਇਨੋਵੇਟਰਜ਼ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿੱਥੇ ਪੰਜਾਬੀ ਸੱਭਿਆਚਾਰ, ਪੰਜਾਬੀ ਸਿਨੇਮਾ ਤੇ ਸੰਗੀਤ ਨੂੰ ਸਮਰਪਿਤ ਵੱਖ ਵੱਖ ਉੱਚ ਸਖਸ਼ੀਅਤਾਂ ਨੂੰ ਐਵਾਰਡ ਦੇ ਰੂਪ ਵਿੱਚ ਸਨਮਾਨਿਤ ਕੀਤਾ ਗਿਆ। ਇਸ ਦੇ ਚਲਦਿਆਂ ਹੀ ਸੱਭਿਆਚਾਰਕ ਅਤੇ ਫ਼ਿਲਮੀ ਪੱਤਰਕਾਰ ਜਿੰਦ ਜਵੰਦਾ ਅਤੇ ਪੋਲੀਵੁੱਡ ਇੰਡਸਟਰੀ ਦੇ ਨਾਮੀ ਅਦਾਕਾਰ ਸੋਨੂੰ ਪ੍ਰਧਾਨ ਨੂੰ ਵੀ ਵਿਰਸਾ ਪੰਜਾਬ ਪ੍ਰਾਈਡ ਐਵਾਰਡ 2025’  ਨਾਲ ਨਿਵਾਜਿਆ ਗਿਆ।
ਦੱਸ ਦਈਏ ਕਿ ਇਹ ਦੋਵੇਂ ਨੌਜਵਾਨ ਜ਼ਿਲ੍ਹਾ ਪਟਿਆਲਾ ਨਾਲ ਸਬੰਧਿਤ ਹਨ। ਜਿਨ੍ਹਾਂ ਨੇ ਆਪਣੀ ਮਿਹਨਤ, ਇਮਾਨਦਾਰੀ ਅਤੇ ਲਗਨ ਨਾਲ  ਪੰਜਾਬੀ ਫ਼ਿਲਮ ਇੰਡਸਟਰੀ ਯਾਨੀ ਕਿ ਪੋਲੀਵੁੱਡ ਵਿੱਚ ਆਪਣਾ ਇੱਕ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਪੱਤਰਕਾਰ ਜਿੰਦ ਜਵੰਦਾ ਸੱਭਿਆਚਾਰਕ ਅਤੇ ਫ਼ਿਲਮੀ ਪੱਤਰਕਾਰੀ ਰਾਹੀਂ ਪੰਜਾਬੀ ਸਿਨੇਮਾ ਅਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਆ ਰਹੇ ਹਨ। ਦੂਜੇ ਪਾਸੇ ਅਦਾਕਾਰ ਸੋਨੂੰ ਪ੍ਰਧਾਨ ਅਦਾਕਾਰੀ ਦੇ ਨਾਲ ਨਾਲ ਕਾਸਟਿੰਗ ਅਤੇ ਫੋਕ ਡਾਂਸ ਦੇ ਖੇਤਰ ਵਿਚ ਚੰਗਾ ਨਾਮਣਾ ਖੱਟਣ ਰਹੇ ਹਨ। ਇਹ ਐਵਾਰਡ ਉਨ੍ਹਾਂ ਨੂੰ ਮੁੱਖ ਮਹਿਮਾਨ ਵਜੋਂ ਪੁੱਜੇ  ਸੰਜੀਵ ਖੰਨਾ (ਭਾਜਪਾ ਪੰਜਾਬ ਰਾਜ ਸਕੱਤਰ ਅਤੇ ਸਮਾਜਿਕ ਸੁਧਾਰਕ), ਸ ਹਰਦੀਪ ਸਿੰਘ ਅਤੇ ਮੈਡਮ ਮੋਨਿਕਾ ਘਈ  ਵਲੋਂ ਆਪਣੇ ਹੱਥੀਂ ਦਿੱਤਾ ਗਿਆ।ਇਸ ਮੌਕੇ ਗ਼ਾਇਕਾ ਅਮਰ ਨੂਰੀ, ਐਂਕਰ ਗੁਰਜੀਤ ਸਿੰਘ, ਹਰਦੀਪ ਗਿੱਲ, ਯੁਧਵੀਰ ਮਾਣਕ, ਦਰਸ਼ਨ ਔਲਖ, ਰਤਨ ਔਲਖ, ਸ਼ਮਸ਼ੇਰ ਸੰਧੂ, ਹਰਦੀਪ ਗਿੱਲ, ਚਰਨਜੀਤ ਅਹੁਜਾ, ਨੀਨਾ ਬੁੰਡੇਲ, ਗਿਰਜਾ ਸ਼ੰਕਰ, ਸੁੱਖੀ ਬਰਾੜ ਅਤੇ ਸੁਨੀਤਾ ਧੀਰ  ਆਦਿ ਕਲਾਕਾਰ ਵੀ ਮੌਜੂਦ ਰਹੇ।