ਇੰਟਰਨੈਸ਼ਨਲ ਓਲੰਪੀਅਡ ਵਿੱਚ ਗਲੋਬਲ ਡਿਸਕਵਰੀ ਸਕੂਲ ਦੇ ਇਸ਼ਾਨ ਮੰਗਲਾ ਅਤੇ ਚੈਰਿਕਾ ਦਾ ਸ਼ਲਾਘਾਯੋਗ ਪ੍ਰਦਰਸ਼ਨ

ਬਠਿੰਡਾ 6 ਮਾਰਚ (ਮੱਖਣ ਸਿੰਘ ਬੁੱਟਰ) : ਸੀ.ਬੀ.ਐਸ.ਈ. ਤੋਂ ਮਾਨਤਾ ਪ੍ਰਾਪਤ ਸਰਾਫ਼ ਐਜੂਬੀਕਨ ਗਲੋਬਲ ਡਿਸਕਵਰੀ ਸਕੂਲ ਰਾਮਪੁਰਾ ਫੂਲ ਦੇ ਪਹਿਲੇ ਪੜਾਅ ਦੇ ਵੱਖ-ਵੱਖ ਵਿਸ਼ਿਆਂ ਦੀ ਪ੍ਰੀਖਿਆ ਵਿੱਚ ਵੱਡੀ ਗਿਣਤੀ ਵਿੱਚ ਸਕੂਲ ਦੇ ਬੱਚਿਆਂ ਨੇ ਭਾਗ ਲਿਆ। ਜਿਸ ਵਿੱਚੋਂ ਅੱਠਵੀਂ ਜਮਾਤ ਦੇ ਵਿਦਿਆਰਥੀ ਇਸ਼ਾਨ ਮੰਗਲਾ ਨੇ ਐਸ.ਓ.ਐਫ. ਇੰਟਰਨੈਸ਼ਨਲ ਕੰਪਿਊਟਰ ਸਾਇੰਸ ਓਲੰਪੀਆਡ ਵਿੱਚ 99.86% ਅੰਕ ਪ੍ਰਾਪਤ ਕਰਕੇ ਆਪਣੀ ਵਿਸ਼ੇਸ਼ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਸਕੂਲ ਰੈਂਕ-1, ਰੀਜਨਲ ਰੈਂਕ-1, ਸਟੇਟ ਰੈਂਕ-5, ਇੰਟਰਨੈਸ਼ਨਲ ਰੈਂਕ-13 ਪ੍ਰਾਪਤ ਕੀਤਾ ਅਤੇ ਚੌਥੀ ਜਮਾਤ ਦੀ ਵਿਦਿਆਰਥਣ ਚੈਰਿਕਾ ਨੇ ਇੰਟਰਨੈਸ਼ਨਲ ਹਿੰਦੀ ਓਲੰਪੀਆਡ ਵਿੱਚ ਸਕੂਲ ਰੈਂਕ-1 ਅਤੇ ਅੰਤਰਰਾਸ਼ਟਰੀ ਰੈਂਕ-43 ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਸਕੋਰ ਨੂੰ ਹਾਸਲ ਕਰਨ ‘ਤੇ ਇਸ਼ਾਨ ਨੂੰ ਐਸ.ਓ.ਐਫ. ਵੱਲੋਂ ਖੇਤਰੀ ਅਤੇ ਜ਼ਿਲ੍ਹਾ ਪੱਧਰੀ ਗੋਲਡ ਮੈਡਲ ਅਤੇ ਸਰਟੀਫਿਕੇਟ ਦੇ ਨਾਲ-ਨਾਲ 2500 ਰੁਪਏ ਨਕਦ ਅਤੇ ਚੈਰਿਕਾ ਨੂੰ ਜ਼ਿਲ੍ਹਾ ਪੱਧਰੀ ਗੋਲਡ ਮੈਡਲ ਅਤੇ ਖੇਤਰੀ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਕੂਲ ਦੇ ਚੇਅਰਮੈਨ ਇੰਜਨੀਅਰ ਸ਼੍ਰੀ ਕਮਲੇਸ਼ ਸਰਾਫ ਜੀ ਅਤੇ ਵਾਇਸ-ਚੇਅਰਮੈਨ ਸ਼੍ਰੀ ਅਮਿਤ ਸਰਾਫ ਜੀ ਨੇ ਵਿਦਿਆਰਥੀ ਇਸ਼ਾਨ ਮੰਗਲਾ ਜੀ ਦੇ ਪਿਤਾ ਸ਼੍ਰੀ ਸੁਮਿਤ ਮੰਗਲਾ ਜੀ, ਮਾਤਾ ਸ਼੍ਰੀਮਤੀ ਨੀਲਮ ਮੰਗਲਾ ਜੀ ਅਤੇ ਚੈਰਿਕਾ ਦੇ ਪਿਤਾ ਸ਼੍ਰੀ ਸੰਦੀਪ ਕੁਮਾਰ ਜੀ ਅਤੇ ਮਾਤਾ ਸ਼੍ਰੀਮਤੀ ਰਿਸ਼ੂ ਜੀ ਨੂੰ ਉਨ੍ਹਾਂ ਦੇ ਬੱਚੇ ਦੀ ਸਫਲਤਾ ‘ਤੇ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਵੱਖ-ਵੱਖ ਵਿਸ਼ਿਆਂ ‘ਤੇ ਬੱਚਿਆਂ ਦੀ ਪਕੜ ਬੱਚਿਆਂ ਦੇ ਉੱਜਵਲ ਭਵਿੱਖ ਲਈ ਰਾਹ ਪੱਧਰਾ ਕਰਨ ਵਿਚ ਸਹਾਈ ਸਿੱਧ ਹੁੰਦੀ ਹੈ |ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਅੰਜੂ ਨਾਗਪਾਲ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਸਕੂਲ ਦਾ ਮੁੱਖ ਉਦੇਸ਼ ਬੱਚਿਆਂ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਆਤਮ ਵਿਸ਼ਵਾਸ, ਦ੍ਰਿੜ ਇਰਾਦੇ ਅਤੇ ਮਿਹਨਤੀ ਗੁਣ ਪੈਦਾ ਕਰਨਾ ਹੈ ਅਤੇ ਰਹੇਗਾ।