ਮੂਣਕ 23 ਫਰਵਰੀ (ਬਲਦੇਵ ਸਿੰਘ ਸਰਾਓ ) ਬੀਤੇ ਦਿਨ ਪ੍ਰੈਸ ਵੈਲਫੇਅਰ ਕਲੱਬ (ਰਜਿ:)ਮੂਣਕ ਦੀ ਚੋਣ, ਕਲੱਬ ਦੇ ਚੇਅਰਮੈਨ ਸ੍ਰੀ ਸੁਰਿੰਦਰ ਕੁਮਾਰ ਗਰਗ ਦੀ ਪ੍ਰਧਾਨਗੀ ਹੇਠ ਸਰਬ ਸੰਮਤੀ ਨਾਲ ਸਪੰਨ ਹੋਈ।ਸਭ ਤੋਂ ਪਹਿਲਾਂ ਪਿਛਲੇ ਸਾਲ ਦਾ ਕਲੱਬ ਦੇ ਖਜਾਨਚੀ ਸ੍ਰੀ ਗੁਰਮੀਤ ਆਸ਼ਟਾ ਵੱਲੋਂ ਲੇਖਾ ਜੋਖਾ (ਆਮਦਨ- ਖਰਚ) ਵਿਸਤਾਰ ਪੂਰਵਕ ਸਮਝਾਇਆ ਗਿਆ ਉਪਰੰਤ ਕਲੱਬ ਦੇ ਜਨਰਲ ਸਕੱਤਰ ਸ੍ਰੀ ਪ੍ਰਕਾਸ਼ ਭੂੰਦੜ ਭੈਣੀ ਵੱਲੋਂ ਕਲੱਬ ਵੱਲੋਂ ਕੀਤੇ ਲੋਕ ਭਲਾਈ ਦੇ ਕੰਮ ਜਿਵੇਂ ਕਿ ਅੱਖਾਂ ਦੇ ਆਪਰੇਸ਼ਨਾਂ ਦਾ ਕੈਂਪ, ਬਲੱਡ ਡੋਨੇਸ਼ਨ ਕੈਂਪ ਅਤੀ ਗਰੀਬ ਲੋੜਵੰਦਾਂ ਦੀ ਸਹਾਇਤਾ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਅੱਗੋਂ ਲਈ ਵੀ ਇਸੇ ਤਰ੍ਹਾਂ ਲੋਕ ਭਲਾਈ ਦੇ ਕੰਮਾਂ ਪ੍ਰਤੀ ਆਪਣੀ ਵਚਨ-ਬੱਧਤਾ ਦੁਹਰਾਈ। ਉਪਰੰਤ ਕਲੱਬ ਦੇ ਸੰਵਿਧਾਨ ਮੁਤਾਬਕ, ਕਲੱਬ ਦੀ ਪੁਰਾਣੀ ਬਾਡੀ ਨੂੰ ਭੰਗ ਕੀਤਾ ਗਿਆ ਅਤੇ ਨਵੀਂ ਚੋਣ ਸਰਬ ਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਹੇਠ ਲਿਖੇ ਅਹੁਦੇਦਾਰ ਚੁਣੇ ਗਏ
1- ਸ੍ਰੀ ਕਰਮਵੀਰ ਸਿੰਘ ਸੈਣੀ ਸਰਪ੍ਰਸਤ, 2-ਸ੍ਰੀ ਸੁਰਿੰਦਰ ਕੁਮਾਰ ਗਰਗ ਚੇਅਰਮੈਨ, 3- ਸ੍ਰੀ ਨਰੇਸ਼ ਕੁਮਾਰ ਤਨੇਜਾ ਪ੍ਰਧਾਨ, 4- ਸ੍ਰੀ ਪ੍ਰਕਾਸ਼ ਸਿੰਘ ਭੁੰਦੜ ਭੈਣੀ ਜਨਰਲ ਸਕੱਤਰ, 5-ਸ੍ਰੀ ਗੁਰਮੀਤ ਆਸਟਾ ਖਜਾਨਚੀ, 6-ਸਰਦਾਰ ਬਲਦੇਵ ਸਿੰਘ ਸਰਾਓ ਸੁਰਜਣਭੈਣੀ ਸੀਨੀਅਰ -ਮੀਤ ਪ੍ਰਧਾਨ, 7-ਸਰਦਾਰ ਪ੍ਰਤਾਪ ਸਿੰਘ ਖੁਰਾਣਾ ਮੀਤ-ਪ੍ਰਧਾਨ,8-ਸ੍ਰੀ ਕੁਲਦੀਪ ਸਿੰਘ ਭੱਠਲ ਸਹਾਇਕ ਸਕੱਤਰ,9-ਸ੍ਰੀ ਬੂਟਾ ਸਿੰਘ ਭੁਟਾਲ ਮੁੱਖ ਸਲਾਹਕਾਰ ਇਸ ਮੌਕੇ ਕਲੱਬ ਦੇ ਪ੍ਰਧਾਨ ਨਰੇਸ਼ ਤਨੇਜਾ ਅਤੇ ਹਰੇਕ ਅਹੁਦੇਦਾਰ ਨੇ ਆਪਣੀ ਵਚਨ ਬੱਧਤਾ ਦੁਹਰਾਈ ਗਈ ਉਹ ਪੂਰੀ ਤਨਦੇਹੀ ਨਾਲ ਆਪਣੀਆਂ ਸਮਾਜ ਪ੍ਰਤੀ ਜਿੰਮੇਵਾਰੀਆਂ ਨੂੰ ਆਪਣੀ ਆਪਣੀ ਕਲਮ ਦੁਆਰਾ ਤਨ ਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਰਹਿਣਗੇ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਵੀ ਵੱਧ ਚੜ ਕੇ ਸੇਵਾ ਕਰਨਗੇ ਉਪਰੰਤ ਕਲੱਬ ਦੇ ਸਰਪ੍ਰਸਤ ਅਤੇ ਚੇਅਰਮੈਨ ਨੇ ਸਭਨਾਂ ਪੱਤਰਕਾਰਾਂ ਨੂੰ ਵਧਾਈਆਂ ਦਿੱਤੀਆਂ।
ਪ੍ਰੈਸ ਵੈਲਫੇਅਰ ਕਲੱਬ ਰਜਿਸਟਰਡ ਮੂਣਕ ਦੀ ਨਵੀਂ ਬਾਡੀ ਦੀ ਸਰਬ ਸੰਮਤੀ ਨਾਲ ਚੋਣ ਹੋਈ-ਕਰਮਵੀਰ ਸਿੰਘ ਸੈਣੀ ਸਰਪ੍ਰਸੱਤ
