ਭਿੱਖੀਵਿੰਡ 15 ਅਪ੍ਰੈਲ ( ਸਵਿੰਦਰ ਬਲੇਹਰ) ਭਾਰਤੀ ਇਨਕਲਾਬੀ ਮਾਰਕਸਵਾਹਦੀ ਪਾਰਟੀ (ਆਰ ਐਮ ਪੀ ਆਈ ) ਵੱਲੋਂ ਡਾ ਭੀਮ ਰਾਓ ਅੰਬੇਡਕਰ ਦਾ 134 ਵਾਂ ਜਨਮ ਦਿਹਾੜਾ ਸ਼ਹੀਦ ਦੀਪਕ ਧਵਨ ਯਾਦਗਾਰੀ ਭਵਨ ਵਿੱਖੇ ਮਨਾਇਆ ਗਿਆ । ਇਸ ਦੀ ਪ੍ਰਧਾਨਗੀ ਨਰਿੰਦਰ ਸਿੰਘ ਫੌਜੀ ਰਟੌਲ,ਕਰਮ ਸਿੰਘ ਪੰਡੋਰੀ,ਜਸਬੀਰ ਕੌਰ ਜਾਮਾਰਾਏ ਆਦਿ ਆਗੂਆਂ ਨੇ ਕੀਤੀ ।ਇਸ ਮੌਕੇ ਪਾਰਟੀ ਦੇ ਸੂਬਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਅਤੇ ਬਲਦੇਵ ਸਿੰਘ ਪੰਡੋਰੀ ਨੇ ਬੋਲਦਿਆ ਕਿਹਾ ਕਿ ਪਾਰਟੀ ਦੀ ਕੇਂਦਰੀ ਕਮੇਟੀ ਦੇ ਸੱਦੇ ‘ਤੇ ਡਾ ਭੀਮ ਰਾਓ ਅੰਬੇਡਕਰ ਦੀ ਅਗਵਾਈ ਹੇਠ ਬਣੇ ਸੰਵਿਧਾਨ ਸਵਿਧਾਨਕ ਸੰਸਥਾਵਾਂ ਅਤੇ ਜਮਹੂਰੀ ਹੱਕਾਂ ਨੂੰ ਬਚਾਉਣ ਦੀ ਲੋੜ ਹੈ । ਉਹਨਾਂ ਭੀਮ ਰਾਓ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਦੋਹਾਂ ਆਗੂਆਂ ਨੇ ਕਿਹਾ ਕਿ ਸਦੀਆਂ ਤੱਕ ਇੱਕ ਵਿਤਕਰੇ ਭਰੀ ਮੰਨੂਵਾਦੀ ਵਿਚਾਰਧਾਰਾ ਨੇ ਸਮਾਜ ਦੇ ਵੱਡੇ ਹਿੱਸੇ ਨੂੰ ਸ਼ੂਦਰ ਕਹਿ ਕੇ ਕੁਦਰਤੀ ਅਤੇ ਆਰਥਿਕ ਸਰੋਤਾਂ ਤੋਂ ਵਾਂਝੇ ਰੱਖਿਆ ਅਤੇ ਜਾਤੀ ਪਾਤੀ ਵੰਡ ਪੈਦਾ ਕੀਤੀ । ਸਾਥੀ ਜਾਮਰਾਏ ਨੇ ਕਿਹਾ ਕਿ ਗੁਰੂਆਂ,ਭਗਤਾਂ ਅਤੇ ਡਾ ਅੰਬੇਦਕਰ ਵਰਗੀਆਂ ਸਖਸੀਅਤਾਂ ਦੇ ਅਦਾ ਕੀਤੇ ਇਤਹਾਸਕ ਰੋਲ ਸਦਕਾ ਸਮਾਜਿਕ ਵਿਤਕਰੇ ਘਟੇ ਅਤੇ ਸੰਵਿਧਾਨਕ ਹੱਕ ਮਿਲੇ । ਆਰ ਐਸ ਐਸ ਮੰਨਵਾਦੀ ਵਿਚਾਰਧਾਰਾ ਠੋਸਣਾ ਚਹੁੰਦੀ ਹੈ ਅਤੇ ਸਮਾਜ ਨੂੰ ਪਿਛਾਂਹ ਵੱਲ ਧੱਕਣਾ ਚਹੁੰਦੀ ਹੈ ਅਤੇ ਦਲਿਤ ਸਮਾਜ ਨੂੰ ਮਿਲੇ ਸੰਵਿਧਾਨਕ ਅਤੇ ਜਮਹੂਰੀ ਅਧਿਕਾਰ ਖਤਮ ਕਰਕੇ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ । ਘੱਟ ਗਿਣਤੀਆਂ ਔਰਤਾਂ, ਦਲਿਤਾਂ ਤੇ ਹਮਲੇ ਕਰ ਕੇ ਦਹਿਸ਼ਤ ਦਾ ਮਹੌਲ ਪੈਂਦਾ ਕਰ ਰਹੀ ਹੈ ਅਤੇ ਕੱਟੜ ਧਾਰਮਿਕ ਰਾਜ ਦੇ ਨਿਸਾਨੇ ਵੱਲ ਵੱਧ ਰਹੀ ਹੈ ਉਹਨਾਂ ਜਥੇਬੰਦ ਹੋਣ ਅਤੇ ਫਿਰਕੂ ਫਾਸੀ ਵਿਚਾਰ ਧਾਰਾ ਨੂੰ ਹਰਾਉਣ ਦਾ ਸੱਦਾ ਦਿੱਤਾ । ਇਸ ਮੌਕੇ ਤਰਸੇਮ ਸਿੰਘ ਕੰਗ,ਕੁਲਦੀਪ ਸਿੰਘ ਰਟੋਲ,ਕਰਮ ਸਿੰਘ ਪੰਡੋਰੀ,ਕੁਲਵੰਤ ਕੌਰ ਕੰਗ’ਲਾਭ ਸਿੰਘ ਫੌਜੀ,ਬਲਜੀਤ ਕੌਰ,ਰਾਣੀ, ਕੁਲਵਿੰਦਰ ਕੌਰ,ਪਲਵਿੰਦਰ ਕੌਰ ,ਰਾਜਬੀਰ ਕੌਰ,ਗੁਰਮੀਤ ਕੌਰ, ਰਣਜੀਤ ਕੌਰ’ਬਲਕਾਰ ਸਿੰਘ,ਗੁਲਜਾਰ ਸਿੰਘ ਆਦਿ ਹਾਜ਼ਰ ਸਨ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰ.ਐਮ. ਪੀ.ਆਈ ਵੱਲੋਂ ਡਾ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ ਗਿਆ
