ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸੋਨੀ ਮੰਡੇਰ ਨੇ ਮਹਾਸ਼ਾ ਪ੍ਰਤਿੱਗਿਆ ਪਾਲ ਤੋਂ ਲਿਆ ਆਸ਼ੀਰਵਾਦ

ਧੂਰੀ 23 ਫਰਵਰੀ ( ਵਿਕਾਸ ਵਰਮਾ  ) ਆੜਤੀਆਂ ਐਸੋਸੀਏਸ਼ਨ ਰਜਿ ਧੂਰੀ ਦੇ ਪ੍ਰਧਾਨ ਬਣੇ ਜਤਿੰ veeਦਰ ਸਿੰਘ ਸੋਨੀ ਮੰਡੇਰ ਨੇ ਅੱਜ ਧੂਰੀ ਹਲਕੇ ਦੇ ਉੱਘੇ ਸਮਾਜ ਸੇਵੀ ਮਹਾਸ਼ਾ ਪ੍ਰਤਿੱਗਿਆ ਪਾਲ ਤੋਂ ਆਸ਼ੀਰਵਾਦ ਲਿਆ ਅਤੇ ਉਨ੍ਹਾਂ ਦੀ ਸਿਹਤ ਦਾ ਹਾਲ ਚਾਲ ਜਾਣਿਆ। ਇਸ ਮੌਕੇ ਮਹਾਸ਼ਾ ਪ੍ਰਤਿੱਗਿਆ ਪਾਲ ਨੇ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਸੋਨੀ ਮੰਡੇਰ ਨੂੰ ਅਸ਼ੀਰਵਾਦ ਦਿੰਦਿਆਂ ਆੜਤੀਆਂ ਭਾਈਚਾਰੇ ਦੇ ਹਿੱਤ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਆੜਤੀਆਂ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਜਤਿੰਦਰ ਸਿੰਘ ਸੋਨੀ ਮੰਡੇਰ ਨੇ ਕਿਹਾ ਕਿ ਉਨ੍ਹਾਂ ਹਲਕੇ ਦੇ ਉੱਘੇ ਸਮਾਜ ਸੇਵੀ ਸ਼ਖ਼ਸੀਅਤ ਮਹਾਸ਼ਾ ਪ੍ਰਤਿੱਗਿਆ ਪਾਲ ਤੋਂ ਆਸ਼ੀਰਵਾਦ ਲਿਆ ਹੈ ਅਤੇ ਉਹ ਆਊਣ ਵਾਲੇ ਸਮੇਂ ਵਿੱਚ ਆੜਤੀਆਂ ਭਾਈਚਾਰੇ ਨੂੰ ਕਿਸੇ ਵੀ ਤਰ੍ਹਾਂ ਕੋਈ ਵੀ ਸਮੱਸਿਆ ਨਹੀਂ ਆਉਣ ਦੇਣਗੇ ਅਤੇ ਆੜ੍ਹਤੀਆਂ ਭਾਈਚਾਰੇ ਦੀ ਸਮੱਸਿਆਂਵਾਂ ਦੇ ਹੱਲ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਗਊਸ਼ਾਲਾ ਕਮੇਟੀ ਧੂਰੀ ਦੇ ਪ੍ਰਧਾਨ ਸੰਜੇ ਕੁਮਾਰ ਅਤੇ ਗੁਰਕੰਵਲ ਸਿੰਘ ਕੋਹਲੀ ਸਮੇਤ ਹੋਰ ਵੀ ਹਾਜ਼ਰ ਸਨ।