ਹਲਕੇ ਦੇ 7 ਪਿੰਡਾਂ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਬੈਂਕ ਪਿੰਡ ਲੱਡੇ ਵਿਖੇ ਸਿਫਟ ਕੀਤੀ ਜਾਵੇ : ਸਰਪੰਚ ਮਿੱਠੂ ਲੱਡਾ
ਧੂਰੀ 23 ਫਰਵਰੀ ( ਵਿਕਾਸ ਵਰਮਾ ) ਧੂਰੀ ਸੰਗਰੂਰ ਰੋਡ ਤੇ ਪਿੰਡ ਲੱਡਾ ਕੋਠੀ ਦੇ ਨੇੜੇ ਬਣੀ ਹੋਈ ਸਟੈਟ ਬੈਂਕ ਆਫ ਇੰਡੀਆ ਦੀ ਬਰਾਂਚ ਨੂੰ ਪਿੰਡ ਲੱਡਾ ਦੇ ਪੰਚਾਇਤ ਘਰ ਵਿੱਚ ਸ਼ਿਫਟ ਕਰਨ ਦੀ ਮੰਗ ਲੇ ਕੇ ਧੂਰੀ ਹਲਕੇ ਦੇ ਪਿੰਡ ਲੱਡਾ, ਕਿਲ੍ਹਾ ਹਕੀਮਾਂ, ਪੂੰਨਾਵਾਲ , ਬਟੂਹਾ, ਕਾਂਝਲਾ, ਕਾਂਝਲੀ ਅਤੇ ਨੱਤ ਸਮੇਤ 7 ਗ੍ਰਾਮ ਪੰਚਾਇਤਾਂ ਨੇ ਮਤੇ ਪਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਇਸ ਬੈਂਕ ਨੂੰ ਧੂਰੀ ਸੰਗਰੂਰ ਤੋਂ ਪਿੰਡ ਲੱਡਾ ਬਣੇ ਹੋਣ ਦਾ ਕਿਰਾਏ ਨਾਮੇ ਦਾ ਟਾਇਮ ਪੂਰਾ ਹੋ ਗਿਆ ਹੈ ਅਤੇ ਹੁਣ ਇਨ੍ਹਾਂ ਸੱਤ ਪਿੰਡਾਂ ਨੂੰ ਮੁੱਖ ਰੱਖਦਿਆਂ ਇਸ ਨੂੰ ਪਿੰਡ ਲੱਡਾ ਵਿਖੇ ਸਿਫਟ ਕੀਤਾ ਜਾਵੇ। ਇਸ ਸਬੰਧੀ ਅੱਜ ਪਿੰਡ ਲੱਡਾ ਅਤੇ ਪਿੰਡ ਪੂੰਨਾਵਾਲ ਦੀ ਗ੍ਰਾਮ ਪੰਚਾਇਤ ਆਪਣੀ ਇਸ ਮੰਗ ਨੂੰ ਲੈ ਕੇ ਪੰਚਾਇਤ ਯੂਨੀਅਨ ਦੇ ਪ੍ਰਧਾਨ ਸਰਪੰਚ ਜਗਸੀਰ ਸਿੰਘ ਜੱਗਾ ਦੀ ਅਗਵਾਈ ਹੇਠ ਮੁੱਖ ਮੰਤਰੀ ਦਫ਼ਤਰ ਧੂਰੀ ਦੇ ਇੰਚਾਰਜ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੂੰ ਮਿਲ ਕੇ ਮੰਗ ਪੱਤਰ ਦਿੱਤਾ। ਇਸ ਮੌਕੇ ਮੁੱਖ ਮੰਤਰੀ ਦਫ਼ਤਰ ਧੂਰੀ ਦੇ ਇੰਚਾਰਜ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਕਿਹਾ ਕਿ ਇਨ੍ਹਾਂ ਪੰਚਾਇਤਾਂ ਦੀ ਮੰਗ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਇਸ ਮੌਕੇ ਸਰਪੰਚ ਮਿੱਠੂ ਲੱਡਾ ਨੇ ਕਿਹਾ ਕਿ ਪਿੰਡ ਲੱਡਾ ਦੇ ਕੁਝ ਆਪ ਆਗੂ ਇਸ ਬੈਂਕ ਨੂੰ ਪਿੰਡ ਲੱਡਾ ਵਿਖੇ ਸਿਫਟ ਕਰਨ ਦਾ ਵਿਰੋਧ ਕਰ ਰਹੇ ਹਨ , ਜਿਸਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਪੰਚਾਇਤ ਯੂਨੀਅਨ ਧੂਰੀ ਦੇ ਪ੍ਰਧਾਨ ਸਰਪੰਚ ਜਗਸੀਰ ਸਿੰਘ ਜੱਗਾ ਭੋਜੋਵਾਲੀ , ਸਰਪੰਚ ਮਿੱਠੂ ਲੱਡਾ ਅਤੇ ਪਿੰਡ ਪੁੰਨਾਵਾਲ ਦੇ ਸਰਪੰਚ ਗੋਬਿੰਦਰ ਸਿੰਘ ਖੰਗੂੜਾ ਸਮੇਤ ਹੋਰ ਵੀ ਹਾਜ਼ਰ ਸਨ।