ਬਠਿੰਡਾ (ਮੱਖਣ ਸਿੰਘ ਬੁੱਟਰ) : ਰਾਮਪੁਰਾ ਫੂਲ ਤੋਂ 40 ਕਿਲੋਮੀਟਰ ਦੁਰੀ ਤੇ ਬਰਨਾਲਾ ਮੋਗਾ ਰੋਡ ‘ਤੇ ਸਥਿਤ ਪਿੰਡ ਟੱਲੇਵਾਲ ਵਿੱਚੋਂ ਲੰਘ ਰਹੀ ਸਰਹੰਦ ਨਹਿਰ ਤੇ ਬਣੇ ਬਿਜਲੀ ਪਲਾਂਟ ਦੇ ਜਾਲ ਵਿੱਚੋਂ ਇੱਕ ਨੋਜਵਾਨ ਦੀ ਅਣਪਛਾਤੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਦਿੰਦੇ ਹੋਏ ਸਹਾਰਾ ਸਮਾਜ਼ ਸੇਵਾ ਦੇ ਪੰਜਾਬ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਸਾਨੂੰ ਥਾਣਾ ਟੱਲੇਵਾਲ ਤੋਂ ਇਤਲਾਹ ਮਿਲੀ ਕਿ ਨਹਿਰ ਵਿੱਚ ਬਣੇ ਬਿਜਲੀ ਪਲਾਂਟ ਦੇ ਜਾਲ ਵਿੱਚ ਇੱਕ ਨੌਜਵਾਨ ਦੀ ਲਾਸ਼ ਫਸੀ ਹੋਈ ਹੈ ਬਿਨਾਂ ਕਿਸੇ ਦੇਰੀ ਤੋਂ ਸਹਾਰਾ ਦੇ ਵਰਕਰ ਜਸਪਾਲ ਸਿੰਘ ਹੈਪੀ, ਪ੍ਰਦੀਪ ਸ਼ਰਮਾ, ਜੀਵਨ ਸਿੰਘ ਸੰਸਥਾ ਦੀ ਐਂਬੂਲੈਂਸ ਲੇਕੇ ਘਟਨਾ ਸਥਾਨ ਤੇ ਪਹੁੰਚੇ ਲਾਸ਼ ਨੂੰ ਥਾਣਾ ਟੱਲੇਵਾਲ ਪੁਲਿਸ ਦੀ ਮੌਜੂਦਗੀ ਵਿੱਚ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ ਲਾਸ਼ ਨਗਣ ਹਾਲਤ ਵਿੱਚ ਸੀ, ਸਿਰ ਅਤੇ ਦਾੜੀ ਦੇ ਵਾਲ ਝੜੇ ਹੋਏ ਸੀ, ਕੱਦ 5 ਫੁਟ 5 ਇੰਚ, ਉਮਰ ਕਰੀਬ 30/35 ਸਾਲ ਦੇ ਦਰਮਿਆਨ ਜਾਪ ਰਹੀ ਹੈ ਅਤੇ ਪੁਰਾਣੀ ਲੱਗ ਭੱਗ 10/12 ਦਿਨ ਲੱਗ ਰਹੀ ਹੈ ਲਾਸ਼ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ 72 ਘੰਟਿਆਂ ਲਈ ਸ਼ਨਾਖਤ ਵਾਸਤੇ ਰੱਖਿਆ ਗਿਆ ਹੈ ਇਸ ਸਬੰਧ ਵਿੱਚ ਥਾਣਾ ਮੁੱਖੀ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਨੋਜਵਾਨ ਦੀ ਲਾਸ਼ ਸ਼ਨਾਖਤ ਪ੍ਰਤੀ ਇਸ਼ਤਿਹਾਰ ਸੋਰੋਗੋਗਾ ਪੀ,ਪੀ,23.18 (1) ਨੰਬਰ 250/5ਏ/ ਰਾਹੀਂ ਜਾਰੀ ਕਰ ਦਿੱਤਾ ਗਿਆ ਹੈ ਜੇਕਰ ਇਸ ਨੋਜਵਾਨ ਦੀ ਸ਼ਨਾਖਤ ਨਹੀਂ ਹੁੰਦੀ ਤਾਂ 72 ਘੰਟੇ ਬੀਤ ਜਾਣ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਧਾਰਮਿਕ ਰਿਤੀ ਰਿਵਾਜਾਂ ਨਾਲ ਅੰਤਿਮ ਸੰਸਕਾਰ ਕਰਨ ਲਈ ਸਹਾਰਾ ਸਮਾਜ਼ ਸੇਵਾ (ਰਜਿ) ਰਾਮਪੁਰਾ ਫੂਲ ਦੇ ਹਵਾਲੇ ਕੀਤੀ ਜਾਵੇਗੀ।
ਨੌਜਵਾਨ ਦੀ ਅਣਪਛਾਤੀ ਲਾਸ਼ ਮਿਲੀ
