ਭਾਦਸੋਂ 16ਅਪ੍ਰੈਲ(ਗੁਰਦੀਪ ਟਿਵਾਣਾ)ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੋ੍ਮਣੀ ਅਕਾਲੀ ਦਲ ਦੀ ਭਰਤੀ ਲਈ ਬਣਾਈ ਪੰਜ ਮੈਬਰੀ ਭਰਤੀ ਕਮੇਟੀ ਦੀ ਮੁਹਿੰਮ ਦਾ ਕਾਫਲਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ।
ਅੱਜ ਹਲਕਾ ਨਾਭਾ ਦੇ ਪਿੰਡ ਰਾਮਪੁਰ ਸ਼ਾਹੀਵਾਲ ਵਿਖੇ ਐਡਵੋਕੇਟ ਰਵਿੰਦਰ ਸਿੰਘ ਸਾਹਪੁਰ ਭਰਤੀ ਮੁਹਿੰਮ ਸੁਰੂ ਕੀਤੀ ਗਈ। ਐਡਵੋਕੇਟ ਸਾਹਪੁਰ ਨੇ ਦੱਸਿਆ ਕਿ ਹਲਕਾ ਨਾਭਾ ਦੀ ਸੰਗਤ ਵਿੱਚ ਇਸ ਭਰਤੀ ਮੁਹਿੰਮ ਲਈ ਵੱਡਾ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਹਲਕਾ ਨਾਭਾ ਦੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਸੰਗਤ ਵੱਧ ਚੜ ਕਿ ਇਸ ਭਰਤੀ ਮੁਹਿੰਮ ਰਾਹੀਂ ਮੈਬਰ ਬਣਨ, ਤਾਂ ਜੋ ਪੰਜਾਬ ਦੀ ਇੱਕਲੌਤੀ ਖੇਤਰੀ ਪਾਰਟੀ ਨੂੰ ਮੁੜ ਸੁਰਜੀਤ ਕੀਤਾ ਜੇ ਸਕੇ। ਇਸ ਮੌਕੇ ਜੰਗ ਸਿੰਘ, ਬੰਤ ਸਿੰਘ,ਸਰਵਨ ਸਿੰਘ ਸਾਬਕਾ ਸਰਪੰਚ,ਹੰਸਰਾਜ ਸਿੰਘ ਸਾਬਕਾ ਸਰਪੰਚ,ਬਿੱਕਰ ਸਿੰਘ,ਸੁੱਚਾ ਸਿੰਘ ਤੇ ਹੋਰ ਹਾਜਰ ਸਨ।
ਪੰਜ ਮੈਬਰੀ ਭਰਤੀ ਮੁਹਿੰਮ ਅਨੁਸਾਰ ਹਲਕਾ ਨਾਭਾ ਵਿੱਚ ਲਗਾਤਾਰ ਸੰਗਤ ਬਣ ਰਹੀ ਮੈਬਰ——ਐਡਵੋਕੇਟ ਸ਼ਾਹਪੁਰ.
