ਆਈ ਟੀ ਕਾਲਜ ਫਾਰ ਵੂਮੈਨ ਭਗਵਾਨਪੁਰਾ ਵਿਖੇ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ

ਭਿੱਖੀਵਿੰਡ 22 ਅਪ੍ਰੈਲ ( ਸਵਿੰਦਰ ਬਲੇਹਰ ) ਇਲਾਕੇ ਦੀ ਨਾਮਵਰ ਸੰਸਥਾ ਆਈ. ਟੀ. ਕਾਲਜ ਫਾਰ ਵੁਮੈਨ ਭਗਵਾਨਪੁਰ, ਵਿਖੇ ਅਸਰ ਚੈਰੀਟੇਬਲ ਟਰੱਸਟ ਵੱਲੋ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ । ਜਿਸ ਦੀ ਸ਼ੁਰੂਆਤ ਗੁਰੂ ਸਾਹਿਬਾਨਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਕੇ ਹੋਈ। ਇਸ ਮੌਕੇ ਵਿਜ਼ਨ ਪਲੱਸ ਆਈ ਹਸਪਤਾਲ ਅੰਮ੍ਰਿਤਸਰ ਤੋਂ ਅੱਖਾ ਦੇ ਮਾਹਿਰ ਡਾ.ਮਨਦੀਪ ਕੌਰ ,ਡਾ.ਸ਼ਮਸ਼ੇਰ ਸਿੰਘ ਅਤੇ ਡਾ.ਭਗਤੇਸ਼ਵਰ ਸਿੰਘ ਵੱਲੋਂ ਮਰੀਜ਼ਾਂ ਦਾ ਇਲਾਜ ਕੀਤਾ ਗਿਆ । ਇਸ ਮੌਕੇ ਅਸਰ ਚੈਰੀਟੇਬਲ ਟਰੱਸਟ ਦੇ ਮੁੱਖ ਪ੍ਰਬੰਧਕ ਸ੍ ਇੰਦਰਪਾਲ ਸਿੰਘ ਅਤੇ ਬੀਬੀ ਹਰਮਿੰਦਰ ਕੌਰ ਨੇ ਦੱਸਿਆ ਕਿ ਅਸੀਂ ਜੋ ਇਹ ਉਪਰਾਲਾ ਕਰ ਰਹੇ ਹਾਂ ਸਿਰਫ਼ ਲੋੜਵੰਦ ਮਰੀਜ਼ਾ ਦੇ ਲਈ ਮੁਫ਼ਤ ਅਪਰੇਸ਼ਨ ਅਤੇ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ। ਉਹਨਾਂ ਕਿਹਾ ਕਿ ਬਜ਼ੁਰਗ ਲੋਕ ਜੋ ਦੂਰ ਦਾ ਸਫ਼ਰ ਨਹੀਂ ਕਰ ਸਕਦੇ ਉਹਨਾਂ ਨੂੰ ਇਸ ਕੈਂਪ ਵਿੱਚ ਸਹੂਲਤ ਦਿੱਤੀ ਗਈ ਹੈ । ਇਸ ਕੈਂਪ ਵਿੱਚ ਲੱਗਭਗ 978 ਮਰੀਜ਼ਾਂ ਨੇ ਮੁਫ਼ਤ ਮੈਡੀਕਲ ਜਾਂਚ ਦਾ ਲਾਭ ਉਠਾਇਆ । ਇਸ ਮੌਕੇ ਮੈਡੀਕਲ ਸਟਾਫ ਡਾ.ਹਰਜੀਤ ਸਿੰਘ ,ਡਾ.ਜਸਵਿੰਦਰ ਸਿੰਘ ਅਤੇ ਹੋਰ ਟੀਮ ਮੈਂਬਰਾਂ ਤੋਂ ਇਲਾਵਾ ਸ੍.ਦਵਿੰਦਰ ਸਿੰਘ ,ਡਾ.ਰਾਜਪਾਲ ਸਿੰਘ ,ਮੈਡਮ ਗੁਰਮੀਤ ਕੌਰ ,ਸ੍.ਅੰਮ੍ਰਿਤਪਾਲ ਸਿੰਘ,ਚੇਅਰਮੈਨ ਸ੍.ਇੰਦਰਜੀਤ ਸਿੰਘ,ਪ੍ਰਿੰਸੀਪਲ ਮੈਡਮ ਰਣਜੀਤ ਕੌਰ ਅਤੇ ਸਮੂਹ ਆਈ ਟੀ ਕਾਲਜ ਦੇ ਸਟਾਫ ਮੈਂਬਰ ਹਾਜ਼ਰ ਸਨ। ਇਸ ਮੌਕੇ ਡਰਾਈਵਰਾਂ ਅਤੇ ਸੇਵਾਦਾਰਾ ਨੇ ਲੰਗਰ ਦੀ ਸੇਵਾ ਪੂਰੇ ਤਨ ਮਨ ਨਾਲ ਨਿਭਾਈ ।
ਰਿਪੋਰਟ ਸਵਿੰਦਰ ਬਲੇਹਰ