ਧੂਰੀ 15 ਅਪ੍ਰੈਲ ( ਵਿਕਾਸ ਵਰਮਾ ) ਸ਼੍ਰੀ ਟਕਾ-ਟਕ ਇਛਾਪੂਰਨ ਬਾਲਾ ਜੀ ਮੰਦਿਰ ਵਿਖੇ ਸ਼੍ਰੀ ਬਾਲਾ ਜੀ ਨਿਸ਼ਕਾਮ ਸੇਵਾ ਸੰਮਤੀ ਵੱਲੋ ਸ਼੍ਰੀ ਬਾਲਾ ਜੀ ਦਾ ਜਨਮ ਉਤਸਵ ਪ੍ਰਧਾਨ ਆਸ਼ੂਤੋਸ਼ ਬਾਂਸਲ ਦੀ ਅਗਵਾਈ ਵਿੱਚ ਬੜੇ ਹੀ ਧੂਮਧਾਮ ਅਤੇ ਸ਼ਰਧਾਪੂਰਵਕ ਮਨਾਇਆ ਗਿਆ। ਇਸ ਮੋਕੇ ਸ਼੍ਰੀ ਬਾਲਾ ਜੀ ਦਾ ਗੁਣਗਾਣ ਮਨੀਸ਼ ਅਤੇ ਗੁਲਸ਼ਨ ਅਮਲੋਹ ਵਾਲਿਆ ਨੇ ਬਾਲਾ ਜੀ ਦੇ ਭਜਨ ਗਾ ਕੇ ਨਿਹਾਲ ਕੀਤਾ। ਮਨੀਸ਼ ਅਤੇ ਗੁਲਸ਼ਨ ਵੱਲੋ ਗਾਏ ਗਏ ਭਜਨਾ ਤੇ ਭਗਤ ਨੱਚਣ ਲਈ ਮਜਬੂਰ ਹੋ ਗਏ। ਸ਼੍ਰੀ ਬਾਲਾ ਜੀ ਮੰਦਿਰ ਵਿੱਚ ਭਗਤਾ ਦਾ ਜਨ ਸੈਲਾਬ ਹੀ ਉਮੜ ਪਿਆ।ਸ਼੍ਰੀ ਬਾਲਾ ਜੀ ਦੀ ਸ਼ੁੰਦਰ ਲਾਇਟਿਗ ਵੇਖਣਯੋਗ ਸੀ। ਇਸ ਮੋਕੇ ਸ਼੍ਰੀ ਬਾਲਾ ਜੀ ਨੂੰ ਛੱਪਣ ਭੋਗ ਵੀ ਲਗਾਇਆ ਗਿਆ। ਇਸ ਮੋਕੇ ਲੰਗਰ ਅਤੁੱਟ ਵਰਤਾਇਆ ਗਿਆ। ਅੰਤ ਵਿੱਚ ਸੰਮਤੀ ਦੇ ਪ੍ਰਧਾਨ ਆਸ਼ੂਤੋਸ਼ ਬਾਂਸਲ ਨੇ ਆਈ ਹੋਈ ਸੰਗਤ ਧੰਨਵਾਦ ਕੀਤਾ। ਇਸ ਮੋਕੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਸ਼ੁਭਮ ਸ਼ਰਮਾ ਸ਼ੁਭੀ, ਸੰਸਥਾ ਦੇ ਚੇਅਰਮੈਨ ਅਸ਼ੋਕ ਕੁਮਾਰ, ਵਾਇਸ ਚੇਅਰਮੈਨ ਭੀਮ ਗਰਗ, ਵਾਇਸ ਪ੍ਰਧਾਨ ਅਸ਼ੋਕ ਸਿੰਗਲਾ, ਰਾਮੇਸ਼ ਕੁਮਾਰ ਪੱਪਾ, ਕੈਸ਼ੀਅਰ ਤਰਸੇਮ ਮਿੱਤਲ, ਸਕੱਤਰ ਸੁਨੀਲ ਬਾਂਸਲ, ਸੁਰਿੰਦਰ ਸਿੰਗਲਾ, ਅਨਿਲ ਸ਼ਰਮਾ, ਰਾਕੇਸ਼ ਕੁਮਾਰ,ਰਾਮੇਸ਼ ਕੁਮਾਰ, ਕਰਨ ਸਿੰਗਲਾ, ਪ੍ਰਮੋਦ ਕੁਮਾਰ, ਕਾਂਵੜ ਸੰਘ ਦੇ ਸਰਪ੍ਰਸਤ ਸੁਮੇਰ ਚੰਦ, ਪ੍ਰਧਾਨ ਅਵਨੀਸ਼ ਗਰਗ, ਜਨਕ ਰਾਜ ਮੀਮਸਾ, ਪ੍ਰੇਮ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਭਗਤਾਂ ਨੇ ਆਪਣੀ ਹਾਜ਼ਰੀ ਲਗਵਾਈ।
ਸ਼੍ਰੀ ਬਾਲਾ ਜੀ ਦਾ ਜਨਮ ਉਤਸਵ ਧੂਮਧਾਮ ਨਾਲ ਮਨਾਇਆ
