ਡੇਰਾਬੱਸੀ,25 ਫਰਵਰੀ (ਸੰਜੀਵ ਸਿੰਘ ਸੈਣੀ,) ਆਮ ਆਦਮੀ ਪਾਰਟੀ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਹਲਕੇ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਹਨਾਂ ਵੱਲੋਂ ਲਗਾਤਾਰ ਸਮੱਸਿਆਵਾਂ ਨੂੰ ਵਿਧਾਨ ਸਭਾ ਵਿੱਚ ਜ਼ੋਰਦਾਰ ਢੰਗ ਨਾਲ ਉਠਾ ਕੇ ਸਬੰਧਤ ਮੰਤਰੀਆਂ ਤੱਕ ਪਹੁੰਚਾਇਆ ਜਾ ਰਿਹਾ ਹੈ l ਜਿਸ ਕਾਰਨ ਇਹਦਾ ਸਮੱਸਿਆਵਾਂ ਦਾ ਹੱਲ ਹੋਣ ਦੀ ਪੂਰੀ ਉਮੀਦ ਹਲਕਾ ਵਾਸੀਆਂ ਵੱਲੋਂ ਕੀਤੀ ਜਾ ਰਹੀ ਹੈ। ਵਿਧਾਇਕ ਦੇ ਜਨਮਦਿਨ ਮੌਕੇ ਡੇਰਾਬੱਸੀ ਸਰਕਾਰੀ ਕਾਲਜ ਦੀ ਓਲਡ ਸਟੂਡੈਂਟਸ ਐਸੋਸੀਏਸ਼ਨ ਦੇ ਪ੍ਰਧਾਨ , ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰੈਸ ਸਕੱਤਰ ਅਤੇ ਸਾਬਕਾ ਪ੍ਰਧਾਨ, ਸਾਬਕਾ ਪ੍ਰਧਾਨ ਰੋਟਰੀ ਕਲੱਬ ਅਤੇ ਸਮਾਜ ਸੇਵੀ ਪਰਮਜੀਤ ਰੰਮੀ ਸੈਣੀ ਨੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੂੰ ਮੁਬਾਰਕਾਂ ਦਿੰਦਿਆਂ ਉਨ੍ਹਾਂ ਦੀ ਲੰਬੀ ਉਮਰ ਦੀ ਪਰਮਾਤਮਾ ਅੱਗੇ ਅਰਦਾਸ ਕੀਤੀl
ਪਰਮਜੀਤ ਸੈਣੀ ਨੇ ਕਿਹਾ ਕੁਲਜੀਤ ਰੰਧਾਵਾ ਪੂਰੀ ਤਨਦੇਹੀ ਨਾਲ ਹਲਕੇ ਵਿੱਚ ਵੱਡੀ ਪੱਧਰ ਤੇ ਵਿਕਾਸ ਕਾਰਜ ਕਰਵਾ ਰਹੇ ਹਨ। ਉਹ ਹਲਕੇ ਦੇ ਜੰਪਲ ਹੋਣ ਦੇ ਕਾਰਨ ਹਲਕੇ ਦੀਆਂ ਛੋਟੀਆਂ ਵੱਡੀਆਂ ਸਮੱਸਿਆਵਾਂ ਤੋਂ ਭਲੀ ਭਾਂਤੀ ਜਾਣੂ ਹਨ l ਕਈ ਸਾਲਾਂ ਤੱਕ ਡੇਰਾਬੱਸੀ ਟਰੱਕ ਯੂਨੀਅਨ ਦੇ ਪ੍ਰਧਾਨ ਰਹਿਣ ਕਾਰਨ ਉਨਾਂ ਦਾ ਹਲਕੇ ਵਿੱਚ ਪੂਰਾ ਦਬਦਬਾ ਵੀ ਹੈ। ਉਹ ਲਗਾਤਾਰ ਵਿਧਾਨ ਸਭਾ ਵਿੱਚ ਹਲਕਾ ਡੇਰਾਬੱਸੀ ਦੀ ਸਮੱਸਿਆਵਾਂ ਨੂੰ ਉੱਠਾ ਰਹੇ ਹਨ l