ਸੀਨੀਅਰ ਆਪ ਆਗੂ ਭਗਵੰਤ ਸਿੰਘ ਮਾੜੀ ਕੰਬੋਕੇ ਨੂੰ ਮਾਰਕੀਟ ਕਮੇਟੀ ਚੇਅਰਮੈਨ ਬਨਣ ਤੇ ਆੜਤੀ ਰਸਾਲ ਸਿੰਘ ਮੱਖੀ ਕਲਾਂ ਨੇ ਕੀਤਾ ਸਨਮਾਨਿਤ

ਕੰਬੋਕੇ ਤੇ ਧਵਨ ਨੂੰ ਚੇਅਰਮੈਨ ਬਨਾਉਣ ਤੇ ਕੀਤਾ ਐਮ ਐਲ ਏ ਧੁੰਨ ਆਦਿ ਪਾਰਟੀ ਦਾ ਧੰਨਵਾਦ
ਦਿਆਲਪੁਰਾ/25ਫਰਵਰੀ/ ਮਰਗਿੰਦਪੁਰਾ/ ਹਲਕਾ ਖੇਮਕਰਨ ਤੋਂ ਸੀਨੀਅਰ ਆਪ ਆਗੂ ਆੜਤੀ ਰਸਾਲ ਸਿੰਘ ਮੱਖੀ ਕਲਾਂ ਨੇ ਸੀਨੀਅਰ ਆਪ ਆਗੂ ਭਗਵੰਤ ਸਿੰਘ ਮਾੜੀ ਕੰਬੋਕੇ ਨੂੰ ਮਾਰਕੀਟ ਕਮੇਟੀ ਖੇਮਕਰਨ ਚੇਅਰਮੈਨ ਬਨਣ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਧਾਈਆਂ ਦਿੱਤੀਆਂ ਗਈਆਂ। ਆੜਤੀ ਰਸਾਲ ਸਿੰਘ ਮੱਖੀ ਕਲਾਂ ਵੱਲੋਂ ਭਿਖੀਵਿੰਡ ਮਾਰਕੀਟ ਕਮੇਟੀ ਚੇਅਰਮੈਨ ਬਨਣ ਤੇ ਰਣਜੀਤ ਕੁਮਾਰ ਧਵਨ ਨੂੰ ਵੀ ਵਧਾਈਆਂ ਦਿੱਤੀਆਂ ਗਈਆਂ। ਮੱਖੀ ਕਲਾਂ ਨੇ ਐਮ ਐਲ ਏ ਸਰਵਨ ਸਿੰਘ ਧੁੰਨ ਆਦਿ ਪਾਰਟੀ ਆਗੂਆਂ ਸੁਖਰਾਜ ਸਿੰਘ ਬੀਏ,ਪੀਏ ਹਰਜਿੰਦਰ ਸਿੰਘ ਬੁਰਜ ਅਤੇ ਸਮੁੱਚੀ ਹਾਈਕਮਾਂਡ ਦਾ ਉਕਤ ਸੀਨੀਅਰ ਆਗੂਆਂ ਨੂੰ ਬਣਦਾ ਮਾਣ ਸਨਮਾਨ ਦੇਣ ਤੇ ਤਹਿ ਦਿਲੋਂ ਧੰਨਵਾਦ ਵੀ ਕੀਤਾ ਗਿਆ। ਮੱਖੀ ਕਲਾਂ ਨੇ ਕਿਹਾ ਕਿ ਕੰਬੋਕੇ ਤੇ ਧਵਨ ਸਾਫ ਸੁਥਰੀ ਛਵੀ ਦੇ ਮਾਲਕ ਤੇ ਇਮਾਨਦਾਰ ਤੇ ਪਾਰਟੀ ਦੇ ਵਫਾਦਾਰ ਆਗੂ ਹਨ । ਇਸ ਮੌਕੇ ਤੇ ਸਾਬਕਾ ਸਰਪੰਚ ਲਖਵਿੰਦਰ ਸਿੰਘ ਮੱਖੀ ਕਲਾਂ, ਸਾਬਕਾ ਸਰਪੰਚ ਸੁਖਦੇਵ ਸਿੰਘ ਮੱਖੀ ਕਲਾਂ, ਰੇਸ਼ਮ ਸਿੰਘ ਮੱਖੀ ਕਲਾਂ, ਮੈਂਬਰ ਬਲਕਾਰ ਸਿੰਘ, ਮੈਂਬਰ ਸੰਤੋਖ ਸਿੰਘ ਕਾਮਰੇਡ, ਮੈਂਬਰ ਹਰਜੀਤ ਸਿੰਘ, ਮੈਂਬਰ ਹਰਮੀਤ ਸਿੰਘ, ਨੰਬਰਦਾਰ ਕੁਲਵੰਤ ਸਿੰਘ, ਨੰਬਰਦਾਰ ਗੁਰਵੇਲ ਸਿੰਘ, ਨੰਬਰਦਾਰ ਨਿਸ਼ਾਨ ਸਿੰਘ, ਬਾਬਾ ਮੌੜ ਸਿੰਘ, ਗੁਰਲਾਲ ਸਿੰਘ, ਅੰਗਰੇਜ਼ ਸਿੰਘ, ਬਲਵਿੰਦਰ ਸਿੰਘ ਕੰਡਿਆਲੀਆਂ,ਸਰਵਨ ਸਿੰਘ,ਬੂਟਾ ਸਿੰਘ, ਜਸਬੀਰ ਸਿੰਘ ਆਦਿ ਹਾਜ਼ਰ ਸਨ।