ਅਰਵਿੰਦ ਕੇਜਰੀਵਾਲ ਅੱਜ ਸੋਨੀਪਤ ਅਦਾਲਤ ‘ਚ ਹੋਣਗੇ ਪੇਸ਼
ਨਵੀਂ ਦਿੱਲੀ, 17 ਫਰਵਰੀ – ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਸੋਨੀਪਤ ਅਦਾਲਤ ਵਿੱਚ ਪੇਸ਼ ਹੋਣਗੇ। ਇਹ ਮਾਮਲਾ ਯਮੁਨਾ ਨਦੀ ਦੇ ਪਾਣੀ ਨੂੰ ਜ਼ਹਿਰੀਲਾ ਦੱਸਣ ਦੇ ਬਿਆਨ ਨਾਲ ਜੁੜਿਆ ਹੋਇਆ ਹੈ, ਜਿਸ ‘ਤੇ ਹਰਿਆਣਾ ਸਰਕਾਰ ਨੇ ਉਨ੍ਹਾਂ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ।
ਹਾਲ ਹੀ ਵਿੱਚ, ਰਾਜ ਆਫਤ ਪ੍ਰਬੰਧਨ ਅਥਾਰਟੀ ਵਲੋਂ ਦਾਇਰ ਕੀਤੇ ਗਏ ਕੇਸ ਦੇ ਤਹਿਤ ਆਫਤ ਪ੍ਰਬੰਧਨ ਐਕਟ ਦੀ ਧਾਰਾ 2-ਡੀ ਅਤੇ 54 ਅਨੁਸਾਰ ਸੋਨੀਪਤ ਸੀ.ਜੇ.ਐਮ. ਅਦਾਲਤ ਨੇ 17 ਫਰਵਰੀ ਦੀ ਪੇਸ਼ੀ ਨਿਰਧਾਰਤ ਕੀਤੀ ਸੀ।
ਇਹ ਮਾਮਲਾ ਤਦ ਸਾਹਮਣੇ ਆਇਆ, ਜਦੋਂ ਕੇਜਰੀਵਾਲ ਨੇ ਦਿੱਲੀ ਵਿੱਚ ਆਉਣ ਵਾਲੇ ਯਮੁਨਾ ਦੇ ਪਾਣੀ ਨੂੰ ਜ਼ਹਿਰੀਲਾ ਦੱਸਿਆ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸੋਨੀਪਤ ਦੇ ਰਾਏ ਜਲ ਸੇਵਾਵਾਂ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਆਸ਼ੀਸ਼ ਕੌਸ਼ਿਕ ਨੇ ਅਦਾਲਤ ‘ਚ ਉਨ੍ਹਾਂ ਵਿਰੁੱਧ ਪਟੀਸ਼ਨ ਦਾਇਰ ਕੀਤੀ।
ਇਹ ਮਾਮਲਾ ਹਰਿਆਣਾ ਅਤੇ ਦਿੱਲੀ ਦੀ ਸਿਆਸਤ ਵਿੱਚ ਨਵੀਂ ਤਨਾਅ ਪੈਦਾ ਕਰ ਸਕਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅਦਾਲਤ ‘ਚ ਅੱਜ ਦੀ ਕਾਰਵਾਈ ਕਿਸ ਪਾਸੇ ਜਾਂਦੀ ਹੈ