ਭਾਰਤ ਵਿੱਚ ਉਲੰਪਿਕ – ਨੀਤਾ ਅੰਬਾਨੀ ਦੀ ਉਮੀਦ
ਬੋਸਟਨ, ਅਮਰੀਕਾ, 17 ਫਰਵਰੀ – ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਅਤੇ ਚੇਅਰਪਰਸਨ ਨੀਤਾ ਅੰਬਾਨੀ ਨੇ ਭਾਰਤ ਵਿੱਚ ਉਲੰਪਿਕ ਹੋਣ ਦੀ ਜ਼ਰੂਰਤ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਵੀ ਇਸ ਮਹਾਨ ਖੇਡ ਮੇਲਾ ਦੀ ਮੇਜ਼ਬਾਨੀ ਕਰੀਏ।
ਉਨ੍ਹਾਂ ਆਖਿਆ, “ਅਸੀਂ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਜਾ ਰਹੇ ਹਾਂ। ਜੇਕਰ ਤੁਸੀਂ ਦੁਨੀਆ ਦੀਆਂ 10 ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਨੂੰ ਵੇਖੋ, ਤਾਂ 9 ਦੇਸ਼ ਉਲੰਪਿਕ ਦੀ ਮੇਜ਼ਬਾਨੀ ਕਰ ਚੁੱਕੇ ਹਨ, ਪਰ ਭਾਰਤ ਅਜੇ ਤਕ ਨਹੀਂ। ਇਹ ਬੜੀ ਹੈਰਾਨੀ ਵਾਲੀ ਗੱਲ ਹੈ।”
ਨੀਤਾ ਅੰਬਾਨੀ ਨੇ ਕਿਹਾ ਕਿ ਭਾਰਤ ਦੀ ਉਲੰਪਿਕ ਦੀ ਮੇਜ਼ਬਾਨੀ ਸਿਰਫ਼ ਇੱਕ ਖੇਡਾ ਇਵੈਂਟ ਨਹੀਂ, ਸਗੋਂ ਦੇਸ਼ ਲਈ ਮਾਣ ਦੀ ਗੱਲ ਹੋਵੇਗੀ। ਉਨ੍ਹਾਂ ਵਿਸ਼ਵਾਸ ਜਤਾਇਆ ਕਿ “ਅਸੀਂ ਆਪਣੇ ਦੇਸ਼ ਵਿੱਚ ਉਲੰਪਿਕ ਨੂੰ ਦੇਖਣ ਦੀ ਇੱਛਾ ਰੱਖਦੇ ਹਾਂ, ਅਤੇ ਇਹ ਸਾਡੀ ਖੇਡ-ਸੱਭਿਆਚਾਰ ਲਈ ਵੱਡੀ ਤਬਦੀਲੀ ਲਿਆ ਸਕਦਾ ਹੈ।”
ਉਨ੍ਹਾਂ ਨੇ ਇਸ ਗੱਲ ਦਾ ਵੀ ਉਲੇਖ ਕੀਤਾ ਕਿ ਪ੍ਰਧਾਨ ਮੰਤਰੀ ਨੇ 2036 ਉਲੰਪਿਕ ਲਈ ਭਾਰਤ ਵਲੋਂ ਬੋਲੀ ਲਗਾਉਣ ਦੀ ਗੱਲ ਕੀਤੀ ਹੈ, ਜੋ ਕਿ ਇੱਕ ਵੱਡਾ ਕਦਮ ਹੈ। ਨੀਤਾ ਅੰਬਾਨੀ ਨੇ ਆਖਿਆ ਕਿ ਭਾਰਤ ਹੁਣ ਉਲੰਪਿਕ ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਅਤੇ ਇਹ ਖੇਡਾ ਪ੍ਰਸੰਸਕਾਂ ਲਈ ਇੱਕ ਸੁਪਨਾ ਸਚ ਹੋਣ ਦੇ ਬਰਾਬਰ ਹੋਵੇਗਾ