ਸ਼ੇਰਪੁਰ, 22 ਅਪ੍ਰੈਲ (ਹਰਜੀਤ ਸਿੰਘ ਕਾਤਿਲ ) – ਕਸਬਾ ਸ਼ੇਰਪੁਰ ‘ਚ ਬੈਠਾ ਦਰਜ਼ਨ ਤੋਂ ਵੱਧ ਸਾਹਿਤਕ ਕਿਤਾਬਾਂ ਦਾ ਰਚੇਤਾ ਜਿਸਨੇ ਸਾਹਿਤ ਦੀ ਹਰ ਵਿਧਾ ਤੇ ਕਲਮ ਚਲਾਈ ਤੇ ਸਮੇਂ-ਸਮੇਂ ਸਿਰ ਉਹਨਾਂ ਨੂੰ ਕਿਤਾਬੀ ਰੂਪ ਦੇ ਕੇ ਪਾਠਕਾਂ ਦੀ ਕਚਿਹਰੀ ‘ਚ ਪੇਸ਼ ਕੀਤਾ ਜਿਹਨਾਂ ਦੀਆਂ ਰਚਨਾਵਾਂ ਤੇ ਗੰਭੀਰ ਚਰਚਾ ਵੀ ਹੋਈ ਭਾਵੇ ਉਹ ਨਾਵਲ ‘ਰੇਤ ਦਾ ਕਿਲ੍ਹਾ’, ਕਾਵਿ ਸੰਗ੍ਰਹਿ ‘ਜਵਾਬੀ ਖਤ’, ‘ਕਲਾਮ ਮਿਰਜ਼ਾ’ , ਵਿਅੰਗ ਰਚਨਾਂ ‘ਸਾਹਿਤਕ ਬਲਾਤਕਾਰ’ , ਸਾਥੀ ਬੜੀ ਦੇ ਜੀਵਨ ਕ੍ਰਮ ਨੂੰ ਸਦੀਵੀ ਜ਼ਿੰਦਾ ਰੱਖਣ ਲਈ ਸਾਥੀ ਬੜੀ ਨਾਲ ਕੀਤੀ ਲੰਮੀ ਮੁਲਾਕਾਤ “ਸੰਘਰਸ਼ੀ ਯੋਧਾ ਸੁਖਦੇਵ ਬੜੀ ” “ਨੇੜਿਓਂ ਤੱਕਿਆ ਸੁਖਦੇਵ ਬੜੀ ” ਮਿੰਨੀ ਕਹਾਣੀ ਸੰਗ੍ਰਹਿ ‘ਕਦਰ “ਅਮਰ ਵੇਲ” ਵਿਅੰਗਨਾਮਾ ” ਆਪਣਿਆਂ ਤੋਂ ਬਚੋ ” ਤੇ ਹੁਣ ਸਰਦਾਰ ਸੋਹਣ ਸਿੰਘ ਬੱਧਣ ਅਤੇ ਮਾਤਾ ਭਾਗ ਕੌਰ ਮੈਮੋਰੀਅਲ ਲਿਟਰੇਰੀ ਟਰੱਸਟ ਦਿੱਲੀ /ਪੰਜਾਬ ਵੱਲੋਂ ਆਪਣੇ ਖਰਚੇ ਤੇ ਪ੍ਰਕਾਸ਼ਿਤ ਕਿਤਾਬ ਜਿਸ ਦਾ ਸਰਵਰਕ ਤਿਆਰ ਕੀਤਾ ਹੈ ਨਵ ਰੰਗ ਪਬਲੀਕੇਸ਼ਨ ਨੇ ਜੋ ਕਿਤਾਬ ਵਿੱਚ ਸ਼ਾਮਿਲ 20 ਵਾਰਤਕ ਰਚਨਾਵਾਂ ਦੀ ਤਰਜ਼ਮਾਨੀ ਬਾਖੂਬੀ ਪੇਸ਼ ਕਰਦਾ ਹੈ ਨੂੰ ਸੁਖਦੇਵ ਸਿੰਘ ਔਲਖ ਨੇ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਲੋਕ ਅਰਪਣ ਕੀਤਾ । ਇਸ ਮੌਕੇ ਡਾਕਟਰ ਸਵਰਾਜ ਸਿੰਘ ਵਿਸ਼ਵ ਚਿੰਤਕ, ਸਾਹਿਤ ਰਤਨ ਡਾਕਟਰ ਤੇਜਵੰਤ ਮਾਨ , ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ, ਡਾਕਟਰ ਨਰਿੰਦਰ ਕੌਸ਼ਲ , ਜੰਗੀਰ ਸਿੰਘ ਰਤਨ , ਅਨੋਖ ਸਿੰਘ ਵਿਰਕ, ਡਾਕਟਰ ਭਗਵੰਤ ਸਿੰਘ ਮਾਨ , ਏ ਪੀ ਸਿੰਘ , ਭੋਲਾ ਸਿੰਘ ਸੰਗਰਾਮੀ , ਨਾਹਰ ਸਿੰਘ ਮੁਬਾਰਕਪੁਰੀ , ਡਾਕਟਰ ਰਕੇਸ਼ ਸ਼ਰਮਾ , ਧਰਮੀ ਤੁੰਗਾਂ , ਡਾਕਟਰ ਜਗਦੀਪ ਕੌਰ ਅਹੂਜਾ , ਜੋਗਿੰਦਰ ਕੌਰ ਅਗਨੀਹੋਤਰੀ , ਜੋਰਾ ਸਿੰਘ ਮੰਡੇਰ , ਡਾਕਟਰ ਤੇਜਾ ਸਿੰਘ ਤਿਲਕ ਮੇਘਰਾਜ ਸ਼ਰਮਾ ਬਠਿੰਡਾ, ਗੁਰਨਾਮ ਸਿੰਘ , ਜਗਦੀਪ ਸਿੰਘ ਗੰਧਾਰਾ ਐਡਵੋਕੇਟ , ਰਜਿੰਦਰ ਸਿੰਘ ਡੀਐਸਓ , ਹੰਸਰਾਜ ,ਬਲਜਿੰਦਰ ਈਲਵਾਲ, ਸਤਦੇਵ ਸ਼ਰਮਾ, ਹਨੀ ਸੰਗਰਾਮੀ ਤੋਂ ਇਲਾਵਾ ਹੋਰ ਵੀ ਲੇਖਕ ਪਾਠਕ ਮੌਜੂਦ ਸਨ ਜਿੰਨ੍ਹਾਂ ਸੁਖਦੇਵ ਔਲਖ ਨੂੰ ਵਧਾਈ ਦਿੱਤੀ।
ਸਰਬਾਂਗੀ ਲੇਖਕ ਸੁਖਦੇਵ ਸਿੰਘ ਔਲਖ ਵੱਲੋਂ ਆਪਣੀ ਕਿਤਾਬ ” ਅਤੀਤ ਦੇ ਰੰਗ ” ਲੋਕ ਅਰਪਣ
