ਧੂਰੀ ( ਵਿਕਾਸ ਵਰਮਾ )
ਸ੍ਰੀ ਪ੍ਰਦੀਪ ਵਰਮਾ ਫਾਊਡਰ ਉਕਾਬ ਫੈਡਰੇਸ਼ਨ ਅਤੇ ਸ਼੍ਰੀਮਤੀ ਰਾਜਵੀਰ ਕੌਰ ਵਰਮਾ ਕੋ-ਫਾਊਡਰ ਉਕਾਬ ਫੈਡਰੇਸ਼ਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਵਿਕਾਸ ਵਰਮਾ ਪੰਜਾਬ ਪ੍ਰਧਾਨ ਉਕਾਬ ਫੈਡਰੇਸ਼ਨ ਜੀ ਦੀ ਅਗਵਾਈ ਵਿੱਚ ਲਹਿਰਾਗਾਗਾ ਵਿਖੇ ਸ੍ਰੀ ਨਾਥੂ ਰਾਮ ਜੀ ਨੂੰ ਲਹਿਰਾਗਾਗਾ ਦਾ ਉਕਾਬ ਫੈਡਰੇਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਅੱਜ ਸ਼੍ਰੀ ਪ੍ਰਦੀਪ ਵਰਮਾ ਫਾਉਂਡਰ ਅਤੇ ਸ਼੍ਰੀਮਤੀ ਰਾਜਵੀਰ ਕੌਰ ਵਰਮਾ ਕੋ ਫਾਉਂਡਰ ਨੇ ਉਕਾਬ ਫੈਡਰੇਸ਼ਨ, ਵੱਲੋਂ ਇੱਕ ਪ੍ਰੈਸ ਕਾਨਫਰੰਸ ਲਹਿਰਾਗਾਗਾ ਵਿਖੇ ਕੀਤੀ ਗਈ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਫੈਡਰੇਸ਼ਨ ਨੈਸ਼ਨਲ ਪੱਧਰ ਦੀ ਫੈਡਰੇਸ਼ਨ ਹੈ ਜੋ ਕਿ ਭਾਰਤ ਸਰਕਾਰ ਦੀ ਮਨਿਸਟਰੀ ਆਫ ਕਾਰਪੋਰੇਟ ਅਫੈਅਰਸ ਵੱਲੋਂ ਅਪਰੂਵਡ ਹੈ। ਇਸ ਫੈਡਰੇਸ਼ਨ ਦਾ ਮੁੱਖ ਉਦੇਸ਼ ਸਮਾਜ ਸੇਵਾ ਅਤੇ ਕੁਦਰਤੀ ਸ੍ਰੋਤਾਂ ਦੀ ਸੰਭਾਲ ਹੈ ਜਿਸ ਦੇ ਅੰਤਰਗਤ ਇਹ ਫੈਡਰੇਸ਼ਨ ਆਉਣ ਵਾਲੇ ਸਮੇਂ ਦੌਰਾਨ ਪੂਰੇ ਭਾਰਤ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਣ ਲਈ ਉਤਸੁਕਤਾ ਨਾਲ ਤਿਆਰ ਹੈ।
ਇਸਦੇ ਮੁੱਖ ਕੰਮ ਜਿਵੇਂ ਕਿ ਜ਼ਰੂਰਤਮੰਦ ਮਰੀਜ਼ਾਂ ਲਈ ਮੁੱਫਤ ਮੈਡੀਕਲ ਕੈਂਪ, ਵਾਤਾਵਰਣ ਦੀ ਸੰਭਾਲ, ਜਾਨਵਰਾਂ ਅਤੇ ਪੰਛੀਆਂ ਦੀ ਸੇਵਾ ਸੰਭਾਲ, ਜਰੂਰਤਮੰਦ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਸਹਾਇਤਾ, ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨ ਦਾ ਉਪਰਾਲਾ, ਮਹਿਲਾਵਾਂ ਨੂੰ ਆਰਥਿਕ ਤੌਰ ਤੇ ਮਜਬੂਤ ਬਣਾਉਣ ਲਈ ਸਹਾਇਤਾ ਅਤੇ ਸਮਾਜਿਕ ਕੁਰੀਤੀਆਂ ਜਿਵੇਂ ਕਿ ਭਰੂਣ ਹੱਤਿਆ, ਮਿਲਾਵਟਖੋਰੀ, ਘਰੇਲੂ ਹਿੰਸਾ ਆਦਿ ਦੇ ਖਿਲਾਫ ਆਵਾਜ਼ ਚੁੱਕਣਾ ਅਤੇ ਜਾਗਰੂਕਤਾ ਫੈਲਾਣਾ ਮੁੱਖ ਕਾਰਜ ਹਨ। ਇਸੇ ਮੌਕੇ ਤੇ ਸ੍ਰੀ ਪ੍ਰਦੀਪ ਵਰਮਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਫੈਡਰੇਸ਼ਨ ਵਿੱਚ ਦੇਸ਼ ਦੇ ਆਮ ਨਾਗਰਿਕਾਂ ਦੇ ਨਾਲ ਹੀ ਨਾਮੀ ਸਰਜਨ( ਡਾਕਟਰ), ਪੱਤਰਕਾਰ, ਨਾਮੀ ਵਕੀਲ, ਪ੍ਰੋਫੈਸਰ, ਰਿਟਾਇਰਡ ਅਫਸਰ, ਖਿਡਾਰੀ, ਫਿਲਮੀ ਕਲਾਕਾਰ, ਅਧਿਆਪਕ,ਹਰ ਪੱਧਰ ਦੇ ਵਪਾਰੀ ਜੁੜ ਰਹੇ ਹਨ ਉਨਾ ਨੇ ਕਿਹਾ ਕਿ ਇਹ ਫੈਡਰੇਸ਼ਨ ਸਭ ਲਈ ਸਾਂਝੀ ਹੈ ਇਹ ਇੱਕ ਗੈਰ ਰਾਜਨੀਤਿਕ ਫੈਡਰੇਸ਼ਨ ਹੈ ਏਸੇ ਕਾਰਨ ਇਸ ਵਿੱਚ ਤਕਰੀਬਨ ਹਰ ਪਾਰਟੀ, ਹਰ ਧਰਮ ਅਤੇ ਹਰ ਵਰਗ ਦੇ ਲੋਕ ਜੁੱੜ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਫੈਡਰੇਸ਼ਨ ਦੁਆਰਾ ਅਹੁਦੇ ਦੇ ਕੇ ਜਿੰਮੇਵਾਰੀਆਂ ਵੰਡੀਆਂ ਜਾਣਗੀਆਂ, ਇਸ ਮੌਕੇ ਤੇ ਸ਼੍ਰੀ ਪ੍ਰਦੀਪ ਵਰਮਾ ਅਤੇ ਸ਼੍ਰੀਮਤੀ ਰਾਜਵੀਰ ਕੌਰ ਵਰਮਾ ਵੱਲੋਂ ਉਕਾਬ ਫੈਡਰੇਸ਼ਨ ਵਿੱਚ ਵੱਧ ਤੋਂ ਵੱਧ ਜੁੱੜਨ ਦੀ ਅਪੀਲ ਵੀ ਕੀਤੀ ਗਈ ਤਾਂ ਜੋ ਕਿ ਇੱਕਜੁੱਟ ਹੋ ਕੇ ਚੰਗੇ ਸਮਾਜ ਦੀ ਅਤੇ ਭਾਰਤ ਦੇਸ਼ ਦੀ ਸਿਰਜਣਾ ਵਿੱਚ ਅਪਨਾ ਯੋਗਦਾਨ ਦੇ ਸਕੀਏ। ਉਕਾਬ ਫੈਡਰੇਸ਼ਨ ਵੱਲੋਂ ਸਮਾਜ ਸੇਵਾ ਦੇ ਕਾਰਜ ਅੰਤਰਰਾਸ਼ਟਰੀ ਪੱਧਰ ਤੇ ਵੀ ਕੀਤੇ ਜਾ ਰਹੇ ਹਨ। ਵੱਖ ਵੱਖ ਦੇਸ਼ਾਂ ਵਿੱਚ ਉਕਾਬ ਫੈਡਰੇਸ਼ਨ ਦੀ ਟੀਮ ਵੱਲੋਂ ਵਾਤਾਵਰਨ ਦੀ ਸਾਂਭ, ਨਸ਼ਿਆਂ ਖ਼ਿਲਾਫ਼ ਮੁਹਿੰਮ, ਜੀਵ ਜੰਤੂਆਂ ਦੀ ਸੰਭਾਲ ਆਦਿ।