ਬਾਬਾ ਭਾਈ ਗੁਰਦਾਸ ਜੀ ਦਾ ਸਲਾਨਾ ਮੇਲਾ 28 ਮਾਰਚ ਨੂੰ : ਮਹੰਤ ਅੰਮ੍ਰਿਤ ਮੁਨੀ ਜੀ

 ਮਾਨਸਾ ,6 ਮਾਰਚ ( ਬਿਕਰਮ ਵਿੱਕੀ ):– ਹਰ ਸਾਲ ਦੀ ਤਰ੍ਹਾ ਬਾਬਾ ਭਾਈ ਗੁਰਦਾਸ ਜੀ ਦਾ ਸਲਾਨਾ ਮੇਲਾ 28 ਮਾਰਚ ਨੂੰ ਬੜੀ ਸਰਧਾਂ ਭਾਵਨਾਂ ਨਾਲ ਮਨਾਇਆ ਜਾ ਰਿਹਾ ਹੈ। ਜਾਣਕਾਰੀ ਸਾਂਝੀ ਕਰਦਿਆ ਮਹੰਤ ਅੰਮ੍ਰਿਤ ਮੁਨੀ ਜੀ ਪ੍ਰਧਾਨ ਉਦਾਸੀਨ ਭੇਖ ਮਹਾਂ ਮੰਡਲ ਪੰਜਾਬ ਨੇ ਦੱਸਿਆਂ ਕਿ ਸਮੂਹ ਮਾਨਸਾ ਨਗਰ ਅਤੇ ਮਾਨਸਾ ਖੁਰਦ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਭਾਈ ਗੁਰਦਾਸ ਜੀ ਦਾ ਸਲਾਨਾ ਮੇਲਾ 28 ਮਾਰਚ ਦਿਨ ਸ਼ੁੱਕਰਵਾਰ ( ਚੇਤ ਵਦੀ ਚੌਦਸ) ਸਥਾਨ ਸਮਾਧ ਬਾਬਾ ਭਾਈ ਗੁਰਦਾਸ ਜੀ ਮਾਨਸਾ ਵਿਖੇ ਮਨਾਇਆਂ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੰਗਤਾਂ ਲਈ ਵਧੀਆਂ ਪ੍ਰਬੰਧ ਗੁਰੂ ਕਾ ਲੰਗਰ ਅਤੁੱਟ ਵਰਤਾਇਆਂ ਜਾਵੇਗਾ।