ਭਿੱਖੀਵਿੰਡ 22 ਅਪ੍ਰੈਲ ( ਸਵਿੰਦਰ ਬਲੇਹਰ )
ਕਾਰਲ ਮਾਰਕਸ ਦੇ ਜਨਮ ਦਿਹਾੜੇ ਮੌਕੇ 5 ਮਈ ਨੂੰ ਮਨਰੇਗਾ ਵਰਕਰਜ਼ ਯੂਨੀਅਨ ਅਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਮਨਰੇਗਾ ਵਰਕਰਾਂ ਦੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤਰਨਤਾਰਨ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਇਹ ਜਾਣਕਾਰੀ ਯੂਨੀਅਨ ਦੇ ਜਿਲ੍ਹਾ ਸਕੱਤਰ ਬਲਦੇਵ ਸਿੰਘ ਪੰਡੋਰੀ ਅਤੇ ਸਭਾ ਦੇ ਜਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ ਨੇ ਇੱਕ ਪ੍ਰੈਸ ਬਿਆਨ ਰਾਹੀ ਦਿੱਤੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਮਨਰੇਗਾ ਵਰਕਰਾਂ ਦੇ ਲੱਗਭਗ ਚਾਰ ਮਹੀਨੇ ਤੋਂ ਪੈਸੇ ਨਹੀਂ ਪਾਏ ਜਾ ਰਹੇ ਅਤੇ ਕਾਫੀ ਵਰਕਰਾਂ ਦੇ ਪਿੱਛਲੇ ਬਣਦੇ ਬੁਕਾਏ ਵੀ ਨਹੀਂ ਮਿਲ ਰਹੇ। ਇਨ੍ਹਾਂ ਆਗੂਆਂ ਨੇ ਮੰਗ ਕਰਦਿਆ ਕਿਹਾ ਮਨਰੇਗਾ ਵਰਕਰਾ ਦੇ ਜੋਬ ਕਾਰਡ ਬਣਾਏ ਜਾਣ ਅਤੇ 100 ਦਿਨ ਕੰਮ ਯਕੀਨੀ ਬਣਾਇਆ ਜਾਵੇ ਅਤੇ ਪਿੰਡਾਂ ਦੇ ਸਰਪੰਚਾ ਦੀ ਦਖਲ ਅੰਦਾਜੀ ਬੰਦ ਕੀਤੀ ਜਾਵੇ, ਜਿਹੜਾ ਵੀ ਕੰਮ ਕਰਨਾ ਚਾਹੁੰਦਾ ਹੈ,ਹਰੇਕ ਨੂੰ ਕੰਮ ਦਿੱਤਾ ਜਾਵੇ ਅਤੇ ਮਨਰੇਗਾ ਸਕੀਮ ਨੂੰ ਪਾਰਦਰਸ਼ੀ ਢੰਗ ਨਾਲ ਚੱਲਣ ਦਿੱਤਾ ਜਾਵੇ। ਮਨਰੇਗਾ ਵਰਕਰਾਂ ਦੇ ਸਾਰੇ ਪਰਿਵਾਰ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ ਦਿਹਾੜੀ 700 ਰੁਪਏ ਕੀਤੀ ਜਾਵੇ। ਮਨਰੇਗਾ ਵਰਕਰਾਂ ਲਈ ਲੜੀੰਦਾ ਸਮਾਨ ਕਹੀ ਬੱਠਲ ਅਤੇ ਮੁੱਢਲੀ ਸਹਾਇਤਾ ਦੀ ਦਵਾਈ ਦੀ ਕਿੱਤ ਮੁੱਹਾਈਆ ਕਰਾਈ ਜਾਵੇ ਅਤੇ ਅੋੌਰਤਾ ਦੇ ਬੱਚਿਆ ਦੀ ਦੇਖ ਭਾਲ ਲਈ ਬਜੁਰਗ ਅੋੌਰਤਾ ਦਾ ਪ੍ਰਬੰਧ ਕੀਤਾ ਜਾਵੇ । ਮਨਰੇਗਾ ਵਰਕਰਾਂ ਦਾ ਸਿਹਤ ਬੀਮਾ ਫ੍ਰੀ ਕੀਤਾ ਜਾਵੇ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਧਰਨੇ ਕਾਮਯਾਬ ਕਰਨ ਲਈ ਵੱਖ ਵੱਖ ਪਿੰਡਾਂ ‘ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਜਸਬੀਰ ਸਿੰਘ ਵੈਰੋਵਾਲ ਨਰਿੰਦਰ ਸਿੰਘ ਰਟੋਲ ਮੀਨਾ ਕੌਰ ਚੀਮਾ ਜਰਨੈਲ ਸਿੰਘ ਰਸੂਲਪੁਰ ਬਲਵਿੰਦਰ ਸਿੰਘ ਸੋਹਲ,ਲਾਜਰ ਲਾਖਣਾ ਜਸਵੰਤ ਸਿੰਘ ਭਿੱਖੀਵਿੰਡ ਸੰਤੋਖ ਸਿੰਘ ਮੱਖੀ ਕਲਾ ਆਦਿ ਹਾਜਰ ਸਨ ।
ਰਿਪੋਰਟ ਸਵਿੰਦਰ ਬਲੇਹਰ
ਕਾਰਲ ਮਾਰਕਸ ਦੇ ਜਨਮ ਦਿਹਾੜੇ ਮੌਕੇ ਡੀ ਸੀ ਦਫਤਰ ਤਰਨਤਾਰਨ ਅੱਗੇ ਦਿੱਤਾ ਜਾਵੇਗਾ ਵਿਸ਼ਾਲ ਧਰਨਾ
