ਭਿੱਖੀਵਿੰਡ 22 ਅਪ੍ਰੈਲ ( ਸਵਿੰਦਰ ਬਲੇਹਰ ) ਜ਼ਿਲ੍ਹਾ ਤਰਨਤਾਰਨ ਦੇ ਮੁੱਖ ਅਫਸਰ ਐਸ ਐਸ ਪੀ ਅਭਿਮੰਨਿਊ ਰਾਣਾ ਦੀ ਨਿਗਰਾਨੀ ਹੇਠ ਤਰਨਤਾਰਨ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਐਸਪੀਡੀ ਅਜੇਰਾਜ ਸਿੰਘ ਅਤੇ ਡੀ ਐਸ ਪੀ ਅਤੁਲ ਸੋਨੀ ਉਪ ਕਪਤਾਨ ਪੁਲਿਸ ਸਬ ਡਵੀਜਨ ਗੋਇੰਦਵਾਲ ਸਾਹਿਬ ਦੀ ਨਿਗਰਾਨੀ ਹੇਠ ਇੰਸਪੈਕਟਰ ਪ੍ਰਭਜੀਤ ਸਿੰਘ ਮੁੱਖ ਅਫਸਰ ਥਾਣਾ ਗੋਇੰਦਵਾਲ ਸਾਹਿਬ ਅਤੇ ਉਹਨਾਂ ਦੀ ਟੀਮ ਵੱਲੋਂ ਬੜੀ ਮੁਸਤੈਦੀ ਨਾਲ ਕੁੱਝ ਹੀ ਦਿਨਾਂ ਵਿੱਚ ਪਿੰਡ ਕੰਗ ਵਿਖੇ ਹੋਏ ਔਰਤ ਦੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਜਿਸ ਤੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 175 ਜੁਰਮ 103/311/332(ਬੀ)/333 ਬੀ.ਐਨ.ਐਸ ਥਾਣਾ ਗੋਇੰਦਵਾਲ ਸਾਹਿਬ ਵਿਖੇ ਦਰਜ਼ ਕਰਕੇ ਇਸ ਅੰਨੇ ਕਤਲ ਕੇਸ ਨੂੰ ਸੁਲਝਾਉਣ ਲਈ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ। ਜਿਸ ਤੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੂੰ ਹੋਊਮਨ ਇੰਨਟੈਲੀਜੈਂਸ ਅਤੇ ਤਕਨੀਕੀ ਇੰਨਟੈਲੀਜੈਂਸ ਰਾਹੀਂ ਇਹ ਪਤਾ ਲੱਗਾ ਕਿ ਮੁਕੱਦਮਾ ਨੰਬਰ 175
ਜੁਰਮ 103/311/332(ਬੀ)/333 ਬੀ.ਐਨ.ਐਸ ਥਾਣਾ ਗੋਇੰਦਵਾਲ ਸਾਹਿਬ ਦਾ ਮੁੱਖ ਦੋਸ਼ੀ ਗੁਰਸਨਦੀਪ ਸਿੰਘ ਉਰਫ ਕਾਲੂ ਪੁੱਤਰ ਹੇਮ ਸਿੰਘ ਵਾਸੀ ਪਿੰਡ ਦੀਨੇਵਾਲ ਜੋ ਇਸ ਸਮੇਂ ਆਪਣੇ ਪਿੰਡ ਵਿੱਚ ਹੀ ਘੁੰਮ ਰਿਹਾ ਹੈ। ਜਿਸ ਤੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਤਕਨੀਕੀ ਇੰਨਟੈਲੀਜੈਂਸ ਰਾਹੀਂ ਗੁਰਸਨਦੀਪ ਸਿੰਘ ਉਰਫ ਕਾਲੂ ਨੂੰ ਕਾਬੂ ਕਰਕੇ ਪੁੱਛ-ਗਿੱਛ ਅਮਲ ਵਿੱਚ ਲਿਆਂਦੀ। ਜੋ ਦੌਰਾਨੇ ਪੁੱਛ-ਗਿੱਛ ਗੁਰਸਨਦੀਪ ਸਿੰਘ ਉਕਤ ਨੇ ਦੱਸਿਆ ਕਿ ਮੈਂ ਅਤੇ ਮੇਰੇ ਸਾਥੀ ਲਖਵਿੰਦਰ ਸਿੰਘ ਉਰਫ ਗੋਲਡੀ ਪੁੱਤਰ ਮੁਖਤਿਆਰ ਸਿੰਘ ਵਾਸੀ ਜੰਡਿਆਲਾ ਗੁਰੂ ਨੇ ਲੁੱਟ-ਖੋਹ ਦੀ ਨੀਅਤ ਨਾਲ ਗੁਰਪ੍ਰੀਤ ਕੌਰ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਸੀ ਅਤੇ ਉਸ ਦੀ ਅਲਮਾਰੀ ਵਿੱਚੋਂ 40 ਹਜ਼ਾਰ ਰੁਪਏ ਦੀ ਨਕਦੀ ਕੱਢੀ ਸੀ।ਦੋਸ਼ੀ ਲਖਵਿੰਦਰ ਸਿੰਘ ਉਰਫ ਗੋਲਡੀ ਜੋ ਕਿ ਮੁੱਕਦਮਾ ਨੰਬਰ 42 ਜੁਰਮ 21/27-ਏ ਐਨ.ਡੀ.ਪੀ.ਐਸ ਐਕਟ ਥਾਣਾ ਵੈਰੋਵਾਲ ਦੇ ਮੁੱਕਦਮੇ ਵਿੱਚ ਗੋਇੰਦਵਾਲ ਸਾਹਿਬ ਦੀ ਜੇਲ ਵਿੱਚ ਬੰਦ ਹੈ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਂਸਲ ਕੀਤਾ ਜਾ ਰਿਹਾ ਹੈ। ਦੌਰਾਨੇ ਰਿਮਾਂਡ ਇਸ ਪਾਸੋਂ ਬ੍ਰਾਮਦਗੀ ਅਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਰਿਪੋਰਟ ਸਵਿੰਦਰ ਬਲੇਹਰ