ਸ਼ੇਰਪੁਰ, 6 ਮਾਰਚ ( ਹਰਜੀਤ ਸਿੰਘ ਕਾਤਿਲ ) – ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਚੰਡੀਗੜ੍ਹ ਧਰਨੇ ਲਈ ਜਾਣ ਤੋਂ ਪਹਿਲਾਂ ਹੀ ਮੁਖੀ ਕਿਸਾਨ ਆਗੂਆਂ ਦੀ ਪੁਲਿਸ ਵੱਲੋਂ ਕੀਤੀ ਗਈ ਗ੍ਰਿਫਤਾਰੀ ਦੇ ਬਾਵਜੂਦ ਕਿਸਾਨ ਜਥੇਬੰਦੀਆਂ ਦੇ ਹੌਂਸਲੇ ਪਸਤ ਨਹੀਂ ਹੋਏ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਧੜੇ ਦੇ ਆਗੂ ਪ੍ਰਧਾਨ ਰਣਜੀਤ ਸਿੰਘ ਛੰਨਾਂ ਦੀ ਅਗਵਾਈ ਵਿੱਚ ਕਿਸਾਨਾਂ ਦਾ ਜਥਾ ਰਾਮ ਨਗਰ ਛੰਨਾਂ ਤੋਂ ਰਵਾਨਾ ਹੋਇਆ ਜਿਸ ਵਿੱਚ ਕਿਸਾਨਾਂ ਨੇ ਟਰੈਕਟਰ ਟਰਾਲੀਆਂ ਤੇ ਕੂਚ ਕੀਤਾ। ਕਿਸਾਨਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਕਰਦੇ ਹੋਏ ਜੰਮ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ।
ਕਿਸਾਨਾਂ ਨੇ ਕਿਹਾ ਕਿ ਸਾਡੇ ਆਗੂਆਂ ਦੀ ਗ੍ਰਿਫਤਾਰੀ ਨਾਲ ਸਾਡੇ ਹੌਸਲੇ ਪਸਤ ਨਹੀਂ ਹੋਣਗੇ ਅਤੇ ਉਹ ਚੰਡੀਗੜ੍ਹ ਧਰਨੇ ਵਿੱਚ ਸ਼ਾਮਿਲ ਹੋ ਕੇ ਹੀ ਸਾਹ ਲੈਣਗੇ । ਆਪ ਦੀ ਸਰਕਾਰ ਸੂਬੇ ਵਿੱਚ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਜਿੱਥੇ ਕਿ ਹੁਣ ਸੂਬੇ ਦੀ ਸਥਿਤੀ ਕਰਫਿਉ ਵਰਗੀ ਹੋਈ ਪਈ ਹੈ। ਇਸ ਮੌਕੇ ਜੀਤਾ ਬਾਜਵੇ , ਰਣਜੀਤ ਸਿੰਘ ,ਗਗਨਦੀਪ ਸਿੰਘ ,ਸੁਰਜੀਤ ਸਿੰਘ, ਹਰਵਿੰਦਰ ਵਿੱਕੀ ,ਸੀਨੀਅਰ ਮੀਤ ਪ੍ਰਧਾਨ ਗਗਨਦੀਪ ਸਿੰਘ, ਮੀਤ ਪ੍ਰਧਾਨ ਜੈਦੀਪ ਸਿੰਘ ,ਗੁਰਮੀਤ ਸਿੰਘ ,ਦਰਸ਼ਨ ਸਿੰਘ, ਗੁਰਮੁਖ ਸਿੰਘ ਮੀਤ ਪ੍ਰਧਾਨ ,ਰੂਪ ਸਿੰਘ ਜਵੰਦਾ , ਗੁਰਦੁਆਰਾ ਅਕਾਲ ਪ੍ਰਕਾਸ਼ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ , ਗਗਨਦੀਪ ਸਿੰਘ ਗੁਰਬਖਸ਼ਪੁਰਾ ,ਚਤਰ ਸਿੰਘ ਪ੍ਰਧਾਨ ਤੋਂ ਇਲਾਵਾ ਹੋਰ ਵੀ ਕਿਸਾਨ ਮੌਜੂਦ ਸਨ ।