ਸ੍ਰੀ ਸੁਖਮਨੀ ਸਾਹਿਬ ਦੇ ਜਾਪ ਉਪਰੰਤ ਨਵੇਂ ਸੈਸ਼ਨ ਦੀ ਕੀਤੀ ਸ਼ੁਰੂਆਤ 

ਸ਼ੇਰਪੁਰ, 6 ਮਾਰਚ ( ਹਰਜੀਤ ਸਿੰਘ ਕਾਤਿਲ) – ਆਦਰਸ਼ ਸਰਵ ਹਿੱਤਕਾਰੀ ਸੀਨੀਅਰ ਸੈਕੈਂਡਰੀ ਸਕੂਲ ਸ਼ੇਰਪੁਰ ਵੱਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਨਗਰ ਪੰਚਾਇਤ ,ਐਸਐਮਸੀ ਕਮੇਟੀ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ । ਧਾਰਮਿਕ ਸਮਾਗਮ ਦੌਰਾਨ ਮਾਸਟਰ ਰਘਵਿੰਦਰ ਸਿੰਘ , ਮਾਸਟਰ ਮਨਜੀਤ ਸਿੰਘ ਵੱਖ -ਵੱਖ ਸਕੂਲਾਂ ਵਿੱਚੋਂ ਸੈਂਟਰ ਹੈਡ ਹੈਡ ਟੀਚਰ ਅਤੇ ਅਧਿਆਪਕ ਸਾਹਿਬਾਨਾਂ ਨੇ ਹਾਜ਼ਰੀ ਭਰੀ। ਭੋਗ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਸਕੂਲ ਇੰਚਾਰਜ ਕੁਲ ਪ੍ਰੀਤ ਸਿੰਘ, ਅਧਿਆਪਕ ਪ੍ਰੀਆ ਗੋਇਲ, ਨਰਿੰਦਰ ਕੌਰ ,ਵੀਰ ਪਾਲ ਕੌਰ ,ਆਂਗਣਵਾੜੀ ਵਰਕਰ ਸਰਬਜੀਤ ਕੌਰ, ਹਰਮੇਲ ਕੌਰ, ਪ੍ਰਭਜੋਤ ਕੌਰ ਅਤੇ ਪੋਸਟਮੈਨ ਸਤਪਾਲ ਸ਼ਰਮਾ ਬੜੀ ਤੋਂ ਇਲਾਵਾ ਹੋਰ ਵੀ ਸੰਗਤਾਂ ਹਾਜ਼ਰ ਸਨ।