ਭਿੱਖੀਵਿੰਡ 22 ਅਪ੍ਰੈਲ ( ਸਵਿੰਦਰ ਬਲੇਹਰ ) ਜ਼ਿਲ੍ਹਾ ਤਰਨਤਾਰਨ ਦੇ ਮੁੱਖ ਅਫਸਰ ਐਸ ਐਸ ਪੀ ਅਭਿਮੰਨਿਊ ਰਾਣਾ ਦੀ ਨਿਗਰਾਨੀ ਹੇਠ ਤਰਨਤਾਰਨ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਐਸਪੀਡੀ ਅਜੇਰਾਜ ਸਿੰਘ ਵੱਲੋਂ ਨਸ਼ੇ ਤੇ ਕਾਬੂ ਪਾਉਣ ਲਈ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਸਨ । ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਤਸਕਰਾਂ ਦੇ ਵਿਰੁੱਧ ਵਿਸ਼ੇਸ਼ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਤਰਨਤਾਰਨ ਪੁਲਿਸ ਅਤੇ ਬੀ.ਐਸ.ਐਫ ਨੇ ਇੱਕ ਸਾਂਝੇ ਸਰਚ ਅਪਰੇਸ਼ਨ ਦੌਰਾਨ ਪਿੰਡ ਡੱਲ ਦੇ ਖੇਤਾਂ ਵਿੱਚੋਂ 505 ਗ੍ਰਾਮ ਹੈਰੋਇਨ ਅਤੇ ਡ੍ਰੋਨ ਬ੍ਰਾਮਦ ਕਰਕੇ ਮੁੱਕਦਮਾ ਨੰਬਰ 57 ਜੁਰਮ 21-ਸੀ/61/85 ਐਨ.ਡੀ.ਪੀ.ਐਸ ਐਕਟ 10/11/12 ਏਅਰ ਕਰਾਫਟ ਐਕਟ ਥਾਣਾ ਖਾਲੜਾ ਵਿਖੇ ਦਰਜ਼ ਰਜਿਸਟਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਬ੍ਰਾਮਦ ਕੀਤੀ ਗਈ ਹੈਰੋਇਨ,ਜੋ ਕਥਿਤ ਤੌਰ ਤੇ ਪਾਕਿਸਤਾਨ ਪਾਸੋਂ ਭੇਜੀ ਗਈ ਹੈ। ਹੈਰੋਇਨ ਮੰਗਵਾਉਣ ਵਾਲੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਜਿਹਨਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਰਿਪੋਰਟ ਸਵਿੰਦਰ ਬਲੇਹਰ
ਸਰਹੱਦੀ ਪਿੰਡ ਡੱਲ ਦੇ ਖੇਤਾਂ ‘ਚੋ 505 ਗ੍ਰਾਮ ਹੈਰੋਇਨ ਅਤੇ ਇੱਕ ਡ੍ਰੋਨ ਬ੍ਰਾਮਦ
