ਸ਼ੇਰਪੁਰ, 9 ਮਾਰਚ ( ਹਰਜੀਤ ਸਿੰਘ ਕਾਤਿਲ , ਮਨਪ੍ਰੀਤ ਕੌਰ ) – ਹੈਨਰੀ ਹਿਲ ਕਾਨਵੈਂਟ ਸਕੂਲ ਦੀ ਸਮੂਹ ਮੈਨੇਜ਼ਮੈਂਟ ਅਤੇ ਰੋਟਰੀ ਕਲੱਬ ਧੂਰੀ ਦੇ ਸਹਿਯੋਗ ਨਾਲ ਮੁਫਤ ਨਿਊਰੋਥੈਰੇਪੀ ਉਪਚਾਰ ਤੇ ਦੰਦਾਂ ਦਾ ਚੈੱਕ ਅੱਪ ਕੈਂਪ ਹੈਨਰੀ ਹਿੱਲ ਸਕੂਲ ਭਗਵਾਨਪੁਰਾ ਰੋਡ ਸ਼ੇਰਪੁਰ ਵਿਖੇ ਲਗਾਇਆ ਗਿਆ ਹੈ। ਇਸ ਕੈਂਪ ਦੌਰਾਨ 150 ਦੇ ਕਰੀਬ ਮਰੀਜ਼ਾਂ ਨੇ ਡਾਕਟਰੀ ਸੁਵਿਧਾਵਾਂ ਦਾ ਲਾਭ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਸੈਕਟਰੀ ਕਪਿਲ ਗੋਇਲ ਨੇ ਦੱਸਿਆ ਕਿ ਇਹ ਕੈਂਪ ਸਵੇਰੇ 10 ਤੋਂ 2 ਵਜੇ ਤੱਕ ਲਗਾਇਆ ਗਿਆ। ਇਸ ਕੈਂਪ ਵਿੱਚ ਨਿਊਰੋਥੈਰੇਪੀ ਉਪਚਾਰ ਦੇ ਦੰਦਾਂ ਦੇ ਮਾਹਿਰ ਡਾਕਟਰਾਂ ਸਰਦਾਰ ਜਸਪ੍ਰੀਤ ਸਿੰਘ ਨਿਊਰੋਥਰੇਪੀ ,
ਰੀਤਾ ਸਕਸੈਨਾ ਸੀਨੀਅਰ ਨਿਊਰੋਥੈਰੇਪਿਸਟ, ਚੰਡੀਗੜ੍ਹ , ਸੁਨੀਲ ਕੁਮਾਰ ਸਟਡੀ ਇੰਚਾਰਜ਼ ਚੰਡੀਗੜ੍ਹ , ਰਜਨੀ ਬਾਲਾ ਨਿਊਰੋਥੈਰੇਪਿਸਟ ਧੂਰੀ , ਡਾਕਟਰ ਨਿਕਿਤਾ ਬਾਂਸਲ ਐਕਸ ਲੈਕਚਰਾਰ ਗੁਰੂ ਨਾਨਕ ਦੇਵ ਡੈਂਟਲ ਕਾਲਜ ਸੁਨਾਮ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਇਲਾਕੇ ਭਰ ਤੋਂ ਆਏ ਵੱਡੀ ਗਿਣਤੀ ਲੋਕਾਂ ਨੇ ਇਸ ਕੈਂਪ ਦਾ ਲਾਭ ਉਠਾਇਆ । ਇਸ ਦੌਰਾਨ ਸਾਬਕਾ ਬਲਾਕ ਸੰਮਤੀ ਮੈਂਬਰ ਮੈਡਮ ਕਿਰਨਜੀਤ ਕੌਰ , ਕਸਬਾ ਸ਼ੇਰਪੁਰ ਦੇ ਸਰਪੰਚ ਰਾਜਵਿੰਦਰ ਸਿੰਘ ਰਾਜ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ। ਇਸ ਮੌਕੇ ਸਕੂਲ ਦੇ ਚੇਅਰਮੈਨ ਕਮਲੇਸ਼ ਗੁਪਤਾ, ਐਮਡੀ ਮੈਡਮ ਪ੍ਰਿੰਜਲ ਗੋਇਲ, ਪ੍ਰਿੰਸੀਪਲ ਜਸਵਿੰਦਰ ਕੌਰ ,ਪ੍ਰੋਜੈਕਟ ਚੇਅਰਮੈਨ ਹਰਤੇਜ ਸਿੰਘ ਹਾਜ਼ਰ ਸਨ।