ਸ਼ੇਰਪੁਰ ਪੁਲਿਸ ਵੱਲੋਂ ਨਸ਼ਾ ਤਸਕਰ ਇਸ਼ਤਿਹਾਰੀ ਮੁਜਰਿਮ ਗ੍ਰਿਫਤਾਰ

ਸ਼ੇਰਪੁਰ , 9 ਮਾਰਚ ( ਹਰਜੀਤ ਸਿੰਘ ਕਾਤਿਲ , ਮਨਪ੍ਰੀਤ ਕੌਰ )- “ ਯੁੱਧ ਨਸ਼ਿਆ ਵਿਰੁੱਧ ” ਮੁਹਿੰਮ ਤਹਿਤ ਥਾਣਾ ਸੇਰਪੁਰ ਦੀ ਪੁਲਿਸ ਵੱਲੋ ਇੱਕ ਹੋਰ ਕਾਮਯਾਬੀ ਦਰਜ ਕਰਦਿਆਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਭਗੌੜੇ / ਇਸ਼ਤਿਹਾਰੀ ਮੁਜਰਿਮ ਸੁਖਜਿੰਦਰ ਸਿੰਘ ਸੁੱਖੀ ਪੁੱਤਰ ਬਾਰੂ ਸਿੰਘ ਵਾਸੀ ਬਾਜੀਗਰ ਬਸਤੀ ਧੂਰੀ ਹਾਲ ਵਾਸੀ ਪੱਤੀ ਖਲੀਲ ਸੇਰਪੁਰ ਨੂੰ ਗ੍ਰਿਫਤਾਰ ਕੀਤਾ ਗਿਆ । ਇਸ ਸਬੰਧੀ ਇੰਸ ਬਲਵੰਤ ਸਿੰਘ ਬਲਿੰਗ  ਥਾਣਾ ਮੁਖੀ ਸ਼ੇਰਪੁਰ ਨੇ ਦੱਸਿਆ ਕਿ ਸਾਲ 2019 ਦੌਰਾਨ ਦੋਸ਼ੀ ਸੁਖਜਿੰਦਰ ਸਿੰਘ ਸੁੱਖੀ ਪਾਸੋ ਥਾਣਾ ਸੇਰਪੁਰ ਦੀ ਟੀਮ ਅਤੇ ਐਸ ਟੀ ਐਫ ਦੀ ਟੀਮ ਵੱਲੋ ਸਾਂਝੀ ਕਾਰਵਾਈ ਦੌਰਾਨ 30 ਗ੍ਰਾਮ ਨਸ਼ੀਲਾ ਪਦਾਰਥ ਚਿੱਟਾ (ਹੈਰੋਇਨ) ਬ੍ਰਾਮਦ ਕਰਕੇ ਉਸਦੇ ਖਿਲਾਫ ਮੁਕੱਦਮਾ ਨੰਬਰ 03 ਮਿਤੀ 08.01.2019 ਨੂੰ ਅ/ਧ 21 ਐਨਡੀਪੀਐਸ ਤਹਿਤ ਥਾਣਾ ਸੇਰਪੁਰ ਵਿਖੇ ਦਰਜ਼ ਰਜਿਸਟਰ ਕੀਤਾ ਗਿਆ ਸੀ ਅਤੇ ਤਫਤੀਸ ਮੁਕੰਮਲ ਕਰਕੇ ਚਲਾਣ ਪੇਸ਼ ਅਦਾਲਤ ਕੀਤਾ ਗਿਆ ਸੀ | ਮੁਕੱਦਮੇ ਦੀ ਸੁਣਵਾਈ ਦੌਰਾਨ ਦੋਸ਼ੀ ਸੁਖਜਿੰਦਰ ਸਿੰਘ ਸੁੱਖੀ ਅਦਾਲਤ ਵਿੱਚੋ ਲਗਾਤਾਰ ਗੈਰ ਹਾਜਰ ਹੋ ਗਿਆ ਜਿਸ ਕਾਰਨ ਮਾਨਯੋਗ ਸਪੈਸ਼ਲ ਜੱਜ ਸੰਗਰੂਰ ਜੀ ਦੀ ਅਦਾਲਤ ਵੱਲੋ ਦੋਸ਼ੀ ਸੁਖਜਿੰਦਰ ਸਿੰਘ ਸੁੱਖੀ ਨੂੰ ਮਿਤੀ 10.02.2025 ਨੂੰ ਮੁਜਰਿਮ ਇਸਤਿਹਾਰੀ ਘੋਸ਼ਿਤ ਕੀਤਾ ਗਿਆ ਸੀ । ਜਿਸਨੂੰ ਬੀਤੀ ਰਾਤ ਗ੍ਰਿਫਤਾਰ ਕੀਤਾ ਗਿਆ ਹੈ । ਦੋਸ਼ੀ ਸੁਖਜਿੰਦਰ ਸਿੰਘ ਸੁੱਖੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਜੇਲ ਭੇਜ ਦਿੱਤਾ ਜਾਵੇਗਾ | ਇਸ ਮੌਕੇ ਇੰਸ ਬਲਵੰਤ ਸਿੰਘ ਬਲਿੰਗ ਥਾਣਾ ਮੁਖੀ, ਏ ਐਸ ਆਈ ਸਤਵਿੰਦਰ ਸਿੰਘ , ਬਲਜਿੰਦਰ ਸਿੰਘ ਅਤੇ ਹੋਰ ਵੀ ਪੁਲਿਸ ਕਰਮੀ ਮੌਜੂਦ ਸਨ |