ਅੰਮ੍ਰਿਤਸਰ 22 ਅਪ੍ਰੈਲ ( ਕੁਲਬੀਰ ਢਿੱਲੋਂ ) ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਬੱਲੜਵਾਲ ਆਬਾਦੀ ਬਾਬਾ ਗੱਮ ਚੁੱਕ ਵਿਖੇ ਆਮ ਆਦਮੀ ਪਾਰਟੀ ਨੂੰ ਸਿਆਸੀ ਤੌਰ ਤੇ ਇਕ ਵੱਡਾ ਝਟਕਾ ਲੱਗਾ ਜਦੋਂ ਅਜਨਾਲਾ ਹਲਕੇ ਤੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸਰਗਰਮ ਵਾਲੰਟੀਅਰ ਗੁਰਮੀਤ ਸਿੰਘ ਪੁੱਤਰ ਸਰਦਾਰ ਸਿੰਘ ਨੇ ਆਪਣੇ ਪਰਿਵਾਰ ਅਤੇ ਆਪਣੇ ਸਾਥੀ ਮੁਖਤਾਰ ਸਿੰਘ, ਬੇਅੰਤ ਸਿੰਘ, ਬਿੱਟੂ ਸਿੰਘ,ਸੁਰਜੀਤ ਸਿੰਘ, ਸਰਦਾਰ ਸਿੰਘ, ਗਿਆਨ ਸਿੰਘ, ਹਜ਼ਾਰਾ ਸਿੰਘ, ਬੀਬੀ ਸ਼ਿੰਦਰ ਕੌਰ, ਬੀਬੀ ਰਾਜਵਿੰਦਰ ਕੌਰ, ਬੂਟਾ ਸਿੰਘ, ਪ੍ਰਮਜੀਤ ਸਿੰਘ, ਦਰਸ਼ਨ ਸਿੰਘ ਆਦਿ ਆਪਣੇ ਪਰਿਵਾਰਾਂ ਸਮੇਤ ‘ਆਪ’ ਨੂੰ ਸਦਾ ਲਈ ਅਲਵਿਦਾ ਆਖ ਗਏ ਅਤੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ਅਤੇ ਇਸ ਮੌਕੇ ਕਾਂਗਰਸ ਪਾਰਟੀ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦਾ ਪੱਲਾ ਫੜ੍ਹ ਲਿਆ ਅਤੇ’ਆਪ’ ਨੂੰ ਛੱਡ ਕੇ ਕਾਂਗਰਸ ‘ਚ ਸ਼ਾਮਿਲ ਹੋਏ ਪਰਿਵਾਰਾਂ ਦੇ ਮੁੱਖੀਆਂ ਨੂੰ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ ਦੀ ਵਿਸ਼ੇਸ਼ ਹਾਜ਼ਰੀ ‘ਚ ਪਾਰਟੀ ਚਿੰਨਤ ਅਤੇ ਸਿਰਪਾਓ ਦੇ ਕੇ ਸਨਮਾਨਿਤ ਕਰਦਿਆਂ ਕਿਹਾ ਕਿ ‘ਆਪ’ ਦੀਆਂ ਮਾਰੂ ਨੀਤੀਆਂ ਕਾਰਨ ਲੋਕ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਕਾਂਗਰਸ ਪਾਰਟੀ ‘ਚ ਸ਼ਾਮਿਲ ਹੋ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਲੋਕਾਂ ਵੱਲੋਂ ਦਿੱਤੇ ਜਾ ਰਹੇ ਫੱਤਵੇ ਕਾਰਨ ਸੂਬੇ ‘ਚ ਮੁੜ ਕਾਂਗਰਸ ਦੀ ਸਰਕਾਰ ਬਣਨੀ ਲੱਗਭੱਗ ਤੈਅ ਹੈ ਅਤੇ ਇਸ ਮੌਕੇ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਮਨਪ੍ਰੀਤ ਸਿੰਘ ਸਾਰੰਗਦੇਵ, ਸੀਨੀ. ਕਾਂਗਰਸ ਆਗੂ ਡਾ. ਨਿਆਮਤ ਮਸੀਹ ਸੂਫੀ, ਸਾਬਕਾ ਸਰਪੰਚ ਰੇਸ਼ਮ ਸਿੰਘ ਬੱਲੜਵਾਲ ਸਾਬਕਾ ਸਰਪੰਚ ਸੁਖਦੇਵ ਸਿੰਘ ਬੱਲੜਵਾਲ, ਨੰਬਰਦਾਰ ਲਖਬੀਰ ਸਿੰਘ ਤੇੜਾ ਰਾਜਪੂਤਾਂ, ਸਰੂਪ ਸਿੰਘ ਸੈਦਪੁਰ ਖੁਰਦ, ਸਾਬਕਾ ਸਰਪੰਚ ਬੂਟਾ ਸਿੰਘ ਦੀਨੇਵਾਲੀ, ਸੱਤਾ ਸਿੰਘ, ਹੁਸ਼ਿਆਰ ਸਿੰਘ ਕੋਟਲਾ, ਪ੍ਰਭਸਿੰਘ ਡੱਲਾ ਰਾਜਪੂਤਾਂ ਆਦਿ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ
ਅਜਨਾਲਾ ਹਲਕੇ ਵਿੱਚ ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝੱਟਕਾ ਆਪ ਦੇ ਦਰਜਨਾਂ ਵਲੰਟੀਅਰਾ ਨੇ ਫੜਿਆ ਕਾਂਗਰਸ ਪਾਰਟੀ ਦਾ ਪੱਲਾ
