ਯੁੱਧ ਨਸਿਆਂ ਵਿਰੁੱਧ ਵਿੱਚ ਅਹਿਮ ਭੂਮਿਕਾ ਨਿਭਾਉਣ ਬਦਲੇ ਅੰਬੇਦਕਰ ਮਿਸ਼ਨ ਦੀ ਪੰਜਾਬ ਬਾਡੀ ਵੱਲੋਂ ਇੰਸ. ਗੁਰਪ੍ਰੀਤ ਕੌਰ ਸਨਮਾਨਿਤ 

ਅਮਰਗੜ੍ਹ (ਪੀ ਕੇ ਸ਼ੇਰਗਿੱਲ)-ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲਣ ਲਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ,ਜਿਸ ਦੇ ਚਲਦਿਆਂ ਪੰਜਾਬ ਪੁਲਿਸ ਵੱਲੋਂ ਆਪਣਾ ਜਿਆਦਾਤਰ ਧਿਆਨ ਜਿੱਥੇ ਨਸ਼ੇ ਦੀ ਚੇਨ ਤੋੜਨ ਲਈ ਲਗਾਇਆ ਹੋਇਆ ਹੈ,ਉੱਥੇ ਹੀ ਕੁਝ ਜਾਂਬਾਜ਼ ਪੁਲਿਸ ਅਫਸਰਾਂ ਵੱਲੋਂ ਖਾਸ ਦਿਲਚਸਪੀ ਦਿਖਾਉਂਦੇ ਹੋਏ ਨਸ਼ੇ ਦਾ ਲੱਕ ਤੋੜਨ ‘ਚ ਪੂਰਾ ਤਾਣ ਲਗਾਇਆ ਹੋਇਆ ਹੈ,ਜਿਸ ਦੇ ਕਿ ਬਹੁਤ ਸਾਰਥਿਕ ਨਤੀਜੇ ਵੀ ਸਾਹਮਣੇ ਆ ਰਹੇ ਹਨ।
ਥਾਣਾ ਅਮਰਗੜ੍ਹ ਵਿਖੇ ਤੈਨਾਤ ਇੰਸਪੈਕਟਰ ਗੁਰਪ੍ਰੀਤ ਕੌਰ ਵੀ ਇੱਕ ਅਜਿਹੇ ਹੀ ਜਿੰਮੇਵਾਰ,ਇਮਾਨਦਾਰ ਤੇ ਜਾਂਬਾਜ ਅਫਸਰ ਹਨ ਜਿਨਾਂ ਦੀ ਬਦੌਲਤ ਨਸ਼ਿਆਂ ਦੀ ਹੱਬ ਵਜੋਂ ਜਾਣੇ ਜਾਂਦੇ ਪਿੰਡ ਬਾਗੜੀਆਂ ਅੰਦਰ ਹੁਣ ਸਾਂਤ ਤੇ ਸੁਖਮਈ ਹਵਾ ਰੁਮਕਦੀ ਦੇਖੀ ਜਾ ਸਕਦੀ ਹੈ।
ਭਾਰਤ ਦੀ ਪ੍ਰਸਿੱਧ ਜਥੇਬੰਦੀ ਭਾਰਤੀਯ ਅੰਬੇਦਕਰ ਮਿਸ਼ਨ ਦੇ ਸੂਬਾਈ ਆਗੂ ਕੇਵਲ ਸਿੰਘ ਸੂਬਾ ਮੀਤ ਪ੍ਰਧਾਨ,ਸਲਾਮਤ ਅਲੀ ਯੂਥ ਮੀਤ ਪ੍ਰਧਾਨ,ਰਾਜ ਸਿੰਘ ਸੂਬਾ ਯੂਥ ਮੀਤ ਪ੍ਰਧਾਨ,ਦਿਲਬਾਗ਼ ਸਿੰਘ ਸੂਬਾ ਜਰਨਲ ਸਕੱਤਰ ਤੇ ਹਲਕਾ ਮੀਡੀਆ ਇੰਚਾਰਜ ਸੁਖਵਿੰਦਰ ਸਿੰਘ ਅਟਵਾਲ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇੰਸਪੈਕਟਰ ਗੁਰਪ੍ਰੀਤ ਕੌਰ ਥਾਣਾ ਮੁਖੀ ਅਮਰਗੜ੍ਹ ਨੂੰ ਸੂਬਾ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਛੇੜੇ ਯੁੱਧ ਵਿੱਚ ਇੱਕ ਸੂਰਵੀਰ ਯੋਧੇ ਵਜੋਂ ਨਿਭਵਾਏ ਜਾ ਰਹੇ ਚੰਗੇ ਰੋਲ ਦੀ ਬਦੌਲਤ ਅੱਜ ਬਾਬਾ ਸਾਹਿਬ ਦੀ ਤਸਵੀਰ ਤੇ ਸਿਰਪਓ ਨਾਲ ਸਨਮਾਨਿਤ ਕੀਤਾ ਗਿਆ। ਇੰਸਪੈਕਟਰ ਗੁਰਪ੍ਰੀਤ ਕੌਰ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਸ੍ਰ ਗਗਨ ਅਜੀਤ ਸਿੰਘ ਤੇ ਡੀਐਸਪੀ ਸ੍ਰ ਦਵਿੰਦਰ ਸਿੰਘ ਸੰਧੂ ਦੀ ਪ੍ਰੇਰਨਾ ਸਦਕਾ ਅਸੀਂ ਇਸ ਯੁੱਧ ਵਿੱਚ ਪੂਰੀ ਤਨਦੇਹੀ ਨਾਲ ਲੱਗੇ ਹੋਏ ਹਾਂ ਅਤੇ ਭਵਿੱਖ ‘ਚ ਇਸਦੇ ਹੋਰ ਵੀ ਚੰਗੇ ਨਤੀਜੇ ਸਾਹਮਣੇ ਆਉਣਗੇ । ਉਨ੍ਹਾਂ ਮਿਸ਼ਨ ਦੇ ਆਗੂਆਂ ਦਾ ਮਾਣ ਅਤੇ ਹੌਸਲਾ ਅਫ਼ਜਾਈ ਕਰਨ ਲਈ ਧੰਨਵਾਦ ਕੀਤਾ।