ਆਪ ਸਰਕਾਰ ਦੀ’ਸਿੱਖਿਆ ਕ੍ਰਾਂਤੀ ਮੁਹਿੰਮ ‘

ਐਮ ਐਲ ਏ ਧੁੰਨ ਨੇ ਮਰਗਿੰਦਪੁਰਾ ਸ ਅ ਸ ਵਿਖੇ ਚਾਰ ਦੀਵਾਰੀ ਅਤੇ ਕਲਾਸ ਰੂਮ ਦਾ ਕੀਤਾ ਉਦਘਾਟਨ
ਦਿਆਲਪੁਰਾ/16ਅਪ੍ਰੈਲ/ ਮਰਗਿੰਦਪੁਰਾ/ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਰੰਭ ਕੀਤੀ ਸਕੂਲ ਸਿੱਖਿਆ ਕ੍ਰਾਂਤੀ ਲਹਿਰ ਤਹਿਤ ਸ ਅ ਸ ਮਰਗਿੰਦਪੁਰਾ ਵਿਖੇਐਮ ਐਲ ਏ ਹਲਕਾ ਖੇਮਕਰਨ ਸ ਸਰਵਣ ਸਿੰਘ ਧੁੰਨ ਵਲੋਂ ਸਕੂਲ ਦੀ ਨਵੀਂ ਬਣੀ ਚਾਰਦੀਵਾਰੀ ਤੇ ਨਵੇਂ ਸਮਾਰਟ ਕਲਾਸ ਰੂਮ ਦਾ ਉਦਘਾਟਨ ਕੀਤਾ ਗਿਆ। ਸਕੂਲ ਦੇ ਸੀਨੀਅਰ ਅਧਿਆਪਕ ਸ ਅਵਤਾਰ ਸਿੰਘ ਅਤੇ ਸਕੂਲ ਮੁਖੀ ਰਜੇਸ਼ ਕੁਮਾਰ ਅਤੇ ਸਕੂਲ ਸਟਾਫ਼ ਵਲੋਂ ਸਾਰਿਆਂ ਨੂੰ ਜੀ ਆਇਆਂ ਆਖਿਆ ਗਿਆ ਸਮੂਹ ਪੰਚਾਇਤ ਸਰਪੰਚ ਤੇ ਮੋਹਤਬਰਾਂ ਵਲੋਂ ਐਮ ਐਲ ਏ ਸਾਹਿਬ ਨੂੰ ਸਨਮਾਨਿਤ ਕੀਤਾ ਗਿਆ ,ਬਲਾਕ ਸਿੱਖਿਆ ਅਫ਼ਸਰ ਭਿੱਖੀ ਵਿੰਡ ਸ ਜਸਵਿੰਦਰ ਸਿੰਘ  ਵਲੋਂ ਸਮੂੰਹ ਪਿੰਡ ਵਾਸੀਆਂ ਤੇ ਐਮ ਐਲ ਏ ਧੁੰਨ ਦਾ ਧੰਨਵਾਦ ਕੀਤਾ ਗਿਆ, ਐਮ ਐਲ ਏ ਧੁੰਨ ਵਲੋਂ ਵੀ ਪਿੰਡ ਵਾਸੀਆਂ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਸੀ ਐਚ ਟੀ ਰਜੇਸ਼ ਕੁਮਾਰ ਵਲੋਂ ਤੇ ਸਮੂਹ ਸਟਾਫ਼ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ।ਇਸ ਮੌਕੇ ਤੇ ਸਕੂਲ ਚ ਇੱਕ ਹੋਰ ਕਮਰੇ ਦਾ ਨੀਂਹ ਪੱਥਰ ਵੀ ਰੱਖਿਆ ਗਿਆ,ਇਹ ਨੀਂਹ ਪੱਥਰ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਬਾਬਾ ਸੁਖਚੈਨ ਸਿੰਘ ਜੀ ਮਰਗਿੰਦਪੁਰਾ ਦੇ ਸ਼ੁੱਭ ਹੱਥਾਂ ਅਤੇ ਐਮ ਐਲ ਏ ਧੁੰਨ ਦੀ ਹਾਜ਼ਰੀ ਚ ਰੱਖਿਆ ਗਿਆ, ਇਸ ਮੌਕੇ ਤੇ ਪਿੰਡ ਵਾਸੀਆਂ ਵੱਲੋਂ ਪਿੰਡ ਦੀ ਖੁਸ਼ਹਾਲੀ ਲਈ ਕੁੱਝ ਮੰਗਾਂ ਵੀ ਰੱਖੀਆਂ ਗਈਆਂ,ਜਿਸ ਸੰਬੰਧੀ ਐਮ ਐਲ ਏ ਧੁੰਨ ਨੇ ਕਿਹਾ ਕਿ ਜੋ ਵੀ ਮੰਗਾਂ ਹਨ ਉਹ ਪੂਰੀਆਂ ਕਰਨ ਦੀ ਉਹ ਪੂਰੀ ਕੋਸ਼ਿਸ਼ ਕਰਨ ਗੇ,ਸੀਨੀਅਰ ਆਪ ਆਗੂ ਨੰਬਰਦਾਰ ਅਮੋਲਕ ਸਿੰਘ ਨੇ ਇਸ ਮੌਕੇ ਤੇ ਜਿੱਥੇ ਸਕੂਲ ਦੀ ਤਰੱਕੀ ਤੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਬਣਦਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਉਥੇ ਹੀ ਐਮ ਐਲ ਏ ਧੁੰਨ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਵੀ ਭਰਵੀਂ ਸ਼ਲਾਘਾ ਵੀ ਕੀਤੀ ਗਈ,ਇਸ ਮੌਕੇ ਤੇ ਪੀਏ ਹਰਜਿੰਦਰ ਸਿੰਘ ਬੁਰਜ,ਸਰਪੰਚ ਸੁਖਦੇਵ ਸਿੰਘ ,ਆਦਿ ਸਮੂਹ ਨਗਰ ਪੰਚਾਇਤ ਹਾਜ਼ਰ ਸਨ ,ਇਸ ਮੌਕੇ ਤੇ ਸਾਬਕਾ ਸਰਪੰਚ ਜਸਬੀਰ ਸਿੰਘ, ਸਰਦੂਲ ਸਿੰਘ,ਮੈਂਬਰ ਜਤਿੰਦਰ ਸਿੰਘ, ਮੈਬਰ ਗੁਰਲਾਲ ਸਿੰਘ, ਮੈਂਬਰ ਜਸਬੀਰ ਸਿੰਘ,ਅਮ੍ਰਿਤਪਾਲ ਸਿੰਘ ਆੜਤੀ,ਸਰਪੰਚ ਪਰਮਜੀਤ ਸਿੰਘ ਕਲਸੀਆਂ ਕਲਾਂ, ਡਾਕਟਰ ਬਗ਼ੀਚਾ ਸਿੰਘ, ਡਾਕਟਰ ਸੁਰਜੀਤ ਸਿੰਘ,ਸ੍ਰੀ ਵਿਜੈ ਕੁਮਾਰ, ਜਸਪ੍ਰੀਤ ਸਿੰਘ ,ਅਵਤਾਰ ਸਿੰਘ, ਗੁਰਸੇਵਕ ਸਿੰਘ, ਜਗਦੀਸ਼ ਸਿੰਘ ,ਮੈਡਮ ਜਸਪ੍ਰੀਤ ਕੌਰ, ਇੰਦਰਜੀਤ ਕੌਰ , ਪ੍ਰਿਯੰਕਾ ਰਾਣੀ, ਮੰਦਰ ਸਿੰਘ, ਸੰਜੇ ਕੁਮਾਰ, ਆਦਿ ਸਮੂਹ ਸਕੂਲ ਅਧਿਆਪਕ ਹਾਜ਼ਰ ਸਨ।