ਸੁਨਾਮ ਊਧਮ ਸਿੰਘ ਵਾਲਾ ( ਰਾਜਿੰਦਰ ਕੁਮਾਰ ਸਾਹ)
ਸ਼੍ਰੀ ਬਾਲਾ ਜੀ ਖਾਟੂ ਸ਼ਿਆਮ ਮੰਦਰ ਦੇ ਮੈਂਬਰ ਗੌਰਵ ਜਨਾਲੀਆ ਨੇ ਦੱਸਿਆ ਕਿ ਸ਼੍ਰੀ ਰਾਮ ਭਗਤ ਹਨੂੰਮਾਨ ਜੀ ਦੇ ਵਿਸ਼ਾਲ ਜਨਮ ਉਤਸਵ ਦੇ ਮੌਕੇ ਤੇ ਆਯੋਜਿਤ ਸ਼੍ਰੀ ਬਾਲਾ ਜੀ ਮਹਾਰਾਜ ਦੀ ਵਿਸ਼ਾਲ ਪਵਿਤਰ ਝੰਡਾ ਯਾਤਰਾ 10 ਅਪ੍ਰੈਲ ਦਿਨ ਵੀਰਵਾਰ ਨੂੰ ਸ਼੍ਰੀ ਨੈਨਾ ਦੇਵੀ ਮੰਦਿਰ ਤੋਂ ਚੱਲਕੇ ਬਜ਼ਾਰਾਂ ਮੁਹੱਲਿਆਂ ਵਿੱਚੋਂ ਹੁੰਦੇ ਹੋਏ ਸ਼੍ਰੀ ਬਾਲਾ ਜੀ ਮੰਦਿਰ ਪਹੁੰਚੀ ਸੀ, ਜਿਸ ਵੀ ਭਗਤਜਨ ਨੇ ਝੰਡਾ ਯਾਤਰਾ ਵਿੱਚ ਪਵਿੱਤਰ ਝੰਡਾ ਚੁੱਕਿਆ ਸੀ ਉਹਨ੍ਹਾਂ ਸਾਰੇ ਭਗਤਾਂ ਨੂੰ ਸ਼੍ਰੀ ਬਾਲਾ ਜੀ ਮਹਾਰਾਜ ਦੇ ਪਵਿੱਤਰ 2100 ਝੰਡੇ ਆਪਣੇ ਘਰਾਂ ਵਿੱਚ ਰਕਸ਼ਾ ਸੂਰਤ ਦੇ ਤੌਰ ਤੇ ਲਗਾਉਣ ਲਈ 16 ਅਪ੍ਰੈਲ ਦਿਨ ਮੰਗਲਵਾਰ ਤੋਂ ਮੁਫਤ ਵੰਡੇ ਜਾ ਰਹੇ ਹਨ। ਜਨਾਲੀਆ ਨੇ ਦੱਸਿਆ ਕਿ ਸ੍ਰੀ ਬਾਲਾ ਜੀ ਮਹਿਲਾ ਸੰਕੀਰਤਨ ਮੰਡਲ ਦੁਆਰਾ ਮੰਦਰ ਕਮੇਟੀ ਨੂੰ 21000 ਰੁਪਏ ਦਾ ਸਹਿਯੋਗ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਪਵਿੱਤਰ ਝੰਡਾ ਉਸ ਭਗਤਜਨ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾ ਰਿਹਾ ਹੈ ਜਿਸ ਭਗਤ ਨੇ ਝੰਡਾ ਯਾਤਰਾ ਵਿੱਚ ਪੈਦਲ ਚੱਲਕੇ ਪਵਿੱਤਰ ਝੰਡਾ ਚੁੱਕਿਆ ਸੀ ਅਤੇ ਸ਼੍ਰੀ ਬਾਲਾ ਜੀ ਮਹਾਰਾਜ ਨੂੰ ਅਰਪਣ ਕੀਤਾ ਸੀ। ਜਨਾਲੀਆ ਨੇ ਕਿਹਾ ਕਿ ਪਵਿੱਤਰ ਝੰਡਾ ਹਰ ਸ਼ਰਧਾਲੂ ਨੂੰ ਦਿੱਤਾ ਜਾਵੇਗਾ ਪਰ ਸਾਨੂੰ ਥੋੜ੍ਹਾ ਜਿਹਾ ਸਮਾਂ ਦਿੱਤਾ ਜਾਵੇ ਤਾਂ ਜੋ ਸਹੀ ਪ੍ਰਬੰਧ ਹੋ ਸਕੇ l ਸ਼੍ਰੀ ਬਾਲਾ ਜੀ ਮਹਾਰਾਜ ਦਾ ਪਵਿੱਤਰ ਝੰਡਾ ਲੈਣ ਲਈ ਭਗਤਜਨਾਂ ਵਿੱਚ ਬਹੁਤ ਉਤਸ਼ਾਹ ਦਿਖਿਆ।
ਇਸ ਤੋਂ ਬਾਅਦ ਸ਼੍ਰੀ ਹਨੂੰਮਾਨ ਚਾਲੀਸਾ ਜੀ ਦਾ ਪਾਠ, ਸ਼੍ਰੀ ਰਾਮ ਸਤੁਤੀ ਦਾ ਪਾਠ, ਸ਼੍ਰੀ ਹਨੂੰਮਾਨ ਜੀ ਦੀ ਆਰਤੀ ਕੀਤੀ ਗਈ ਅਤੇ ਸਾਰਾ ਮਹੌਲ ਜੈ ਸ਼੍ਰੀ ਰਾਮ-ਜੈ ਸ਼੍ਰੀ ਬਾਲਾ ਜੀ ਦੇ ਜੈਕਾਰਿਆਂ ਨਾਲ ਗੂੰਜਮਾਨ ਹੋ ਉੱਠਿਆ। ਭਗਤਜਨਾਂ ਵਲੋਂ ਸ਼੍ਰੀ ਬਾਲਾ ਜੀ ਮਹਾਰਾਜ ਨੂੰ ਲੱਡੂ , ਚੂਰਮਾ, ਬਦਾਨਾ, ਮੰਨੀ ਆਦਿ ਦਾ ਭੋਗ ਲਗਵਾਇਆ ਗਿਆ ਅਤੇ ਸਾਰੇ ਭਗਤਾਂ ਵਿੱਚ ਭੋਗ ਵੰਡਿਆ ਗਿਆ। ਜਨਾਲੀਆ ਨੇ ਸ਼੍ਰੀ ਬਾਲਾਜੀ ਮਹਾਰਾਜ ਦੇ ਵਿਸ਼ਾਲ ਜਨਮੋਤਸਵ ਨੂੰ ਯਾਦਗਾਰ ਬਣਾਉਣ ਲਈ ਸਾਰੇ ਸ਼ਹਿਰ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਜਨਮ ਉਤਸਵ ਨੂੰ ਸਫਲ ਬਣਾਇਆ, ਖਾਸਕਰ ਪੁਲਿਸ ਪ੍ਰਸ਼ਾਸਨ ਦਾ ਅਤੇ ਸ਼ਹਿਰ ਦੇ ਸਾਰੇ ਪ੍ਰੇਸ ਰਿਪੋਰਟਰਜ ਦਾ ਜਿਨ੍ਹਾਂ ਨੇ ਇਸ ਉਤਸਵ ਦੀ ਸਮੇੰ ਸਮੇੰ ਤੇ ਕਵਰੇਜ ਕਰਕੇ ਇੱਕ ਚੰਗਾ ਸੁਨੇਹਾ ਦਿੱਤਾ ਇਸ ਸ਼ੁਭ ਮੌਕੇ ਉੱਤੇ ਦੇਵਰਾਜ ਸਿੰਗਲਾ, ਵਰੁਣ ਕਾਂਸਲ , ਪ੍ਰਵੇਸ਼ ਅੱਗਰਵਾਲ, ਸੰਜੀਵ ਨਾਗਰਾ, ਰਜਤ ਜੈਨ, ਨਾਰਾਇਣ ਸ਼ਰਮਾ,ਡਾ ਨਰਿੰਦਰ ਗਰਗ, ਅਨਿਲ ਲੀਲਾ, ਹੈਪੀ ਗੋਇਲ, ਮੋਹਨ ਲਾਲ, ਸ਼ੀਤਲ ਮਿੱਤਲ, ਕੇਸ਼ਵ ਗੁਪਤਾ,ਸਕਸ਼ਮ ਬਾਂਸਲ, ਕਮਲ ਗੋਇਲ ,ਗੌਤਮ ਆਹੂਜਾ ਆਦਿ ਨੇ ਸ਼੍ਰੀ ਬਾਲਾ ਜੀ ਮਹਾਰਾਜ ਦਾ ਅਸ਼ੀਰਵਾਦ ਲਿਆ।