ਨਿਊਯਾਰਕ, 15 ਅਪ੍ਰੈਲ (ਰਾਜ ਗੋਗਨਾ )- ਅਮਰੀਕਾ ਵਿੱਚ ਲੱਖਾਂ ਹਿੰਦੂ ਰਹਿੰਦੇ ਹਨ, ਪਰ ਉਨ੍ਹਾਂ ਲਈ ਕੋਈ ਵੱਖਰਾ ਸ਼ਮਸ਼ਾਨਘਾਟ ਨਹੀਂ ਹੈ। ਇਸ ਲਈ, ਉਨ੍ਹਾਂ ਨੂੰ ਆਪਣੇ ਰਿਸ਼ਤੇਦਾਰਾਂ ਦੇ ਅੰਤਿਮ ਸੰਸਕਾਰ ਕਰਨ ਲਈ ਕਿਸੇ ਹੋਰ ਧਰਮ ਦੇ ਸ਼ਮਸ਼ਾਨਘਾਟ ਵਿੱਚ ਕਰਨੇ ਪੈਂਦੇ ਹਨ। ਇਸ ਤੋਂ ਇਲਾਵਾ, ਅਮਰੀਕਾ ਵਿੱਚ, ਅੰਤਿਮ ਸੰਸਕਾਰ ਲਈ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਇਹ ਮਹਿੰਗੇ ਵੀ ਹੁੰਦੇ ਹਨ। ਇਨ੍ਹਾਂ ਸਮੱਸਿਆਵਾਂ ਦੇ ਮੱਦੇਨਜ਼ਰ, ਹਿੰਦੂ ਭਾਈਚਾਰੇ ਨੇ ਸ਼ਿਕਾਗੋ ਵਿੱਚ ਇੱਕ ਸ਼ਮਸ਼ਾਨਘਾਟ ਬਣਾਉਣ ਦਾ ਫੈਸਲਾ ਕੀਤਾ ਹੈ।ਮਿਲੀ ਜਾਣਕਾਰੀ ਦੇ ਅਨੁਸਾਰ ਕਾਗੋ ਵਿੱਚ 4.6 ਏਕੜ ਵਿੱਚ ਹਿੰਦੂਆਂ ਲਈ ਸ਼ਮਸ਼ਾਨਘਾਟ ਬਣਾਇਆ ਜਾਵੇਗਾ। ਇਸ ਸ਼ਮਸ਼ਾਨਘਾਟ ਨੂੰ ਬਣਾਉਣ ਦੀ ਲਾਗਤ 5 ਮਿਲੀਅਨ ਡਾਲਰ ਹੋਣ ਦਾ ਅਨੁਮਾਨ ਦੱਸਿਆ ਜਾ ਰਿਹਾ ਹੈ।ਇਸ ਸ਼ਮਸ਼ਾਨਘਾਟ ਦਾ ਸਾਰਾ ਖਰਚਾ ਹਿੰਦੂ ਭਾਈਚਾਰੇ ਵੱਲੋਂ ਚੁੱਕਿਆ ਜਾਵੇਗਾ।ਅਮਰੀਕਾ ਵਿੱਚ ਲੱਖਾਂ ਭਾਰਤੀ ਰਹਿੰਦੇ ਹਨ, ਅਤੇ ਹਿੰਦੂਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇੱਕ ਅੰਦਾਜ਼ੇ ਦੇ ਅਨੁਸਾਰ, ਇਸ ਸਮੇਂ ਅਮਰੀਕਾ ਵਿੱਚ 25 ਲੱਖ ਤੋਂ ਵੱਧ ਹਿੰਦੂ ਰਹਿੰਦੇ ਹਨ। ਇੰਨੀ ਵੱਡੀ ਗਿਣਤੀ ਵਿੱਚ ਹਿੰਦੂਆਂ ਦੇ ਬਾਵਜੂਦ, ਇਸ ਸ਼ਮਸ਼ਾਨਘਾਟ ਦੇ ਨਿਰਮਾਣ ਲਈ ਪ੍ਰੋਜੈਕਟ ਲਈ ਇੱਕ ਟਰੱਸਟ ਵੀ ਬਣਾਇਆ ਗਿਆ ਹੈ।
ਅਮਰੀਕਾ ਦਾ ਪਹਿਲਾ ਹਿੰਦੂ ਸ਼ਮਸ਼ਾਨਘਾਟ ਅਮਰੀਕਾ ਦੇ ਸ਼ਿਕਾਗੋ ਵਿੱਚ ਬਣਾਇਆ ਜਾਵੇਗਾ
