ਪੰਜਾਬ ਨੰਬਰਦਾਰਾ ਐਸੋਸੀਏਸ਼ਨ ਗਾਲਿਬ ਦਾ ਵਫ਼ਦ ਐਸ.ਐਸ.ਪੀ. ਨੂੰ ਸੰਗਰੂਰ ਨੂੰ ਮਿਲਿਆ

ਨੰਬਰਦਾਰ ਚਾਂਗਲੀ ਖਿਲਾਫ ਦਰਜ ਝੂਠਾ ਮੁਕਦਮਾ ਰੱਦ ਨਾ ਕੀਤਾ ਤਾਂ ਤਿੱਖਾ ਸੰਘਰਸ਼ ਕਰਾਂਗੇ : ਗਾਲਿਬ

ਦਿੜ੍ਹਬਾ/ਸਂਗਰੂਰ 3ਮਾਰਚ (ਚਮਕੌਰ ਸਿੰਘ ,ਜਸਪਾਲ ਸਰਾਓ )ਪੰਜਾਬ ਨੰਬਰਦਾਰਾ ਐਸੋਸੀਏਸ਼ਨ ਗਾਲਿਬ ਦਾ ਵਫਦ ਅੱਜ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਦੀ ਅਗਵਾਈ ਹੇਠ ਐਸ.ਐਸ.ਪੀ. ਸੰਗਰੂਰ ਨੂੰ ਮਿਲਿਆ ਜਿਸ ਵਿੱਚ ਉਹਨਾਂ ਨੇ ਪਿੰਡ ਚਾਂਗਲੀ ਦੇ ਨੰਬਰਦਾਰ ਅਤੇ ਜੱਥੇਬੰਦੀ ਦੇ ਸੂਬਾ ਖਜ਼ਾਨਚੀ ਰਣਜੀਤ ਸਿੰਘ ਚਾਂਗਲੀ ਖਿਲਾਫ ਦਰਜ ਕੀਤੇ ਗਏ ਝੂਠੇ ਮੁਕੱਦਮੇ ਨੂੰ ਰੱਦ ਕਰਕੇ ਕਥਿਤ ਦੋਸ਼ੀ ਸਰਪੰਚ ਦੇ ਪਤੀ ਦਰਸ਼ਨ ਸਿੰਘ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਉਹਨਾਂ ਐਸ.ਐਸ.ਪੀ. ਸੰਗਰੂਰ ਨੂੰ ਮਿਲ ਕੇ ਦੱਸਿਆ ਕਿ ਰਣਜੀਤ ਸਿੰਘ ਖਿਲਾਫ ਦਰਜ ਕੀਤਾ ਗਿਆ ਮੁਕੱਦਮਾ ਬਿਲਕੁਲ ਝੂਠਾ ਤੇ ਨਿਰਆਧਾਰ ਹੈ। ਰਣਜੀਤ ਸਿੰਘ ਆਪਣੇ ਪਿੰਡ ਦੀ ਇਕ ਵਿਧਵਾ ਔਰਤ ਵਲੋਂ ਆਪਣੇ ਘਰ ਮੂਹਰੇ ਲਾਏ ਬੂਟਿਆਂ ਦੇ ਮਮੂਲੀ ਝਗੜੇ ਵਿੱਚ ਰਾਜ਼ੀਨਾਮਾ ਕਰਵਾਉਣ ਗਿਆ ਸੀ ਪਰ ਪਿੰਡ ਦੇ ਸਰਪੰਚ ਦੇ ਪਤੀ ਦਰਸ਼ਨ ਸਿੰਘ ਨੇ ਨੰਬਰਦਾਰ ਰਣਜੀਤ ਸਿੰਘ ਦੀ ਦਾੜੀ ਪੁੱਟਣ ਦੇ ਨਾਲ-ਨਾਲ ਉਸਦੀ ਖਿੱਚ ਧੂਹ ਕਰਦਿਆਂ ਕੁੱਟਮਾਰ ਕੀਤੀ।

ਰਣਜੀਤ ਸਿੰਘ ਇੱਕ ਸਮਾਜ ਸੇਵੀ ਤੇ ਜ਼ਿੰਮੇਵਾਰ ਵਿਅਕਤੀ ਹੈ, ਉਹ ਗੁਰਸਿੱਖ ਤੇ ਅੰਮ੍ਰਿਤਧਾਰੀ ਹੈ, ਜਿਸ ਦੀ ਉਮਰ ਤਕਰੀਬਨ 61 ਸਾਲ ਹੈ। ਉਸ ਖਿਲਾਫ ਦਰਸ਼ਨ ਸਿੰਘ ਨੇ ਸਿਆਸੀ ਦਬਾਅ ਹੇਠ ਝੂਠਾ ਪਰਚਾ ਦਰਜ ਕਰਵਾਇਆ ਹੈ। ਵਫਦ ਨੇ ਅੱਗੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੇ ਕੋਲ ਸੀ.ਸੀ.ਟੀ.ਵੀ. ਫੁਟੇਜ ਹਨ ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਦਰਸ਼ਨ ਸਿੰਘ ਕਿਸ ਤਰ੍ਹਾਂ ਨੰਬਰਦਾਰ ਰਣਜੀਤ ਸਿੰਘ ਨਾਲ ਕਿਸ ਤਰ੍ਹਾਂ ਖਿੱਚਧੂਹ ਕਰਦਾ ਹੈ ਤੇ ਉਸ ਦੀ ਦਾੜੀ ਵੀ ਪੁੱਟਦਾ ਹੈ। ਸੂਬਾ ਪ੍ਰਧਾਨ ਗਾਲਿਬ ਨੇ ਐਸ.ਐਸ.ਪੀ. ਨੂੰ ਅਪੀਲ ਕਰਦਿਆਂ ਕਿਹਾ ਕਿ ਜਲਦੀ ਤੋਂ ਜਲਦੀ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਨੰਬਰਦਾਰ ਰਣਜੀਤ ਸਿੰਘ ਚਾਂਗਲੀ ਖਿਲਾਫ ਦਰਜ ਕੀਤਾ ਗਿਆ ਝੂਠਾ ਮੁਕੱਦਮਾ ਰੱਦ ਕੀਤਾ ਜਾਵੇ ਅਤੇ ਦਰਸ਼ਨ ਸਿੰਘ ਉਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਪਰਚਾ ਰੱਦ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੂਬਾ ਪੱਧਰੀ ਮੀਟਿੰਗ ਕਰਕੇ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਨਿੱਜੀ ਰੰਜਿਸ਼ਾਂ ਤਹਿਤ ਲੋਕਾਂ ਤੇ ਪਰਚੇ ਦਰਜ ਕਰਵਾਉਣੇ ਬਹੁਤ ਮੰਦਭਾਗਾ ਹੈ। ਸਰਕਾਰ ਨੂੰ ਲੋਕਾਂ ਵਿੱਚ ਭਾਈਚਾਰਕ ਸਾਂਝ ਕਾਇਮ ਰੱਖਦੇ ਹੋਏ

ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਮੋਹਤਵਾਰ ਵਿਆਕਤੀਆਂ ਖਿਲਾਫ ਝੂਠੇ ਮੁਕੱਦਮੇ ਦਰਜ ਕਰਨੇ ਚਾਹੀਦੇ ਹਨ। ਇਸ ਸਮੇਂ ਆਲਮਜੀਤ ਸਿੰਘ ਸੂਬਾ ਜਨਰਲ ਸਕੱਤਰ, ਮਹਿੰਦਰ ਸਿੰਘ ਤੂਰ ਜ਼ਿਲਾ ਪ੍ਰਧਾਨ ਸੰਗਰੂਰ, ਜਗਜੀਤ ਸਿੰਘ ਡਡੋਆ ਜ਼ਿਲਾ ਪ੍ਰਧਾਨ ਪਟਿਆਲਾ, ਬਲਵੀਰ ਸਿੰਘ ਆਦਮਬਾਲ ਜ਼ਿਲਾ ਪ੍ਰਧਾਨ ਮਲੇਰਕੋਟਲਾ, ਮਨਜਿੰਦਰ ਸਿੰਘ ਖੇੜੀ ਮਾਨੀਆ ਸੂਬਾ ਸਕੱਤਰ, ਜਗਦੇਵ ਸਿੰਘ ਰੰਗੀਆਂ ਪ੍ਰਧਾਨ ਤਹਿਸੀਲ ਸ਼ੇਰਪੁਰ, ਜਸਪਾਲ ਸਿੰਘ ਤਹਿਸੀਲ ਪ੍ਰਧਾਨ ਮਲੇਰਕੋਟਲਾ, ਚਮਕੌਰ ਸਿੰਘ ਤਹਿਸੀਲ ਪ੍ਰਧਾਨ ਮਹਿਲ ਕਲਾਂ , ਜਗਤਾਰ ਸਿੰਘ ਵਾਰਨ ਤਹਿਸੀਲ ਪ੍ਰਧਾਨ ਪਟਿਆਲਾ, ਸ਼ੇਰ ਸਿੰਘ ਫੈਜਗੜ ਤਹਿਸੀਲ ਪ੍ਰਧਾਨ ਖੰਨਾ, ਟੇਕ ਸਿੰਘ ਮੂਨਕ , ਮਲਕੀਤ ਸਿੰਘ ਦਿੜ੍ਹਬਾ, ਸੁਰਿੰਦਰ ਸਿੰਘ ਭਸੋੜ , ਰਾਜਪਾਲ ਸਿੰਘ ਇਕੋਲਾਹੀ , ਜਸਵੀਰ ਸਿੰਘ ਦਹੇੜਕਾ , ਜਸਵੰਤ ਸਿੰਘ ਸੇਖਦੋਲਤ ਆਦਿ ਹਾਜ਼ਰ ਸਨ।