ਬਠਿੰਡਾ 3 ਮਾਰਚ (ਮੱਖਣ ਸਿੰਘ ਬੁੱਟਰ) : ਪੰਜਾਬ ਕਾਂਗਰਸ ਦੇ ਨਵ ਨਿਜੁਕਤ ਇੰਚਾਰਜ ਤੇ ਛੱਤੀਸਗੜ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਆਪਣੇ ਦੋ ਦਿਨਾਂ ਦੇ ਦੌਰੇ ਤੇ ਪੰਜਾਬ ਪਹੁੰਚੇ ਹੋਏ ਹਨ।ਬੀਤੇ ਦਿਨੀਂ ਕਾਂਗਰਸ ਭਵਨ ਚੰਡੀਗੜ ਵਿਖੇ ਉਨਾਂ ਪੰਜਾਬ ਦੇ ਵਿਧਾਇਕਾਂ, ਜਿਲਾ ਪ੍ਰਧਾਨਾਂ ਤੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ।ਇਸ ਸਮੇ ਹਲਕਾ ਰਾਮਪੁਰਾ ਫੂਲ ਦੇ ਸੀਨੀਅਰ ਆਗੂ ਤੇ ਜਿਲਾ ਮੀਤ ਪ੍ਰਧਾਨ ਐਡਵੋਕੇਟ ਜਸਵਿੰਦਰ ਸਿੰਘ ਜੱਸ ਬੱਜੋਆਣਾ ਵੱਲੋਂ ਵੀ ਪੰਜਾਬ ਇੰਚਾਰਜ ਭੂਪੇਸ਼ ਬਘੇਲ ਨਾਲ ਮੁਲਾਕਾਤ ਕੀਤੀ ਤੇ ਹਲਕਾ ਰਾਮਪੁਰਾ ਫੂਲ ਵੱਲੋਂ ਉਨਾਂ ਨੂੰ ਜੀ ਆਇਆ ਕਿਹਾ।ਇਸ ਮੌਕੇ ਉਨਾਂ ਹਲਕਾ ਰਾਮਪੁਰਾ ਫੂਲ ਦੀ ਮੌਜੂਦਾ ਰਾਜਨੀਤਿਕ ਸਥਿਤੀ ਬਾਰੇ ਜਾਣਿਆ ਤੇ ਵਿਚਾਰ ਚਰਚਾ ਕੀਤੀ।ਇਸ ਮੌਕੇ ਜੱਸ ਬੱਜੋਆਣਾ ਨੇ ਕਿਹਾ ਕਿ ਭੂਪੇਸ਼ ਬਘੇਲ ਜੀ ਮਿਹਨਤੀ ਤੇ ਸੁਲਝੇ ਹੋਏ ਲੀਡਰ ਹਨ ਜਿੰਨਾਂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਹੋਰ ਮਜਬੂਤ ਹੋਵੇਗੀ ਤੇ ਵਿੱਚ 2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਤਹਿ ਹੋਵੇਗੀ।ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋੋੋਣਾਂ ਵਿੱਚ ਮਿਹਨਤ ਕਰਨ ਵਾਲੇ ਨੌਜਵਾਨਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ।ਇਸ ਮੌਕੇ ਬਰਨਾਲਾ ਤੋਂ ਵਿਧਾਇਕ ਕਾਲਾ ਢਿੱਲੋਂ ਮੌਜੂਦ ਸਨ।
ਐਡੋਵਕੇਟ ਜਸਵਿੰਦਰ ਸਿੰਘ ਜੱਸ ਨੇ ਕੀਤੀ “ਪੰਜਾਬ ਕਾਂਗਰਸ” ਦੇ ਨਵੇਂ ਇੰਚਾਰਜ ਨਾਲ ਮੁਲਾਕਾਤ
