ਜੀ.ਜੀ.ਐੱਸ.ਪੀ.ਐੱਸ. ਜੋਗੇਵਾਲਾ ਵੱਲੋਂ ਕੋਆਰਡੀਨੇਟਰ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਦਿੱਤੀ ਵਿਦਾਇਗੀ ਪਾਰਟੀ

ਤਲਵੰਡੀ ਸਾਬੋ 16ਅਪ੍ਰੈਲ(ਰੇਸ਼ਮ ਸਿੰਘ ਦਾਦੂ) ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀ. ਸੈਕੰ. ਸਕੂਲ ਜੋਗੇਵਾਲਾ ਦੀ ਸਮੁੱਚੀ ਮੈਨੇਜਿੰਗ ਕਮੇਟੀ ਵੱਲੋਂ ਸੰਸਥਾ ਦੇ ਹੋਣਹਾਰ ਕੋਆਰਡੀਨੇਟਰ ਜਤਿੰਦਰ ਕੁਮਾਰ ਪਿੰਡ ਗੈਹਿਲੇਵਾਲਾ ਨੂੰ ਉਨ੍ਹਾਂ ਦੀਆਂ ਸਲਾਘਾਯੋਗ ਸੇਵਾਵਾਂ ਬਦਲੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਸੰਸਥਾ ਦੇ ਚੇਅਰਮੈਨ ਕਮ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਜੋਗੇਵਾਲਾ ਨੇ ਉਨ੍ਹਾਂ ਦੁਆਰਾ ਸੰਸਥਾ ਵਿਚ ਨਿਭਾਈਆਂ ਅੱਠ ਸਾਲ ਦੀਆਂ ਸੇਵਾਵਾਂ ਦੁਆਰਾ ਸੰਸਥਾ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ
ਉੱਦਮ ਅਤੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਯਤਨਾਂ ਨੂੰ ਹਮੇਸਾ ਯਾਦ ਰੱਖਿਆ ਜਾਵੇਗਾ।ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਸਮੂਹ ਸਟਾਫ਼ ਨਾਲ ਆਪਸੀ ਮਿਲਵਰਤਨ ਸਹਿਯੋਗ ਅਤੇ ਭਰਾਤਰੀ ਭਾਵ ਨਾਲ ਮਿਲ ਕੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਤਤਪਰ ਰਹਿੰਦੇ ਸਨ। ਹੁਣ ਉਨ੍ਹਾਂ ਦੀ ਨਿਯੁਕਤੀ ਸਕੂਲ ਸਿੱਖਿਆ ਵਿਭਾਗ ਪੰਜਾਬ ਵਿੱਚ ਅਧਿਆਪਕ ਦੇ ਤੌਰ ਤੇ ਹੋ ਚੁੱਕੀ ਹੈ।ਉਹਨਾਂ ਦਾ ਸਾਰਾ ਸਮਾਂ ਸਕੂਲ ਲਈ ਸਮਰਪਿਤ ਸੀ।ਸੰਸਥਾ ਦੇ ਰਹਿ ਚੁੱਕੇ ਕੋਆਰਡੀਨੇਟਰ ਜਤਿੰਦਰ ਕੁਮਾਰ ਨੇ ਸਕੂਲ ਵਿੱਚ ਬਿਤਾਏ ਪਲ ਵਿਦਿਆਰਥੀਆਂ ਨਾਲ ਸਾਂਝੇ ਕਰਦਿਆਂ ਕਿਹਾ ਮੈਂ ਇਸ ਸੰਸਥਾਂ ਤੋਂ ਜੀਵਨ ਜਾਚ ਸਿੱਖ ਕੇ ਸਚਿਆਰ ਮਨੁੱਖ ਬਣਿਆ ਹਾਂ, ਇਸ ਸੰਸਥਾ ਦੀ ਬਦੌਲਤ ਹੀ ਮੈਂ ਉਹ ਜਾਣਕਾਰੀ ਇਕੱਠੀ ਕੀਤੀ ਜੋ ਸਕੂਲ ਕਾਲਜ ਸਮੇਂ ਨਹੀਂ ਸਿੱਖ ਸਕਿਆ। ਇਸ ਕਰਕੇ ਮੈਂ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਸੁਕਰਗੁਜਾਰ ਰਹਾਗਾ। ਸਹਿਯੋਗ ਲਈ ਸਮੁੱਚੀ ਮੈਨੇਜਿੰਗ ਕਮੇਟੀ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।ਅੰਤ ‘ਵਿੱਚ ਸੰਸਥਾ ਦੇ ਐੱਮ. ਡੀ. ਹਰਪ੍ਰੀਤ ਸਿੰਘ ਬਰਾੜ,ਹਰਮਨਜੀਤ ਕੌਰ,ਜਸਕਰਨ ਸਿੰਘ,ਭੀਮ ਸਰਮਾ ਨੇ ਕੋਆਰਡੀਨੇਟਰ   ਜਤਿੰਦਰ ਕੁਮਾਰ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਸੰਸਾ ਪੱਤਰ  ਦੇ ਕੇ ਸਨਮਾਨਿਤ ਕੀਤਾ।ਇਸ ਸਮੇੰ ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ।