ਹਾਰੇ ਕਾ ਸਹਾਰਾ  ਵੈਲਫੇਅਰ ਕਮੇਟੀ ਸੁਨਾਮ ਵੱਲੋਂ ਸਕੂਲ ਦੇ ਬੱਚਿਆਂ ਨੂੰ ਗਰਮੀ ਦੇ ਕੱਪੜੇ ਵੰਡੇ ਗਏ

ਸੁਨਾਮ ਊਧਮ ਸਿੰਘ ਵਾਲਾ 16 ਅਪ੍ਰੈਲ (ਰਾਜਿੰਦਰ ਕੁਮਾਰ ਸਾਹ)ਹਾਰੇ ਕਾ ਸਹਾਰਾ  ਵੈਲਫੇਅਰ ਕਮੇਟੀ ਸੁਨਾਮ ਵੱਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਨਾਨਕਪੁਰਾ ਸੁਨਾਮ ਵਿੱਚ ਬੱਚਿਆਂ ਨੂੰ ਗਰਮੀ ਦੇ ਕੱਪੜੇ ਵੰਡੇ ਗਏ ਇਸ ਮੌਕੇ ਬੱਚਿਆਂ ਵਿੱਚ ਖੁਸ਼ੀ ਦੀ ਲਹਿਰ ਸੀ ਇਸ ਮੌਕੇ ਸਕੂਲ ਮੈਨੇਜਮੈਂਟ ਵੱਲੋਂ ਹਾਰੇ ਕਾ ਸਹਾਰਾ  ਵੈਲਫੇਅਰ ਕਮੇਟੀ ਦੇ ਅਹੁਦੇਦਾਰ  ਦਾ ਸਵਾਗਤ ਕੀਤਾ ਉਨਾ ਕਿਹਾ  ਕਿ ਕਮੇਟੀ ਵੱਲੋਂ ਪਹਿਲਾਂ ਵੀ ਸਕੂਲ ਦੇ ਬੱਚਿਆਂ ਨੂੰ  ਸਮਾਨ ਵੰਡਿਆ ਗਿਆ ਕਮੇਟੀ ਸਮਾਜ ਸੇਵਾ ਦੇ ਬਹੁਤ ਵਧੀਆ ਕੰਮ ਕਰ ਰਹੀ ਹੈ ਇਸ ਮੌਕੇ ਸਕੂਲ ਸਟਾਫ ਦੇ ਜਸਵਿੰਦਰ ਸਿੰਘ, ਰਾਜੀਵ ਕੁਮਾਰ, ਗੁਰਮੁਖ ਸਿੰਘ, ਬਲਵਿੰਦਰ ਸਿੰਘ, ਕੁਲਵਿੰਦਰ ਕੌਰ, ਜਸਵਿੰਦਰ ਕੌਰ ਅਤੇ ਹਾਰੇ ਕਾ ਸਹਾਰਾ  ਵੈਲਫੇਅਰ ਕਮੇਟੀ ਦੇ ਦੀਪਕ ਗੋਇਲ ( ਮੱਖਣੀ) ਰੋਹਿਤ ਕੁਮਾਰ, ਬਾਸੂ ਸਿੰਗਲਾ, ਰਜਿੰਦਰ ਕੁਮਾਰ ਸ਼ਾਹ ਹਾਜ਼ਰ ਸਨ