ਜਿਲਾ ਰੂਰਲ ਯੂਥ ਕਲੱਬ ਐਸੋਸੀਏਸ਼ਨ ਦੇ ਸੀਨੀਅਰ ਆਗੂ ਮੈਡਮ ਮੰਜੂ ਜਿੰਦਲ ਨੇ ਆਪਣਾ ਜਨਮਦਿਨ ਮਨਾਇਆ ਅਨੋਖੇ ਢੰਗ ਨਾਲ

ਮਾਨਸਾ,20 ਫ਼ਰਵਰੀ ( ਬਿਕਰਮ  ਵਿੱਕੀ):– ਜਿਲਾ ਰੂਰਲ ਯੂਥ ਕਲੱਬਜ ਐਸੋਸੀਏਸ਼ਨ ਮਾਨਸਾ ਦੇ ਸੀਨੀਅਰ ਆਗੂ ਮੈਡਮ ਮੰਜੂ ਜਿੰਦਲ ਜੀ ਵੱਲੋਂ ਆਪਣਾ ਜਨਮਦਿਨ ਬੱਸ ਅਡਾ ਸਕੂਲ ਵਿਖੇ ਕੇਕ ਕੱਟ ਕੇ ਮਨਾਇਆ ਗਿਆ ।ਤੇ ਨਾਲ ਹੀ ਬੱਚਿਆਂ ਨੂੰ ਕੁਝ ਉਪਹਾਰ ਜਿਵੇਂ ਕੀ ਕਾਪੀਆਂ ਪੈਨ ਪੈਨਸਲਾਂ ਸਟੇਸ਼ਨਰੀ ਦਾ ਸਮਾਨ ਆਦਿ ਦਿੱਤਾ ਗਿਆ ਅਤੇ ਮੈਡਮ ਮੰਜੂ ਜਿੰਦਲ  ਨੇ ਸੰਬੋਧਨ ਕਰਦਿਆਂ ਹੋਇਆਂ ਦੱਸਿਆ ਕਿ ਇਸ ਸਕੂਲ ਵਿੱਚ ਸਾਰੇ ਹੀ ਬੱਚੇ ਸਲੱਮ ਏਰੀਆਂ ਨਾਲ ਸੰਬੰਧਿਤ ਹਨ ਅਤੇ ਦੱਸਿਆ ਕਿ ਅਸੀਂ ਇਸ ਸਕੂਲ ਵਿੱਚ ਸਮੇਂ ਸਮੇਂ ਤੇ ਜਰੂਰਤ ਦੇ ਅਨੁਸਾਰ ਸਟੇਸ਼ਨਰੀ ਦਾ ਸਮਾਨ ਦਿੰਦੀ ਹੀ ਰਹਿੰਦੇ ਹਾਂ ਤਾਂ ਕਿ ਬੱਚੇ ਹਮੇਸ਼ਾ ਪੜ੍ਹਾਈ ਦੇ ਨਾਲ ਜੁੜੇ ਰਹਿਣ ਇਸ ਮੌਕੇ ਸਟੇਟ ਅਵਾਰਡੀ ਰਜਿੰਦਰ ਵਰਮਾ ਜੀ ਨੇ ਦੱਸਿਆ ਕਿ ਅਸੀਂ ਹਰ ਇੱਕ ਨੂੰ ਮੈਸੇਜ ਦਿੰਨੇ ਹਾਂ ਕਿ ਆਪਣੀਆਂ ਖੁਸ਼ੀਆਂ ਇਹਨਾਂ ਜਰੂਰਤ ਮੰਦ ਬੱਚਿਆਂ ਨਾਲ ਮਨਾਈਆਂ ਜਾਣ ਤਾ ਜੋ ਬੱਚੇ ਆਪਣੀ ਪੜਾਈ ਜਾਰੀ ਰੱਖ ਸਕਣ ਵਰਮਾ ਨੇ ਕਿਹਾ ਕਿ ਇਸ ਤੋ ਪਹਿਲਾ ਵੀ ਐਸੋਸੀਏਸ਼ਨ ਦੇ ਮੈਬਰਾ ਵਲੋ ਲੋੜਵੰਧ ਪਰਿਵਾਰ ਦੀ ਮੱਦਦ ਕਰਕੇ ਵੀ ਆਪਣਾ ਜਨਮ ਦਿਨ ਮਨਇਆ।