ਅੰਮ੍ਰਿਤਸਰ 20 ਫਰਵਰੀ ( ਕੁਲਬੀਰ ਢਿੱਲੋਂ ) ਹੁਣ ਚੋਰਾਂ ਅਤੇ ਨਸ਼ੇੜੀਆਂ ਦੇ ਨਿਸ਼ਾਨੇ ਤੇ ਨੇ ਇਸ ਸਮੇਂ ਵਿੱਦਿਆ ਦੇ ਮੰਦਿਰ ਸਕੂਲ ਅਤੇ ਗੁਰਦੁਆਰਾ ਸਾਹਿਬ ਤਾਜ਼ਾ ਮਾਮਲਾ ਹੈ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਲੱਖੂਵਾਲ ਦਾ ਜਿੱਥੇ ਸਰਕਾਰੀ ਹਾਈ ਸਕੂਲ ਲੱਖੂਵਾਲ ਦੇ ਵਿੱਚ ਬੀਤੀ ਰਾਤ ਕਰੀਬ 12:30 ਵਜੇ ਚੋਰਾਂ ਵੱਲੋਂ ਸਕੂਲ ਦੀ ਕੰਧ ਪਾੜ ਕੇ ਸਕੂਲ ਵਿੱਚ ਵੱਡੇ ਪੱਧਰ ਤੇ ਚੋਰੀ ਕੀਤੀ ਜਿਸ ਵਿੱਚ ਸਕੂਲ ਅੰਦਰ ਲੱਗੇ ਕੰਪਿਊਟਰ ਸੀਪੀ ਐਲਸੀਡੀਆਂ ਬੈਟਰਾ ਇਨਵਰਟਰ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਇਨਚਾਰਜ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਫੋਨ ਆਇਆ ਕਿ ਸਕੂਲ ਵਿੱਚ ਚੋਰੀ ਹੋ ਗਈ ਹੈ ਜਦ ਉਹਨਾਂ ਆ ਕੇ ਦੇਖਿਆ ਤਾਂ ਉੱਥੇ ਟੰਗੀ ਹੋਈ ਘੜੀ 12 ਵਜੇ ਤੇ ਖਲੋਤੀ ਹੈ ਜਿਸ ਤੋਂ ਲੱਗਦਾ ਹੈ ਵੀ ਇਹ ਚੋਰ 12 ਵਜੇ ਦੇ ਕਰੀਬ ਸਕੂਲ ਵਿੱਚ ਦਾਖਲ ਹੋਏ ਹਨ ਅਤੇ ਉਹਨਾਂ ਵੱਲੋਂ ਸਕੂਲ ਦੇ ਵਿੱਚ ਭੰਨਤੋੜ ਕਰਕੇ ਚੋਰੀ ਕੀਤੀ ਗਈ ਅਤੇ ਜਾਂਦੇ ਜਾਂਦੇ ਚੋਰ ਸਕੂਲ ਦੇ ਬਾਹਰ ਲੱਗਾ ਸੀਸੀ ਟੀਵੀ ਕੈਮਰਾ ਵੀ ਆਪਣੇ ਨਾਲ ਲੈ ਗਏ ਉਹਨਾਂ ਕਿਹਾ ਕਿ ਭਾਵੇਂ ਕਿ ਸਰਕਾਰ ਵੱਲੋਂ ਸਾਨੂੰ ਸਹਾਇਤਾ ਪ੍ਰਾਪਤ ਹੁੰਦੀ ਹੈ ਤੇ ਸਕੂਲ ਵਿੱਚ ਬੱਚਿਆਂ ਨੂੰ ਪੜਾਇਆ ਜਾਂਦਾ ਹੈ ਪਰ ਅਜਿਹਾ ਮਾਮਲਿਆਂ ਵਿੱਚ ਹੋਣ ਨਾਲ ਸਕੂਲ ਦੀ ਪੜ੍ਹਾਈ ਕਾਫੀ ਪੱਛੜ ਜਾਂਦੀ ਹੈ ਉਹਨਾਂ ਮੰਗ ਕੀਤੀ ਕਿ ਅਜਿਹੇ ਚੋਰਾਂ ਅਤੇ ਨਸ਼ੇੜੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਕੂਲ ਟੀਚਰ ਅਤੇ ਮੈਂਬਰ ਪੰਚਾਇਤ ਪਿੰਡ ਦਾ ਉਧਰ ਦੂਜੇ ਪਾਸੇ ਗੁਰਦੁਆਰਾ ਸਾਹਿਬ ਵਿੱਚ ਹੋਈ ਚੋਰੀ ਨੂੰ ਲੈ ਕੇ ਲੋਕਾਂ ਦੇ ਅੰਦਰ ਰੋਸ਼ ਵੇਖਣ ਨੂੰ ਮਿਲਿਆ ਲੋਕਾਂ ਦਾ ਕਹਿਣਾ ਹੈ ਕਿ ਚੋਰਾਂ ਵੱਲੋਂ ਇਹ ਇੱਕ ਘਟੀਆ ਤੇ ਘਨਾਉਣੀ ਹਰਕਤ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਚੋਰ ਗੁਰਦੁਆਰਾ ਸਾਹਿਬ ਦੀ ਐਲਸੀਡੀ ਅਤੇ ਬੈਟਰ ਆ ਇਨਵੈਟਰ ਚੋਰੀ ਕਰਨ ਤੋਂ ਇਲਾਵਾ ਚੋਰ ਜਾਂਦੇ ਜਾਂਦੇ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਤੇ ਨਾਲ ਲੈ ਗਏ ਉਹਨਾਂ ਗੁਰਦੁਆਰਾ ਸਾਹਿਬ ਦੀ ਗੋਲਕ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨਾਂ ਦੱਸਿਆ ਕਿ ਪਿੰਡ ਵਿੱਚ ਨਸ਼ਾ ਬਹੁਤ ਵਿਕਦਾ ਹੈ ਇਹ ਨਿਸ਼ੇੜੀਆਂ ਦਾ ਅਤੇ ਚੋਰਾਂ ਦਾ ਕੰਮ ਹੋ ਸਕਦਾ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਕੋ ਮੰਗ ਕੀਤੀ ਗਈ ਇਹਨਾਂ ਚੋਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ
ਚੋਰਾਂ ਨੇ ਬਣਾਇਆ ਇੱਕੋ ਰਾਤ ਚ ਸਕੂਲ ਅਤੇ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ
