ਪ੍ਰਸਿੱਧ ਗਾਇਕ ਹਾਕਮ ਬਖਤੜੀਵਾਲਾ ਦੀ ਸ਼ਾਨਦਾਰ ਪੇਸ਼ਕਸ਼ ਹੇਠ ਗਾਇਕ ਜੋੜੀ ਜੱਗੀ ਧੂਰੀ ਗਾਇਕਾ ਅਮਰਜੀਤ ਕੌਰ ਢਿੱਲੋਂ ਦੀ ਆਵਾਜ਼ ਵਿਚ ਨਵਾਂ ਸਿੰਗਲ ਟਰੈਕ ‌ ”   ਮੇਰੀ ਕੁੜਤੀ ਦਰਜੀਆ”  22 ਫਰਵਰੀ ਨੂੰ ਰਿਲੀਜ਼ ਕੀਤਾ ਜਾਵੇਗਾ 

ਲਹਿਰਾਗਾਗਾ 20 ਫਰਵਰੀ ( ਜਸਪਾਲ ਸਰਾਓ) ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਗੀਤਕਾਰ ਹਾਕਮ ਬਖਤੜੀਵਾਲਾ ਦੇ ਸ਼ਾਗਿਰਦਾ ਵਿੱਚ ਅਹਿਮ ਸਥਾਨ ਰੱਖਣ ਵਾਲੇ ਅਤੇ ਆਪਣੇ ਉਸਤਾਦ ਹਾਕਮ ਬਖਤੜੀਵਾਲਾ ਦੇ ਨਕਸ਼ੇ ਕਦਮ ਤੇ ਚੱਲਣ ਵਾਲੇ ਗੀਤਕਾਰ ਅਤੇ ਗਾਇਕ ਜੱਗੀ ਧੂਰੀ ਵਾਲਾ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸੰਗੀਤ ਜਗਤ ਵਿੱਚ ਸਥਾਪਤ ਹੈ ਗੀਤਕਾਰ ਅਤੇ ਗਾਇਕ ਜੱਗੀ ਧੂਰੀ ਵਾਲਾ ਦੇ ਲਿਖੇ ਗਏ ਗੀਤਾਂ ਨੂੰ ਪੰਜਾਬ ਦੇ ਬਹੁਤ ਸਾਰੇ ਕਲਾਕਾਰਾਂ ਨੇ ਆਪਣੀ ਆਵਾਜ਼ ਵਿੱਚ ਰਿਕਾਰਡ ਕਰਵਾਇਆ ਹੈ ਜੱਗੀ ਧੂਰੀ ਵਾਲਾ ਇੱਕ ਬਹੁਤ ਹੀ ਵਧੀਆ ਗੀਤਕਾਰ ਅਤੇ ਗਾਇਕ ਹੈ ਸੰਗੀਤ ਖੇਤਰ ਦੇ ਨਾਲ ਨਾਲ ਸਮਾਜ ਸੇਵਾ ਅਤੇ ਸਿਆਸਤ ਦੇ ਵਿੱਚ ਵੀ ਆਪਣਾ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ ਗਾਇਕ ਜੱਗੀ ਧੂਰੀ ਵਾਲਾ ਨੇ ਆਪਣੇ ਜਿੱਦੀ ਪਿੰਡ ਧੂਰੀ ਦੀ ਸਰਪੰਚੀ ਵੀ ਬੜੀ ਇਮਾਨਦਾਰੀ ਨਾਲ ਨਿਭਾਈ ਹੈਂ
ਗਾਇਕ ਜੱਗੀ ਧੂਰੀ ਵਾਲਾ ਇੱਕ ਵਾਰ ਫੇਰ ਆਪਣੀ ਆਵਾਜ਼ ਵਿੱਚ ਇੱਕ ਨਵਾਂ ਸਿੰਗਲ ਟਰੈਕ ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੈ ਗਾਇਕ ਜੱਗੀ ਧੂਰੀ ਵਾਲਾ ਨੇ ਸੰਗੀਤਕ ਪੱਤਰਕਾਰ ਅਸ਼ੋਕ ਮਸਤੀ ਪ੍ਰਧਾਨ ਲੋਕ ਕਲਾ ਮੰਚ ਵੈਲਫੇਅਰ ਸੁਸਾਇਟੀ ਲਹਿਰਾਗਾਗਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੇਰੇ ਉਸਤਾਦ ਹਾਕਮ ਬਖਤੜੀ ਵਾਲਾ ਦੀ ਸ਼ਾਨਦਾਰ ਪੇਸ਼ਕਸ਼ ਹੇਠ ਮੇਰਾ ਨਵਾਂ ਸਿੰਗਲ ਟਰੈਕ ਮੇਰੀ ਕੁੜਤੀ ਦਰਜ਼ੀਆ ਤਿਆਰ ਕੀਤਾ ਗਿਆ ਹੈ  ਗਾਇਕਾ ਅਮਰਜੀਤ ਕੌਰ ਢਿੱਲੋ ਨੇ ਇਸ ਗਾਣੇ ਵਿੱਚ ਮੇਰਾ ਸਾਥ ਦਿੱਤਾ ਹੈਂ ਸਾਡੇ ਇਸ ਨਵੇਂ ਸਿੰਗਲ ਟਰੈਕ ਦਾ ਮਿਊਜ਼ਿਕ ਨਿਰਮਲ ਸਹੋਤਾ ਵੱਲੋਂ ਤਿਆਰ ਕੀਤਾ ਗਿਆ ਹੈ ਗੀਤਕਾਰ ਸੌਦਾਗਰ ਖਾਨ ਲਚਕਾਣੀ ਨੇ ਸਾਡੇ ਇਸ ਨਵੇਂ ਸਿੰਗਲ ਟਰੈਕ ਨੂੰ ਲਿਖਿਆ ਹੈ ਇਸ ਸਿੰਗਲ ਟਰੈਕ ਨੂੰ ਸ੍ਰੀ ਰਕੇਸ਼ ਸ਼ਰਮਾ ਵੱਲੋਂ ਤਿਆਰ ਕੀਤਾ ਗਿਆ ਹੈ ਪ੍ਰਸਿੱਧ ਸੰਗੀਤਕ ਕੰਪਨੀ ਦਿਉਲ ਰਿਕਾਰਡਜ਼ ਅਤੇ ਮਲਕੀਅਤ ਦਿਉਲ ਵੱਲੋਂ  ਮੇਰੇ ਗਾਏ ਹੋਏ ਸਿੰਗਲ ਟਰੈਕ ਨੂੰ ਮਿਤੀ 22 ਫਰਵਰੀ 2025 ਦਿਨ ਸ਼ਨੀਵਾਰ ਨੂੰ ਲੁਧਿਆਣਾ ਵਿਖੇ ਰਿਲੀਜ ਕੀਤਾ ਜਾ ਰਿਹਾ ਹੈ