ਕਸਬਾ ਫਤਿਹਾਬਾਦ 20 ਮਈ ( ਅਜੈ ਬਾਵਾ) ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਖੁਵਾਸਪੁਰ ਦੇ ਸਰਪੰਚ ਜਗਰੂਪ ਸਿੰਘ ਤੇ ਗ੍ਰਹਿ ਵਿਖੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਵਿਸ਼ੇਸ਼ ਤੌਰ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨਿਸ਼ਾਨ ਸ਼ੇਰ ਗਿੱਲ, ਸਰਪੰਚ ਜਗਰੂਪ ਸਿੰਘ ਖੁਵਾਸਪੁਰ, ਮਹਿੰਦਰ ਸਿੰਘ ਕੰਬੋਜ ਫਤਿਹਾਬਾਦ, ਨੰਬਰਦਾਰ ਸੁਖਦੇਵ ਸਿੰਘ, ਮਹਿਤਾਬ ਸਿੰਘ ਕਾਲੀ ਮੈਂਬਰ, ਭੋਲਾ ਸਿੰਘ ਮੈਂਬਰ, ਸਕੱਤਰ ਸਿੰਘ ਮੈਂਬਰ, ਮੁਖਤਾਰ ਸਿੰਘ ਮੈਂਬਰ, ਤੋ ਇਲਾਵਾ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਖੀ ਦੇ ਸਿਆਸੀ ਸਾਥੀ ਸਲਾਹਕਾਰ ਰਣਜੀਤ ਸਿੰਘ ਪਵਾਰ ਭੈਂਲ ਮੌਜੂਦ ਸਨ| ਇਸ ਮੌਕੇ ਤੇ ਪੰਜਾਬ ਸੂਬੇ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਡਾਵਾਂਡੋਲ ਤੇ ਚਰਚਾ ਕਰਦਿਆਂ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਬੋਲੇ ਕੀ ਜਿਸ ਲਈ ਭੈੜੇ ਅਨਸਰਾਂ ਨੂੰ ਨੱਥ ਪਾਉਣ ਦੀ ਬਜਾਏ ਉਤਸਾਹਿਤ ਕੀਤਾ ਜਾ ਰਿਹਾ ਹੈ
ਅਤੇ ਉਹਨਾਂ ਨੂੰ ਨਜਾਇਜ਼ ਹਥਿਆਰ ਦੇ ਨਾਲ ਨਸ਼ੇ ਅਤੇ ਫੰਡ ਮਹੱਈਆ ਕਰਵਾਏ ਜਾ ਰਹੇ ਹਨ ਜਿਸ ਦੇ ਬਲਬੂਤੇ ਤੇ ਭੈੜੇ ਅੰਸਰਾਂ ਵੱਲੋਂ ਆਏ ਦਿਨ ਫਿਰੌਤੀਆਂ ਵਾਸਤੇ ਲੋਕਾਂ ਦੇ ਘਰਾਂ ਤੇ ਫਾਇਰਿੰਗ ਆ ਕੀਤੀਆਂ ਜਾ ਰਹੀ ਹੈ ਪਰ ਪੰਜਾਬ ਸਰਕਾਰ ਦੀ ਪੁਲਿਸ ਫ਼ਿਰੌਤੀਆਂ ਮੰਗਣ ਵਾਲਿਆਂ ਤੇ ਨਹੀਂ ਕਾਬੂ ਪਾ ਸਕੀ| ਅਤੇ ਪੰਜਾਬ ਸਰਕਾਰ ਦਾ ਇੱਕੋ ਹੀ ਇੱਕ ਏਜੰਡਾ ਹੈ ਕਿ ਵਿਰੋਧੀਆਂ ਨੂੰ ਕਿਵੇਂ ਨੁੱਕਰੇ ਲਾਉਣਾ ਹੈ ਇਸ ਲਈ ਸਰਕਾਰ ਦੇ ਵਿਧਾਇਕ ਪਿੰਡਾਂ ਦੇ ਚੁਣੇ ਹੋਏ ਸਰਪੰਚਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹੈ ਇੰਸਪੈਕਟਰ ਚਰਨਜੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਗੱਲਬਾਤ ਕਰਦਿਆਂ ਸ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕੀ ਹਲਕਾ ਵਿਧਾਇਕ ਆਪਣੇ ਸਰਪੰਚਾਂ ਨੂੰ ਬਚਾਉਣ ਲਈ ਹਰ ਹੱਥ ਕੰਡੇ ਅਪਣਾ ਰਿਹਾ ਹੈ ਸ ਰਮਨਜੀਤ ਸਿੰਘ ਸਿੱਕੀ ਨੇ ਇੱਕ ਫੋਟੋ ਦਿਖਾਉਂਦੇ ਹੋਏ ਦੱਸਿਆ ਕਿ ਸਰਪੰਚ ਦੇ ਭਰਾ ਕੋਲੋਂ ਵਲਾਇਤੀ ਹਥਿਆਰ ਬਰਾਮਦ ਹੋ ਰਹੇ ਹਨ ਸਰਕਾਰ ਦੇ ਆਗੂਆਂ ਦੀ ਇਹ ਮਾਨਸਿਕਤਾ ਪੰਜਾਬ ਨੂੰ ਕਿਧਰ ਲੈ ਜਾਵੇਗੀ ਅਖੀਰ ਵਿੱਚ ਸ ਰਮਨਜੀਤ ਸਿੰਘ ਸਿੱਕੀ ਨੇ ਗੁਹਾਰ ਲਗਾਈ ਕਿ ਸਾਨੂੰ ਆਪਣੇ ਹੱਸਦੇ ਵੱਸਦੇ ਪੰਜਾਬ ਨੂੰ ਬਚਾਉਣ ਲਈ ਹੰਭਲਾ ਮਾਰਨ ਦੀ ਲੋੜ ਹੈ