ਬਠਿੰਡਾ 16 ਅਕਤੂਬਰ (ਮੱਖਣ ਸਿੰਘ ਬੁੱਟਰ) : ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਅੱਜ ਹਲਕਾ ਰਾਮਪੁਰਾ ਫੂਲ ਤੋਂ ਅਜਨਾਲਾ ਹੜ੍ਹ ਪੀੜਤਾਂ ਲਈ 300 ਕੁਇੰਟਲ ਕਣਕ ਦੇ ਬੀਜ ਦਾ ਟਰੱਕ ਪੀ ਜੀ ਆਰ ਦਫਤਰ ਰਾਮਪੁਰਾ ਤੋਂ ਰਵਾਨਾ ਕੀਤਾ ਗਿਆ।ਇਸ ਮੌਕੇ ਬੋਲਦਿਆਂ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪਹੁੰਚ ਕੇ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਉਨਾਂ ਦੀ ਮੌਕੇ ਤੇ ਹੀ ਆਰਥਿਕ ਮੱਦਦ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਕਾਲੀ ਦਲ ਹੜ ਪੀੜਤ ਪਰਿਵਾਰਾਂ ਦੇ ਨਾਲ ਖੜਾ ਹੈ। ਇਸ ਦੌਰਾਨ ਅੱਜ ਹਲਕਾ ਰਾਮਪੁਰਾ ਫੂਲ ਦੇ ਸਮੂਹ ਆਗੂ ਅਤੇ ਵਰਕਰ ਸਾਹਿਬਾਨਾਂ ਦੇ ਸਹਿਯੋਗ ਨਾਲ ਇਹ ਕਣਕ ਦੇ 300 ਕੁਇੰਟਲ ਬੀਜ ਦਾ ਰਵਾਨਾ ਕੀਤਾ ਗਿਆ ਜਿਸ ਨਾਲ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਨੂੰ ਲਾਭ ਹੋਵੇਗਾ।ਇਸ ਕਾਰਜ ਵਿੱਚ ਵਡਮੁੱਲਾ ਸਹਿਯੋਗ ਦੇਣ ਲਈ ਹਲਕਾ ਰਾਮਪੁਰਾ ਫੂਲ ਦੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਹੜ੍ਹ ਪੀੜਤਾਂ ਲਈ ਪਾਰਟੀ ਵੱਲੋਂ ਜੋ ਵੀ ਸੇਵਾ ਲਗਾਏਗੀ ਉਹ ਹਲਕਾ ਰਾਮਪੁਰਾ ਫੂਲ ਵੱਲੋਂ ਨਿਭਾਈ ਜਾਵੇਗੀ।ਇਸ ਮੌਕੇ ਜਥੇਦਾਰ ਸਤਨਾਮ ਸਿੰਘ ਭਾਈ ਰੂਪਾ, ਹਲਕਾ ਇੰਚਾਰਜ ਹਰਿੰਦਰ ਸਿੰਘ ਮਹਿਰਾਜ, ਜਥੇਦਾਰ ਭਰਪੂਰ ਸਿੰਘ ਢਿੱਲੋਂ, ਜਥੇਦਾਰ ਸਤਨਾਮ ਸਿੰਘ ਭਾਈ ਰੂਪਾ,
ਨਿਰਮਲ ਸਿੰਘ ਬੁਰਜ ਗਿੱਲ, ਸੁਖਮੰਦਰ ਸਿੰਘ ਮਾਨ, ਬੂਟਾ ਸਿੰਘ ਢਿੱਲੋਂ, ਨਰੇਸ਼ ਕੁਮਾਰ ਸੀਏ, ਹੈਪੀ ਬਾਂਸਲ, ਗੁਰਤੇਜ ਸ਼ਰਮਾ, ਸੁਰਿੰਦਰ ਜੌੜਾ, ਆਸ਼ੂ ਕੁਮਾਰ, ਲਾਭ ਰਾਮ ਘੰਡਾਬੰਨਾ, ਮਨਜੀਤ ਸਿੰਘ ਧੁੰਨਾ, ਹਰਬੰਸ ਸਿੰਘ ਸੋਹੀ, ਬਲਕਰਨ ਸਿੰਘ ਜਟਾਣਾ, ਸੁਦਾਗਰ ਸਿੰਘ ਫੌਜੀ, ਅਵਤਾਰ ਸਿੰਘ ਸਿੱਧੂ, ਗੁਰਮੀਤ ਸਿੰਘ ਪੱਪੀ ਸਿੱਧੂ, ਬੱਬੂ ਮਾਨ, ਬਿੱਟੂ ਭਾਰੀ, ਵਿੱਕੀ ਸਿੱਧੂ, ਭੋਲਾ ਬਰਾੜ ਮਹਿਰਾਜ, ਕੁਲਦੀਪ ਸਿੰਘ ਮਹਿਰਾਜ, ਮਨਿੰਦਰ ਸਿੰਘ ਮਹਿਰਾਜ, ਜਗਸੀਰ ਸਿੰਘ ਸੰਧੂ ਖੁਰਦ, ਪਰਵਿੰਦਰ ਸਿੰਘ ਸੂਚ ਸੰਧੂ ਖ਼ੁਰਦ, ਗੁਰਪ੍ਰੀਤ ਸਿੰਘ ਘੰਡਾਬੰਨਾ, ਸਾਬਕਾ ਸਰਪੰਚ ਕੁਲਵੰਤ ਸਿੰਘ ਘੰਡਾਬੰਨਾ, ਸੁਖਦਰਸ਼ਨ ਸਿੰਘ ਘੰਡਾੰਬਨਾ, ਲੱਖੀ ਜਵੰਦਾ ਪ੍ਰਧਾਨ ਨਗਰ ਪੰਚਾਇਤ ਭਾਈ ਰੂਪਾ, ਕੌਰ ਸਿੰਘ ਜਵੰਦਾ, ਗੁਰਨੈਬ ਸਿੰਘ ਨੈਬੀ ਭਾਈ ਰੂਪਾ, ਢਿਪਾਲੀ ਤੋਂ ਭੋਲਾ ਸਿੰਘ, ਸਰੂਪ ਸਿੰਘ, ਸੰਦੀਪ ਸਿੰਘ, ਹਰਬੰਸ ਸਿੰਘ, ਹਰਦੀਪ ਸਿੰਘ ਪੰਚ, ਜੱਸਾ ਨੰਬਰਦਾਰ, ਜਗਸੀਰ ਦਾਸ, ਡਾਕਟਰ ਅਵਤਾਰ ਸਿੰਘ ਭੁੱਲਰ, ਫੂਲੇਵਾਲਾ ਤੋਂ ਅਵਤਾਰ ਸਿੰਘ ਵੜਿੰਗ ਸਰਕਲ ਪ੍ਰਧਾਨ, ਗੁਰਤੇਜ ਸਿੰਘ ਹੈਪੀ ਧਾਲੀਵਾਲ, ਹਰਜਿੰਦਰ ਸਿੰਘ ਨਿੱਕਾ, ਬਲਵਿੰਦਰ ਸਿੰਘ ਬਿੰਦਰ ਮੈਂਬਰ, ਗੁੰਮਟੀ ਤੋਂ ਗੋਰਾ ਨੰਬਰਦਾਰ, ਸਿਮਰਜੰਟ ਸਿੰਘ ਕਾਲਾ ਸਾਬਕਾ ਸਰਪੰਚ, ਟੀਟੂ ਮੈਂਬਰ, ਦੇਵ ਸਿੰਘ ਮੈਂਬਰ, ਸਿਵਰਾਜ ਸਿੰਘ ਸਾਬਕਾ ਸਰਪੰਚ, ਜਸਵੀਰ ਸਿੰਘ ਕਲੇਰ, ਨਰਪਿੰਦਰ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ ਬੱਗਾ, ਰਾਜਾ ਸਿੰਘ, ਹਰਜੀਤ ਸਿੰਘ ਬਰਾੜ, ਗੁਰਾਦਿੱਤਾ ਸਿੰਘ, ਆਲੀਕੇ ਤੌਂ ਹਰਪਾਲ ਸਿੰਘ, ਡਾਕਟਰ ਸਿੰਗਾਰਾ ਸਿੰਘ, ਕੌਲੋਕੇ ਤੋਂ ਰੁਪਿੰਦਰ ਸਿੰਘ ਸਿੱਧੂ, ਕੇਵਲ ਸਿੰਘ ਖਾਲਸਾ, ਬਿੰਦਰੀ ਸਿੱਧੂ, ਸੀਰਾ ਭੁੱਲਰ ਆਦਿ ਹਾਜ਼ਰ ਸਨ।