ਔਢਾਂ, 16 ਮਾਰਚ (ਜਸਪਾਲ ਤੱਗੜ)
ਨੈਸ਼ਨਲ ਹਾਈਵੇਅ ‘ਤੇ ਸਥਿਤ ਬਿਜਲੀ ਘਰ ਦੇ ਨੇੜੇ ਨੰਦ ਬਾਬਾ ਗਊ ਸੇਵਾ ਸੰਸਥਾਨ ਕਾਲਾਂਵਾਲੀ ਵੱਲੋਂ ਇੱਕ ਨਵੀਂ ਸ਼ਾਖਾ ਸ਼ੁਰੂ ਕੀਤੀ ਗਈ। ਜਿਸ ਵਿੱਚ ਬੇਸਹਾਰਾ ਬਿਮਾਰ ਗਾਵਾਂ ਦਾ ਇਲਾਜ ਕੀਤਾ ਜਾਵੇਗਾ। ਐਤਵਾਰ ਸਵੇਰੇ ਸ਼ਾਸਤਰੀ ਕੁਲਦੀਪ ਸ਼ਰਮਾ ਨੇ ਮੁੱਖ ਮੇਜ਼ਬਾਨ ਗੁਲਾਬ ਸ਼ਿਓਰਾਣ, ਮਹਿੰਦਰ ਸਿੰਘ, ਅਜੈ ਸ਼ਿਓਰਾਣ, ਰਾਕੇਸ਼ ਕੁਮਾਰ, ਰਾਜੀਵ ਗਰਗ ਅਤੇ ਵਿਕਰਮ ਦੇ ਹੱਥੋਂ ਪੂਜਾ ਕਰਵਾਕੇ ਹਵਨ ਯੱਗ ਦਾ ਆਯੋਜਨ ਕੀਤਾ। ਜਿਸ ਵਿੱਚ ਲਗਭਗ 25 ਪਿੰਡਾਂ ਦੇ ਗਊ ਭਗਤਾਂ ਨੇ ਆਹੂਤੀਆਂ ਪਾਈਆਂ।
ਇਸ ਸੰਸਥਾ ਲਈ ਪਿੰਡ ਖਿਓਂਵਾਲੀ ਦੇ ਸਮਾਜ ਸੇਵਕ ਅਜੇ ਸ਼ਿਓਰਾਣ ਪੁੱਤਰ ਗੁਲਾਬ ਸਿੰਘ ਨੇ ਆਪਣੀ ਜ਼ਮੀਨ ਉਦੋਂ ਤੱਕ ਦੇ ਦਿੱਤੀ ਹੈ ਜਦੋਂ ਤੱਕ ਗਊਸ਼ਾਲਾ ਕਮੇਟੀ ਹਸਪਤਾਲ ਲਈ ਆਪਣੀ ਜ਼ਮੀਨ ਨਹੀਂ ਖਰੀਦ ਲੈਂਦੀ। ਇਸ ਮੌਕੇ ਤੇ ਦਾਨੀ ਸੱਜਣਾਂ ਨੇ ਲਗਭਗ 2.50 ਲੱਖ ਰੁਪਏ ਦਾਨ ਸਵਰੂਪ ਇਕੱਠੇ ਕੀਤੇ। ਇਸ ਤੋਂ ਬਾਅਦ ਮਾਤਾ ਗਊ ਦੀ ਕਿਰਪਾ ਨਾਲ ਅਟੁੱਟ ਲੰਗਰ ਵਰਤਾਇਆ ਗਿਆ। ਦੁਪਹਿਰ ਵੇਲੇ, ਭਜਨ ਗਾਇਕਾਂ ਸੰਤ ਮੀਰਾ ਅਤੇ ਹਰਜੀ ਬਣਸੁਧਾਰ ਨੇ ਮਾਤਾ ਗਊ ਅਤੇ ਭਗਵਾਨ ਕ੍ਰਿਸ਼ਨ ਦੀ ਉਸਤਤ ਵਿੱਚ ਸੁੰਦਰ ਭਜਨ ਗਾ ਕੇ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ। ਇਸ ਮੌਕੇ ਰਾਜੀਵ ਗਰਗ, ਨੀਤਾ ਅਗਰਵਾਲ, ਰੌਕੀ, ਸ਼ਸ਼ੀ ਜਿੰਦਲ, ਗੁਲਾਬ ਸ਼ਿਓਰਾਣ, ਕਮਲਜੀਤ, ਧੀਰਜ ਝੋਰੜ, ਸਰਪੰਚ ਮਹਿੰਦਰ ਸਿੰਘ, ਵਿਕਾਸ ਕੁਮਾਰ, ਬਲਵੀਰ ਬੁਡਾਨੀਆ, ਇੰਦਰਾਜ਼ ਮੰਡਾ ਸਮੇਤ ਅਨੇਕਾਂ ਗਊ ਭਗਤ ਮੌਜੂਦ ਸਨ।