ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ – ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਅਤੇ ਤਰੱਕੀ ਲਈ ਵਚਨਬੱਧ
ਸਮਾਣਾ (ਹਰਜਿੰਦਰ ਸਿੰਘ ) – ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੀ ਅਗਵਾਈ ਵਿੱਚ ਪਿੰਡ ਧਬਲਾਨ ਵਿਖੇ ਮੰਡੀ ਦੇ ਫੜ੍ਹ ਅਤੇ ਸ਼ੈੱਡ ਦਾ ਨਿਰਮਾਣ ਕਰਵਾਇਆ ਗਿਆ ਹੈ। ਇਸਦੇ ਨਾਲ ਹੀ ਪਿੰਡ ਦੀ ਫਿਰਨੀ ਵੀ ਬਣਾਈ ਜਾ ਰਹੀ ਹੈ, ਜਿਸ ਨਾਲ ਸਮੂੰਹ ਇਲਾਕਾ ਨਿਵਾਸੀ ਬਹੁਤ ਖੁੱਸ਼ ਹਨ। ਪਿੰਡ ਵਿੱਚ ਲਗਭੱਗ 65.74 ਲੱਖ ਰੁਪਏ ਦੀ ਲਾਗਤ ਨਾਲ ਫਿਰਨੀ ਅਤੇ ਲਗਭੱਗ 88 ਲੱਖ ਰੁਪਏ ਦੀ ਲਾਗਤ ਨਾਲ ਮੰਡੀ ਦੇ ਫੜ੍ਹ ਅਤੇ ਸ਼ੈੱਡ ਤਿਆਰ ਕਰਵਾਉਣ ਤੇ ਪਿੰਡ ਵਾਸੀਆਂ ਵੱਲੋਂ ਸ. ਹਰਚੰਦ ਸਿੰਘ ਬਰਸਟ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਪਿੰਡ ਵਾਸੀਆਂ ਨੇ ਸ. ਬਰਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੰਡੀ ਵਿੱਚ ਫੜ੍ਹ ਨੀਵਾਂ ਹੋਣ ਕਰਕੇ ਇਲਾਕਾ ਨਿਵਾਸੀਆਂ ਨੂੰ ਬਹੁਤ ਸਮੱਸਿਆਵਾਂ ਪੇਸ਼ ਆ ਰਹੀਆਂ ਸੀ। ਫੜ੍ਹ ਨੀਵੇਂ ਹੋਣ ਕਰਕੇ ਫਸਲ ਗਿੱਲੀ ਹੋ ਜਾਂਦੀ ਸੀ। ਇਸ ਕਾਰਨ ਇਲਾਕਾ ਨਿਵਾਸੀਆਂ ਵੱਲੋਂ ਫੜ੍ਹ ਉੱਚਾ ਚੁੱਕਣ ਦੀ ਸ. ਬਰਸਟ ਤੋਂ ਮੰਗ ਕੀਤੀ ਗਈ ਸੀ, ਜਿਸਦੇ ਪੂਰਾ ਹੋਣ ਨਾਲ ਸਮੂੰਹ ਇਲਾਕਾ ਨਿਵਾਸੀ ਬਹੁਤ ਖੁੱਸ਼ ਹਨ। ਇਹਨਾਂ ਕਾਰਜਾਂ ਸਦਕਾ ਪਿੰਡ ਤਰੱਕੀ ਦੇ ਰਾਹ ਤੇ ਅੱਗੇ ਵਧੇਗਾ ਅਤੇ ਮੰਡੀ ਵਿੱਚ ਫਸਲ ਵੇਚਣ ਆਉਣ ਵਾਲੇ ਕਿਸਾਨਾਂ ਨੂੰ ਵੀ ਫਾਈਦਾ ਹੋਵੇਗਾ।ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਅਤੇ ਤਰੱਕੀ ਲਈ ਵਚਨਬੱਧ ਹੈ, ਜਿਸਦੇ ਚਲਦਿਆਂ ਲਗਾਤਾਰ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਧਬਲਾਨ ਵਾਸੀਆਂ ਦੀ ਪਿਛਲੇ ਲੰਬੇ ਸਮੇਂ ਤੋਂ ਮੰਡੀ ਵਿੱਚ ਫੜ੍ਹ ਅਤੇ ਸ਼ੈੱਡ ਬਣਵਾਉਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਮੁੱਖ ਰਖਦਿਆਂ ਹੋਇਆ ਇਹਨਾਂ ਵਿਕਾਸ ਕਾਰਜ ਨੂੰ ਨੇਪਰੇ ਚਾੜ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਪਿੰਡਾਂ ਦੇ ਵਿਕਾਸ ਅਤੇ ਉੱਨਤੀ ਲਈ ਕਾਰਜ ਕੀਤੇ ਜਾਣਗੇ। ਉਨ੍ਹਾਂ ਵਿਸ਼ਵਾਸ ਦਵਾਇਆ ਕਿ ਉਹ ਹਰ ਸਮੇਂ ਉਨ੍ਹਾਂ ਦੇ ਨਾਲ ਖੜੇ ਹਨ ਅਤੇ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।ਇਸ ਮੌਕੇ ਗਗਨਇੰਦਰ ਸਿੰਘ ਬਰਸਟ, ਹਰਿੰਦਰ ਸਿੰਘ ਧਬਲਾਨ, ਹਰਮੀਤ ਸਿੰਘ, ਗੁਲਜਾਰ ਸਿੰਘ ਦੁਗਾਟ, ਗੁਰਿੰਦਰ ਸਿੰਘ, ਹਰਮੇਲ ਸਿੰਘ, ਜੀਤ ਸਿੰਘ ਮੈਂਬਰ, ਗੋਲਡੀ ਢੀਂਡਸਾ, ਮਾਨ ਸਿੰਘ, ਹਰਵਿੰਦਰ ਸਿੰਘ ਭੋਲਾ, ਅਵਤਾਰ ਸਿੰਘ, ਬਲਜੀਤ ਸਿੰਘ, ਨਰਿੰਦਰ ਸਿੰਘ, ਦਰਸ਼ਨ ਸਿੰਘ ਨੰਬਰਦਾਰ, ਕੁਲਵੰਤ ਸਿੰਘ ਨੰਬਰਦਾਰ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਬਲਬੀਰ ਸਿੰਘ ਰਿੰਕੂ, ਕਿਰਪਾਲ ਸਿੰਘ ਪਾਲੂ ਸਮੇਤ ਸਮੂੰਹ ਪਿੰਡ ਵਾਸੀ ਮੌਜੂਦ ਰਹੇ।