ਮੰਡੀ ਬਰੀਵਾਲਾ,9 ਮਾਰਚ (ਨਿੰਦਰ ਕੋਟਲੀ) ਲੱਖੇ ਸਿਧਾਣੇ ਦੇ ਬਹੁਤ ਹੀ ਨਜ਼ਦੀਕੀ ਸਮਾਜਸੇਵੀ ਰਮਨਦੀਪ ਸਿੰਘ ਸੀਰਵਾਲੀ(ਓਪ ਵੈਦ) ਸਪੁੱਤਰ ਕੁਲਦੀਪ ਸਿੰਘ ਲਖੇਸਰ ਨੂੰ ਉਦੋਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਦਾਦੀ ਮਾਤਾ ਗੁਰਦਿਆਲ ਕੌਰ ਦੀ ਸੰਖੇਪ ਬਿਮਾਰੀ ਪਿੱਛੋਂ ਪਿਛਲੇ ਦਿਨੀਂ ਦਿਹਾਂਤ ਹੋ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾ ਨਾਲ ਜਿੱਥੇ ਸਾਕ ਸਬੰਧੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਸਮਾਜਸੇਵੀ ਲੱਖਾ ਸਿੰਘ ਸਿਧਾਣਾ ਨੇ ਵੀ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਦੁੱਖ ਸਾਝਾ ਕੀਤਾ। ਮਾਤਾ ਗੁਰਦਿਆਲ ਕੌਰ ਜੀ ਦੇ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 12 ਮਾਰਚ ਦਿਨ ਬੁੱਧਵਾਰ ਨੂੰ ਬਾਬਾ ਫ਼ਰੀਦ ਆਯੂਰਵੈਦਿਕ ਕਲੀਨਿਕ ਦੇ ਨੇੜੇ ਗੁਰਦੁਆਰਾ ਸਾਹਿਬ ਪਿੰਡ ਸੀਰਵਾਲੀ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਪਾਏ ਜਾਣਗੇ।
ਲੱਖੇ ਸਿਧਾਣੇ ਦੇ ਨਜ਼ਦੀਕੀ ਸਮਾਜਸੇਵੀ ਰਮਨਦੀਪ ਸਿੰਘ ਸੀਰਵਾਲੀ ਨੂੰ ਸਦਮਾ ਦਾਦੀ ਦਾ ਦਿਹਾਂਤ
