ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਸੰਘਰਸ਼ ਦੀ ਹਮਾਇਤ : ਹਿਮਾਂਯੂੰਪੁਰਾ, ਤੋਲੇਵਾਲ ਤੇ ਬਹਿਣੀਵਾਲ 

ਸ਼ੇਰਪੁਰ , 9 ਮਾਰਚ ( ਹਰਜੀਤ ਸਿੰਘ ਕਾਤਿਲ , ਬੀ ਐਸ ਧਾਲੀਵਾਲ  ) – ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਚਰਨਜੀਤ ਸਿੰਘ ਹਿਮਾਂਯੂੰਪੁਰਾ, ਗੁਰਪ੍ਰੀਤ ਸਿੰਘ ਤੋਲਾਵਾਲ,ਪ੍ਰਕਾਸ ਸਿੰਘ  ਹਿੱਸੋਵਾਲ, ਅਮਰਜੀਤ ਸਿੰਘ ਹਿਮਾਯੂੰਪੁਰਾ ਤੇ ਸੱਤਪਾਲ ਸਿੰਘ ਬਹਿਣੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਪਹਿਲਾਂ ਹੀ ਮਨਰੇਗਾ ਐਕਟ ਨੂੰ  ਖਤਮ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ | ਮਨਰੇਗਾ ਦੇ ਚੱਲ ਰਹੇ ਕੰਮਾ ਵਿੱਚੋਂ ਸੜਕਾਂ ਦੀਆਂ ਬਰਮਾ ਤੇ ਕੱਚੇ ਰਸਤੇ ਦੀ ਸਾਂਭ ਸੰਭਾਲ ਦੇ ਕੰਮ ਖਤਮ ਕਰ ਦਿੱਤੇ ਹਨ ਤੇ ਲੋਕੇਸ਼ਨ ਮੁਤਾਬਕ ਹਾਜਰੀ ਲਗਾਕੇ ਮਨਰੇਗਾ ਦੇ ਮਜਦੂਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਦੇ ਖਿਲਾਫ ਪਹਿਲਾ ਹੀ ਮਨਰੇਗਾ ਮਜਦੂਰ ਸੰਘਰਸ਼ ਦੇ ਮੈਦਾਨ ਵਿਚ ਹਨ।ਮਨਰੇਗਾ ਮੁਲਜ਼ਮਾਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਤੇ ਸੰਘਰਸ਼ ਕਰ ਰਹੇ ਹਨ ਮਨਰੇਗਾ ਮੁਲਜ਼ਮਾਂ ਨੂੰ  ਪਹਿਲਾਂ ਹੀ 20 ਦੇ ਕਰੀਬ ਪਿੰਡਾ ਦੇ ਕੰਮਾ ਦਾ ਉਵਰਲੋਡ ਹੈ।

ਫਿਰ ਵੀ ਮੁਲਾਜ਼ਮਾਂ ਤੋ ਹੋਰ ਵਾਧੂ ਕੰਮ ਜਿਵੇ ਕਿ ਪੀ ਐਮ ਏ ਵਾਈ ( ਕੱਚੇ ਘਰਾਂ ਦੀ ਨਵੀ ਉਸਾਰੀ ਦਾ ਕੰਮ) ਅਤੇ ਜਦੋ ਵੀ ਵੋਟਾਂ ਪੈਣੀਆਂ ਹਨ ਉਹਨਾ ਦਾ ਵੀ ਕੰਮ ਲੋਡ ਪਾਇਆ ਜਾਂਦਾ ਹੈ , ਆਗੂਆਂ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਜੋ ਲੋਕਾਂ ਨਾਲ ਵਾਅਦੇ ਕੀਤੀ ਸੀ ਕਿ ਸਾਡੀ ਪਾਰਟੀ ਦੀ ਸਰਕਾਰ ਬਣਾਉਣ ਤੇ ਸਾਰੇ ਮੁਲਾਜ਼ਮਾਂ ਨੂੰ ਉਹਨਾ  ਦੇ ਮਹਿਕਮੇ ਵਿੱਚ ਪੱਕਾ ਕੀਤਾ ਜਾਵੇਗਾ ਅਤੇ ਸਾਡੀ ਸਰਕਾਰ ਬਣਨ ਤੇ  ਵੀ ਮਜਦੂਰ ਜਾ ਮੁਲਾਜਮ ਨੂੰ  ਧਰਨੇ ਮੁਜ਼ਾਹਰੇ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ। ਲੋਕਾਂ ਵੱਲੋਂ ਇਹਨਾ ਦੀ ਸਰਕਾਰ ਹੀ ਨਹੀਂ ਬਣਾਈ ਸਗੋ 92 ਸੀਟਾ ਜਿੱਤਾ ਕੇ ਨਵਾਂ ਇਤਿਹਾਸ ਸਿਰਜਿਆ ਗਿਆ । ਪਰ ਇਹ ਤਾ ਪਹਿਲੀਆਂ ਸਰਕਾਰਾ ਨੂੰ ਵੀ ਪਿੱਛੇ ਛੱਡ ਗਏ ਲਾਰੇ ਲੱਪੇ ਲਾਉਣ ਚੋ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ  ਪੰਜਾਬ ਸੰਘਰਸ਼ਾਂ ਦਾ ਮੈਦਾਨ ਬਣਦਾ ਜਾ ਰਿਹਾ ਹੈ। ਅੰਤ ਵਿੱਚ ਆਗੂਆਂ ਨੇ ਕਿਹਾ ਕਿ  ਇਹ ਵੀ ਸਰਕਾਰ ਦੁਜੀਆ ਸਰਕਾਰਾ ਵਾਗ ਝੂਠ ਦਾ ਪੁਲੰਦਾ ਹੀ ਨਿਕਲੀ।

ਜੇਕਰ ਮਨਰੇਗਾ ਮੁਲਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਵਲੋਂ ਮਨਰੇਗਾ ਐਕਟ 2005 ਨੂੰ ਖਤਮ ਕਰਨ ਦੀਆਂ ਕੋਝੀਆਂ ਚਾਲਾਂ ਤੇ ਨਰੇਗਾ ਮੁਲਾਜਮਾਂ ਤੇ ਮਜਦੂਰਾਂ ਦੀਆਂ ਮੰਗਾ ਨੂੰ  ਫੋਰੀ ਹੱਲ ਕਰਵਾਉਣ ਲਈ ਇਕਮੁੱਠ ਹੋ ਕੇ ਸੰਘਰਸ਼ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਲੋਕਤੰਤਰ ਵਿੱਚ ਲੋਕ ਹੀ ਵੱਡੇ ਹੁੰਦੇ ਹਨ |ਪੰਜਾਬ ਅੰਦਰ ਜੇ ਤੁਸੀਂ ਮਨਰੇਗਾ ਮਜਦੂਰਾਂ, ਮੁਲਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ਵਿੱਚੋਂ ਹਾਰ ਦਾ ਮੂੰਹ ਦੇਖਣਾ ਪਵੇਗਾ।ਜੇਕਰ ਮਨਰੇਗਾ ਮੁਲਾਜਮਾਂ ਵਲੋਂ ਕੋਈ ਵੀ ਸੰਘਰਸ਼ ਦਾ ਸੱਦਾ ਦਿੱਤਾ ਜਾਂਦਾ ਹੈ ਤਾਂ ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਵਲੋਂ ਪੂਰਾ ਸਹਿਯੋਗ ਨਹੀ ਅੱਗੇ ਹੋ ਕੇ ਜੱਥੇ ਸਮੇਤ ਪਹੁੰਚਿਆ ਜਾਵੇਗਾ ।